Ferozepur News

ਪੁਲਸ ਵਲੋਂ 2 ਲੱਖ 50 ਹਜ਼ਾਰ ਰੁਪਏ ਦੀਆਂ ਚੋਰੀ ਕੀਤੀਆਂ 5 ਐਲ. ਸੀ. ਡੀਜ਼ ਬਰਾਮਦ, ਇਕ ਵਿਅਕਤੀ ਗ੍ਰਿਫਤਾਰ

26FZR04ਫ਼ਿਰੋਜ਼ਪੁਰ 26 ਦਸੰਬਰ (ਏ.ਸੀ.ਚਾਵਲਾ) ਜ਼ਿਲ•ਾ ਫਿਰੋਜ਼ਪੁਰ ਪੁਲਸ ਨੇ 2 ਲੱਖ 50 ਹਜ਼ਾਰ ਰੁਪਏ ਦੀਆਂ ਚੋਰੀ ਕੀਤੀਆਂ 5 ਐਲ. ਸੀ. ਡੀਜ਼ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।  ਵਿਭੋਰ ਕੁਮਾਰ ਸ਼ਰਮਾ ਉਪ ਕਪਤਾਨ ਪੁਲਸ (ਸਿਟੀ) ਫਿਰੋਜ਼ਪੁਰ ਦੀ ਨਿਗਰਾਨੀ ਹੇਠ ਐਸ. ਆਈ. ਜਤਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਪਾਰਟੀ ਵਲੋਂ 25 ਦਸੰਬਰ 2015 ਨੂੰ ਇਕ ਖੁਫੀਆ ਇਤਲਾਹ ਮਿਲਣ ਤੇ ਗੁਰਦੀਪ ਸਿੰਘ ਉਰਫ ਦੀਪੂ ਪੁੱਤਰ ਕਸ਼ਮੀਰ ਸਿੰਘ ਵਾਸੀ ਚਾਂਦੀਵਾਲਾ ਹਾਲ ਵਾਸੀ ਹਾਊਸਿੰਗ ਬੋਰਡ ਕਾਲੌਨੀ ਫਿਰੋਜ਼ਪੁਰ ਸ਼ਹਿਰ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਚੋਰੀ ਕਰਦੇ ਹਨ ਤੇ ਅੱਜ ਵੀ ਚੋਰੀ ਕੀਤੀਆਂ ਐਲ. ਸੀ. ਡੀਜ਼ ਵੇਚਣ ਲਈ ਘੁੰਮ ਰਹੇ ਹਨ। ਜਿਸ ਤੇ ਪੁਲਸ ਪਾਰਟੀ ਵਲੋਂ ਕਾਰਵਾਈ ਕਰਦੇ ਹੋਏ ਖਾਈ ਰੋਡ ਪੈਟਰੋਲ ਪੰਪ ਨਜ਼ਦੀਕ ਗੁਰਦੀਪ ਸਿੰਘ ਉਰਫ ਦੀਪੂ ਨੂੰ ਕਾਬੂ ਕਰਕੇ ਇਕ ਸੋਨੀ ਕੰਪਨੀ ਦੀ ਐਲ. ਸੀ. ਡੀ. ਬਰਾਮਦ ਕੀਤੀ, ਜਿਸ ਕੋਲੋਂ ਪੁੱਛਗਿੱਛ ਕਰਨ ਤੇ 4 ਹੋਰ ਚੋਰੀ ਕੀਤੀਆਂ ਐਲ. ਸੀ ਡੀਜ਼ ਬਰਾਮਦ ਕੀਤੀਆਂ। ਜਿਸ ਖਿਲਾਫ ਥਾਣਾ ਸਿਟੀ ਫਿਰੋਜ਼ਪੁਰ ਵਿਖੇ 379, 411 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਗੁਰਦੀਪ ਸਿੰਘ ਉਰਫ ਦੀਪੂ ਪਾਸੋਂ ਪੁੱਛਗਿੱਛ ਕਰਨ ਤੇ ਪਤਾ ਲੱਗਾ ਕਿ ਮੁਨੀਸ਼ ਉਰਫ ਬੱਬੂ ਅਤੇ ਅਜੇ ਉਰਫ ਜੋਹਨ ਨਾਲ ਮਿਲ ਕੇ ਪਿਛਲੇ ਕਾਫੀ ਸਮੇਂ ਤੋਂ ਚੋਰੀ ਦੀਆਂ ਵਾਰਦਾਤਾਂ ਕਰਦੇ ਆ ਰਹੇ ਹਨ। ਜਿੰਨ•ਾਂ ਖਿਲਾਫ ਜ਼ਿਲ•ਾ ਮੋਗਾ, ਫਾਜ਼ਿਲਕਾ, ਫਿਰੋਜ਼ਪਰ ਵਿਚ ਪਹਿਲਾ ਵੀ ਚੋਰੀ ਦੇ ਕਾਫੀ ਮੁਕੱਦਮੇ ਦਰਜ ਕੀਤੇ ਹਨ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਬਾਕੀ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।

Related Articles

Back to top button