Ferozepur News

ਸ਼ਿਵ ਭਗਤਾਂ ਮੁੱਖ ਮੰਤਰੀ ਪੰਜਾਬ ਦੇ ਨਾਮ ਭੇਜਿਆ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਮਿਲ ਮੁਹੱਲਾ ਅੱਸੀ ਫਿਲਮ &#39ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ

ਸ਼ਿਵ ਭਗਤਾਂ ਮੁੱਖ ਮੰਤਰੀ ਪੰਜਾਬ ਦੇ ਨਾਮ ਭੇਜਿਆ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਮਿਲ ਮੁਹੱਲਾ ਅੱਸੀ ਫਿਲਮ &#39ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ

Khatri Sabha

ਫ਼ਿਰੋਜ਼ਪੁਰ, ਭਗਵਾਨ ਸ਼ਿਵ ਭੋਲੇ ਦਾ ਭੇਸ ਅਪਣਾ ਕੇ ਗਾਲੀ-ਗਲੋਚ ਕਰਦੀ ਫਿਲਮ ਮੁਹੱਲਾ ਅੱਸੀ ਦੇ ਵਿਰੋਧ ਵਿਚ ਅੱਜ ਹਿੰਦੂ ਸਮਾਜ ਨੇ ਮਹਾਂ ਕਾਵੜ ਸੰਘ ਪੰਜਾਬ ਦੇ ਬੈਨਰ ਹੇਠ ਇਕੱਠੇ ਹੋ ਮੁੱਖ ਮੰਤਰੀ ਪੰਜਾਬ ਦੇ ਨਾਮ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਸੌਂਪਿਆ। ਰੋਹ ਵਿਚ ਆਏ ਸ਼ਿਵ ਭਗਤਾਂ ਨੇ ਕਿਹਾ ਕਿ ਹਿੰਦੂ ਸਾਰੇ ਧਰਮਾਂ ਦਾ ਮਾਣ-ਸਤਿਕਾਰ ਕਰਦਾ ਹੈ ਅਤੇ ਇਸ ਤਰ•ਾਂ ਦੀਆਂ ਫਿਲਮਾਂ ਬਣਾ ਕੇ ਡਾਇਰੈਕਟਰ, ਪ੍ਰੋਡਿਊਸਰ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡ ਕੇ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖਰਾਬ ਕਰਨ ਦੀਆਂ ਕੋਝੀਆਂ ਹਰਕਤਾਂ ਕਰ ਰਹੇ ਹਨ। ਇਸ ਮੌਕੇ ਬੋਲਦਿਆਂ ਨਿਤੇਸ਼ ਕੁਮਾਰ, ਰਾਮ ਲੁਭਾਇਆ ਧਵਨ ਨੇ ਕਿਹਾ ਕਿ ਉਨ•ਾਂ ਵੱਲੋਂ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਦਿੱਤੇ ਮੰਗ ਪੱਤਰ ਵਿਚ ਤੁਰੰਤ ਮੁਹੱਲਾ ਅੱਸੀ ਫਿਲਮ ਅਤੇ ਟ੍ਰੇਲਰਾਂ &#39ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਉਕਤ ਧਰਮ ਦੇ ਭ੍ਰਿਸ਼ਟ ਲੋਕਾਂ ਨੇ ਜਿਥੇ ਭਗਵਾਨ ਸ੍ਰੀ ਸ਼ਿਵ ਭੋਲੇ ਜੀ ਦਾ ਭੇਸ ਅਪਣਾ ਕੇ ਫੋਟੋ ਖਿਚਵਾਉਣ ਬਦਲੇ 100/200 ਰੁਪਏ ਦੀ ਮੰਗ ਕੀਤੀ ਹੈ, ਉਥੇ ਭਗਵਾਨ ਦੇ ਮੂੰਹੋਂ ਗਾਲ•ਾਂ ਕੱਢ ਆਪਣੇ ਸ਼ੈਤਾਨ ਦਿਮਾਗ ਦਾ ਪ੍ਰਗਟਾਵਾ ਕੀਤਾ ਹੈ। ਉਨ•ਾਂ ਕਿਹਾ ਕਿ ਜੇਕਰ ਜਲਦ ਇਸ ਫਿਲਮ ਅਤੇ ਟ੍ਰੇਲਰਾਂ &#39ਤੇ ਰੋਕ ਨਾ ਲਗਾਈ ਗਈ ਤਾਂ ਹਿੰਦੂ ਸਮਾਜ ਵੱਲੋਂ ਆਪਣੇ ਗੁਰੂਆਂ ਦੀ ਕੀਤੇ ਇਸ ਨਿਰਾਦਰ ਨੂੰ ਠਲਣ ਲਈ ਰੋਸ ਮੁਜ਼ਾਹਰੇ ਕੀਤੇ ਜਾਣਗੇ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਤੁਰੰਤ ਇਸ ਵਿਚ ਦਖਲ ਦਿੰਦਿਆਂ ਫਿਲਮ &#39ਤੇ ਪਾਬੰਦੀ ਲਗਾਵੇ ਨਹੀਂ ਤਾਂ ਉਹ ਸੂਬਾ ਪੱਧਰੀ ਸੰਘਰਸ਼ ਕਰਨ ਤੋਂ ਵੀ ਪਿਛੇ ਨਹੀਂ ਹਟਣਗੇ।ਇਸ ਮੌਕੇ ਪਵਨ ਭੰਡਾਰੀ, ਵਿਨੋਦ ਧਵਨ, ਗੌਰਵ ਕੁਮਾਰ ਬਹਿਲ, ਰਜਿੰਦਰ ਕੁਮਾਰ ਰੋਮੀ ਸਮੇਤ ਵੱਡੀ ਗਿਣਤੀ ਸ਼ਿਵ ਭਗਤ ਹਾਜ਼ਰ ਸਨ।

Related Articles

Back to top button