ਪੀ. ਐਚ. ਐਸ. ਸੀ. ਅਧੀਨ ਕੰਮ ਕਰਦੇ ਕੰਪਿਊਟਰ ਅਪਰੇਟਰਾਂ ਦੀ ਤਿੰਨ ਦਿਨਾਂ ਹੜਤਾਲ ਸ਼ੁਰੂ
ਫਿਰੋਜ਼ਪੁਰ 6 ਅਪ੍ਰੈਲ (ਏ. ਸੀ. ਚਾਵਲਾ): ਪੀ. ਐਚ. ਐਸ. ਸੀ. ਅਧੀਨ ਕੰਮ ਕਰਦੇ ਕੰਪਿਊਟਰ ਅਪਰੇਟਰਾਂ ਵਲੋਂ ਤਿੰਨਾਂ ਦਿਨਾਂ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਗਈ। ਹੜਤਾਲ ਵਿਚ ਮਨਦੀਪ ਚਾਵਲਾ ਨੇ ਕਿਹਾ ਕਿ ਉਹ 14 ਸਾਲ ਤੋਂ ਪੀ. ਐਚ. ਐਸ. ਸੀ ਅਧੀਨ ਨਿਗੁਣੀਆਂ ਤਨਖਾਹਾਂ ਤੇ ਸੇਵਾਵਾਂ ਨਿਭਾ ਰਹੇ ਹਨ। ਉਨ•ਾਂ ਆਖਿਆ ਕਿ 14 ਸਾਲ ਦੀ ਸਰਵਿਸ ਦੌਰਾਨ ਉਨ•ਾਂ ਦੀ ਸਿਹਤ ਮੰਤਰੀ, ਮੁੱਖ ਮੰਤਰੀ ਅਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਅਪਾਣੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸਬੰਧੀ ਮੰਗ ਪੱਤਰ ਵੀ ਦਿੱਤੇ ਅਤੇ ਉਨ•ਾਂ ਨੂੰ ਵਿਸਵਾਸ਼ ਵੀ ਦੁਆਇਆ ਗਿਆ ਕਿ ਉਨ•ਾਂ ਦੀਆਂ ਸੇਵਾਵਾਂ ਰੈਗੂਲਰ ਕਰ ਦਿੱਤੀਆਂ ਜਾਣਗੀਆਂ। ਉਨ•ਾਂ ਆਖਿਆ ਕਿ 24 ਮਾਰਚ 2015 ਨੂੰ ਪੀ. ਐਚ. ਐਸ. ਸੀ. ਹੈੱਡਕੁਆਟਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਪੱਤਰ ਲੈਣ ਉਪਰੰਤ ਇਹ ਵਿਸਵਾਸ਼ ਦੁਆਇਆ ਗਿਆ ਕਿ ਉਨ•ਾਂ ਦੀਆਂ ਮੰਗਾਂ ਬਹੁਤ ਜਾਇਜ਼ ਹਨ ਅਤੇ ਉਨ•ਾਂ ਨੂੰ ਬਹੁਤ ਹੀ ਜਲਦੀ ਰੈਗੂਲਰ ਕਰ ਦਿੱਤਾ ਜਾਵੇਗਾ। ਜਥੇਬੰਦੀ ਨੇ ਮੰਗ ਪੱਤਰ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਸੀ ਕਿ ਜੇ 31 ਮਾਰਚ 2015 ਤੱਕ ਉਨ•ਾਂ ਦੀਆਂ ਸੇਵਾਵਾਂ ਰੈਗੂਲਰ ਨਾ ਕੀਤੀਆਂ ਗਈਆਂ ਤਾਂ ਉਹ ਅਣਮਿੱਥੇ ਸਮੇਂ ਲਈ ਹੜਤਾਲ ਕਰਨਗੇ। ਇਕ ਪਾਸੇ ਐਨ. ਐਚ. ਐਮ. ਅਧੀਨ ਕੰਮ ਕਰਦੇ ਮੁਲਾਜ਼ਮਾਂ ਦੀ ਹੜਤਾਲ 21ਵੇਂ ਦਿਨ ਵਿਚ ਦਾਖਲ ਹੋ ਚੁੱਕੀ ਹੈ, ਦੂਜੇ ਪਾਸੇ ਅੱਜ ਤੋਂ ਕੰਪਿਊਟਰ ਅਪਰੇਟਰਾਂ ਨੇ ਆਪਣੀ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਹੜਤਾਲ ਦੌਰਾਨ ਕੰਪਿਊਟਰ ਅਪਰੇਟਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਾਨੂੰ ਜਲਦ ਤੋਂ ਜਲਦ ਰੈਗੂਲਰ ਕੀਤਾ ਜਾਵੇ, ਸਾਲ 2006 ਤੋਂ 2009 ਤੱਕ ਉਨ•ਾਂ ਦਾ 33 ਪ੍ਰਤੀਸ਼ਤ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ, ਸੀ. ਪੀ. ਐਫ. ਦੀ ਕਟੌਤੀ ਤੁਰੰਤ ਲਾਗੂ ਕੀਤੀ ਜਾਵੇ ਅਤੇ ਆਉਟ ਸੋਰਸ ਦੀ ਭਰਤੀ ਬੰਦ ਕੀਤੀ ਜਾਵੇ। ਇਨ•ਾਂ ਮੰਗਾਂ ਦਾ ਸਮਰਥਨ ਪੰਜਾਬ ਤਾਲਮੇਲ ਪੈਰਾਮੈਡੀਕਲ ਸਿਹਤ ਕਰਮਚਾਰੀ ਦੇ ਕਨਵੀਨਰ ਰਵਿੰਦਰ ਲੂਥਰਾ ਨੇ ਕੀਤਾ। ਕੰਪਿਊਟਰ ਅਪਰੇਟਰਾਂ ਨੇ ਆਖਿਆ ਕਿ ਜੇਕਰ ਉਨ•ਾਂ ਦੀਆਂ ਮੰਗਾਂ ਜਲਦ ਤੋਂ ਜਲਦ ਨਾਲ ਮੰਨੀਆਂ ਗਈਆਂ ਤਾਂ ਉਹ ਸਰਕਾਰ ਖਿਲਾਫ ਵੱਡਾ ਸੰਘਰਸ਼ ਵਿੱਢਣਗੇ। ਇਸ ਮੌਕੇ ਨਰਿੰਦਰ ਸ਼ਰਮਾ, ਰਵਿੰਦਰ ਸ਼ਰਮਾ, ਹਰਪ੍ਰੀਤ ਸਿੰਘ, ਪਵਨ ਮਨਚੰਦਾ, ਰਮਨ ਅੱਤਰੀ, ਗੀਤਾਂਜ਼ਲੀ, ਸ਼ਵੇਤਾ ਆਦਿ ਨੇ ਵੀ ਹਮਾਇਤ ਕੀਤੀ।