ਪਿੰਡ ਮੁੱਠਿਆਂ ਵਾਲਾ ਵਿਚ ਆਂਗਣਵਾੜੀ ਵਰਕਰਾਂ ਵੱਲੋਂ ਨੁੱਕੜ ਨਾਟਕ ਪੇਸ਼ ਕੀਤਾ
ਪਿੰਡ ਮੁੱਠਿਆਂ ਵਾਲਾ ਵਿਚ ਆਂਗਣਵਾੜੀ ਵਰਕਰਾਂ ਵੱਲੋਂ ਨੁੱਕੜ ਨਾਟਕ ਪੇਸ਼ ਕੀਤਾ
ਫਿਰੋਜ਼ਪੁਰ 8 ਸਤੰਬਰ (Gurdarshan Singh Sandhu Arifke): ਸਹੀ ਪੋਸ਼ਣ ਸਾਫ ਆਲਾ ਦੁਆਲਾ ਤੇ ਚੰਗੀ ਸਿਹਤ ਦੇ ਮੱਦੇ ਨਜ਼ਰ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਚੰਦਰ ਗੈਂਦ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਰਤਨਦੀਪ ਸੰਧੂ ਦੀ ਅਗਵਾਈ ਬਲਾਕ ਫਿਰੋਜ਼ਪੁਰ ਸਰਕਲ ਅਟਾਰੀ ਦੇ ਪਿੰਡ ਮੁੱਠਿਆਂ ਵਾਲਾ ਵਿਚ ਆਂਗਣਵਾੜੀ ਵਰਕਰਾਂ ਵੱਲੋਂ ਨੁੱਕੜ ਨਾਟਕ ਪੇਸ਼ ਕਰਕੇ ਸਮਾਜਿਕ ਕੁਰੀਤੀਆਂ, ਚੰਗੀ ਸਿਹਤ, ਬੇਟੀ ਬਚਾਓ, ਬੇਟੀ ਪੜਾਓ ਅਤੇ ਸਹੀ ਪੋਸ਼ਣ ਦੇਸ਼ ਰੋਸ਼ਨ ਦਾ ਸੁਨੇਹਾ ਦਿੱਤਾ। ਆਂਗਣਵਾੜੀ ਵਰਕਰਾਂ ਵੱਲੋਂ ਇਸ ਮੌਕੇ ਪਿੰਡ ਵਾਸੀਆਂ ਔਰਤਾਂ ਅਤੇ ਬੱਚਿਆਂ ਨੂੰ ਸਾਫ ਸਫਾਈ ਰੱਖਣ ਤੇ ਚੰਗੀ ਸਿਹਤ ਲਈ ਚੰਗਾ ਭੋਜਨ ਖਾਣ ਬਾਰੇ ਜਾਣਕਾਰੀ ਦਿੱਤੀ ਅਤੇ ਨਾਟਕ ਰਾਹੀਂ ਨੂੰਹ ਸੱਸ ਦੇ ਰਿਸ਼ਤੇ ਪਿਆਰ ਬਣਾਈ ਰੱਖਣ ਦੀਆਂ ਸਕਿੱਟਾਂ ਵੀ ਪੇਸ਼ ਕੀਤੀਆਂ। ਇਸ ਮੌਕੇ ਗੁਰਪ੍ਰੀਤ ਕੌਰ ਸੁਪਰਵਾਈਜ਼ਰ, ਰਜਵੰਤ ਕੌਰ ਅਟਾਰੀ, ਜਸਵਿੰਦਰ ਕੌਰ ਵਕੀਲਾਂ ਵਾਲੀ, ਮਹਿੰਦਰ ਕੌਰ ਬੋਰਾਂ ਵਾਲੀ, ਕੁਲਬੀਰ ਕੌਰ ਮੁੱਠਿਆਂ ਵਾਲਾ ਦੀ ਅਹਿਮ ਭੂਮਿਕਾ ਰਾਹੀ ਅਤੇ ਇਸ ਮੌਕੇ ਸਰਕਲ ਅਟਾਰੀ ਦੀਆਂ ਵਰਕਰਾਂ ਤੇ ਹੈਲਪਰਾਂ ਤੋਂ ਇਲਾਵਾ ਜੀਓਜੀ ਦੇ ਜਵਾਨ ਅਤੇ ਪੰਚਾਇਤ ਹਾਜ਼ਰ ਸੀ।