Ferozepur News

ਕਿਸਾਨ ਮਜ਼ਦੂਰ ਵਲੋਂ ਜਿਲੇ ਫਿਰੋਜ਼ਪੁਰ ਵਿਚ ਪੰਜ ਥਾਵਾਂ ਤੇ ਰੇਲ ਟਰੈਕ ਕੀਤਾ ਜਾਮ

ਮਿਸ਼ਰਾ ਤੇ ਉਸ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਨਹੀਂ ਕਰਦੀ ਤਾਂ ਸ਼ੰਘਰਸ ਨੂੰ ਹੋਰ ਤੇਜ਼ ਕਰਾਂਗੇ

ਕਿਸਾਨ ਮਜ਼ਦੂਰ ਵਲੋਂ ਜਿਲੇ ਫਿਰੋਜ਼ਪੁਰ ਵਿਚ ਪੰਜ ਥਾਵਾਂ ਤੇ ਰੇਲ ਟਰੈਕ ਕੀਤਾ ਜਾਮ

ਕਿਸਾਨ ਮਜ਼ਦੂਰ ਵਲੋਂ ਜਿਲੇ ਫਿਰੋਜ਼ਪੁਰ ਵਿਚ ਪੰਜ ਥਾਵਾਂ ਤੇ ਰੇਲ ਟਰੈਕ ਕੀਤਾ ਜਾਮ।

ਫਿਰੋਜ਼ਪੁਰ , 18.10.2021: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜਿਲ੍ਹਾ ਫਿਰੋਜ਼ਪੁਰ ਦੇ ਵੱਖ-ਵੱਖ ਜੋਨਾਂ ਨੇ ਸਮੂਹ ਜਥੇਬੰਦੀਆਂ ਦੇ ਸੱਦੇ ਤੇ ਫਿਰੋਜ਼ਪੁਰ ਵਸਤੀ ਟੈਂਕਾਂ ਵਾਲੀ, ਮੱਲਾਂਵਾਲਾ ਰੇਲਵੇ ਸਟੇਸ਼ਨ, ਝੋਕ ਟਹਿਲ ਸਿੰਘ ਵਾਲਾ, ਮੱਖੂ ( ਨੇੜੇ ਤਲਵੰਡੀ ਨਿਪਾਲਾ ਫ਼ਾਟਕ) ਅਤੇ ਭਾਈ ਤਲਵੰਡੀ ਹਰਾਜ ਪੰਜ ਥਾਵਾਂ ਤੇ ਰੇਲਵੇ ਟਰੈਕ ਰੋਕ ਕੇ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ। ਲਿਖਤੀ ਪ੍ਰੈੱਸ ਨੋਟ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਤੇ ਜ਼ਿਲ੍ਹਾ ਸਕੱਤਰ ਸਹਿਬ ਸਿੰਘ ਦੀਨੇਕੇ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਕਿਸਾਨਾਂ ਮਜ਼ਦੂਰਾਂ ਨੂੰ ਅਣਗੌਲਿਆਂ ਕਰਕੇ ਦੇਸ ਭਰ ਵਿਚ ਖੇਤੀ ਸੈਕਟਰ ਤੇ ਕਾਰਪੋਰੇਟ ਘਰਾਣਿਆਂ ਨੂੰ ਕਾਬਜ ਕਰਾਉਣਾ ਚਾਹੁੰਦੀ ਹੈ। ਖੇਤੀ ਕਾਲੇ ਕਨੂੰਨ ਰੱਦ ਕਰਨ ਦੀ ਬਜਾਏ ਕਿਸਾਨਾਂ ਮਜ਼ਦੂਰਾਂ  ਤੇ ਤਸ਼ੱਦਦ ਢਾਹ ਰਹੀ ਹੈ, ਯੂ. ਪੀ. ਵਿਚ ਲਖੀਮਪੁਰ ਖੀਰੀ ਵਿਖੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਅਤੇ ਉਸ ਦੇ ਮੁੰਡੇ ਅਸ਼ੀਸ ਮਹਿਰਾ ਨੇ ਕਿਸਾਨਾਂ ਮਜ਼ਦੂਰਾਂ ਤੇ ਗੱਡੀ ਚੜ੍ਹਾ ਕੇ ਕਿਸਾਨਾਂ ਮਜ਼ਦੂਰਾਂ ਨੂੰ ਸ਼ਹੀਦ ਕਰ ਦਿੱਤਾ ਅਤੇ ਕਈ ਜਖਮੀ ਕਰ ਦਿੱਤੇ ਜੋ ਕਿ ਅਤਿ ਘਿਨੌਣੀ ਹਰਕਤ ਹੈ, ਜੋ ਕਿ ਬਰਦਾਸ਼ਤ ਨਹੀਂ ਹੋਵੇਗੀ। ਜਿਨ੍ਹਾਂ ਸਮਾਂ ਕੇਂਦਰ ਦੀ ਮੋਦੀ ਸਰਕਾਰ ਕੇਂਦਰੀ ਮੰਤਰੀ ਅਜੇ ਮਿਸ਼ਰਾ ਨੂੰ ਮੰਤਰੀ ਪਦ ਤੋ ਬਰਖਾਸਤ ਕਰਕੇ ਅਜੇ ਮਿਸ਼ਰਾ ਤੇ ਉਸ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਨਹੀਂ ਕਰਦੀ ਤਾਂ ਸ਼ੰਘਰਸ ਨੂੰ ਹੋਰ ਤੇਜ਼ ਕਰਾਂਗੇ।

ਇਸ ਮੌਕੇ ਰਣਬੀਰ ਸਿੰਘ ਰਾਣਾ, ਸੁਰਿੰਦਰ ਸਿੰਘ ਘੁੱਦੂਵਾਲਾ, ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਹਰਫੂਲ ਸਿੰਘ ਦੂਲੇ ਵਾਲਾ, ਖਿਲਾਰਾ ਸਿੰਘ ਪੰਨੂ, ਬਲਵਿੰਦਰ ਸਿੰਘ ਲੋਹੁਕਾ, ਨਰਿੰਦਰ ਪਾਲ ਸਿੰਘ ਜਤਾਲਾ,ਧਰਮ ਸਿੰਘ ਸਿੱਧੂ, ਖਿਲਾਰਾ ਸਿੰਘ ਪੰਨੂ, ਬਲਰਾਜ ਸਿੰਘ ਫੇਰੋਕੇ, ਗੁਰਬਖਸ਼ ਸਿੰਘ ਪੰਜਗਰਾਈਂ, ਜਸਵੰਤ ਸਿੰਘ ਸਰੀਂਹ ਵਾਲਾ, ਸੁਖਵਿੰਦਰ ਸਿੰਘ ਭੱਪਾ, ਰਣਜੀਤ ਸਿੰਘ ਖੱਚਰਵਾਲਾ, ਗੁਰਮੇਲ ਸਿੰਘ ਫੱਤੇਵਾਲਾ, ਸੁਰਜੀਤ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

 

Related Articles

Leave a Reply

Your email address will not be published. Required fields are marked *

Back to top button