Ferozepur News

ਕੇਂਦਰੀ ਜੇਲ• ਵਿਖੇ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਦਾ ਆਯੋਜਨ  

jailphotoਫ਼ਿਰੋਜ਼ਪੁਰ 9 ਮਾਰਚ (ਏ. ਸੀ. ਚਾਵਲਾ) ਜ਼ਿਲ•ਾ ਅਤੇ ਸੈਸ਼ਨ ਜੱਜ ਸ਼੍ਰੀ ਵਿਵੇਕ ਪੁਰੀ ਦੀ ਰਹਿਨੁਮਾਈ ਦੇ ਹੇਠ ਸ਼੍ਰੀ ਮਦਨ ਲਾਲ, ਸੀ. ਜੇ. ਐਮ ਕਮ-ਸਕੱਤਰ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜਪੁਰ ਵੱਲੋਂ ਕੇਂਦਰੀ ਜੇਲ• ਫ਼ਿਰੋਜ਼ਪੁਰ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਜੇਲ• ਵਿੱਚ ਬੰਦ ਮਹਿਲਾਵਾਂ ਕੈਦੀਆ ਨੂੰ ਉਨ•ਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਦੱਸਿਆ ਗਿਆ ਅਤੇ ਉਨ•ਾਂ ਨੂੰ ਔਰਤਾਂ ਦੇ ਹੱਕਾਂ ਪ੍ਰਤੀ ਜਾਣੂ ਕਰਵਾਇਆਂ ਗਿਆ। ਇਸ ਮੌਕੇ ਸ਼੍ਰੀ ਮਦਨ ਲਾਲ ਸੀ. ਜੇ. ਐਮ ਕਮ-ਸਕੱਤਰ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜ਼ਪੁਰ ਨੇ ਮਹਿਲਾਵਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ•ਾਂ ਨੂੰ ਭਰੋਸਾ ਦੁਆਇਆ ਕਿ ਆ ਰਹਿਆਂ ਸਮੱਸਿਆਵਾਂ ਦਾ ਹੱਲ ਜਲਦ ਕੀਤਾ ਜਾਵੇਗਾ ਅਤੇ ਜਿਨ•ਾਂ ਮਹਿਲਾ ਹਵਾਲਾਤੀਆ ਨੂੰ ਫ੍ਰੀ ਕਾਨੂੰਨੀ ਸਹਾਇਤਾ ਦੀ ਲੋੜ ਹੈ ਉਨ•ਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾਵੇਗੀ। ਇਸ ਮੌਕੇ ਤੇ ਐਡਵੋਕੇਟ ਦਮਨਪ੍ਰੀਤ ਕੌਰ , ਪੀ.ਐਸ.ਵੀ  ਸ਼੍ਰੀ ਅੰਗਰੇਜ਼, ਸ਼੍ਰੀਮਤੀ ਵੰਦਨਾ ਰਾਣੀ, ਸ਼੍ਰੀਮਤੀ ਗੁਰਭੇਜ ਕੌਰ, ਸੋਸ਼ਲ ਵਰਕਰ ਮਿਸ ਮਮਤਾ ਅਤੇ  ਡਿਪਟੀ ਜੇਲ• ਸੁਪਰਡੰਟ  ਆਦਿ ਹਾਜ਼ਰ ਸਨ।

Related Articles

Back to top button