Ferozepur News

ਪਿੰਡ ਜਮਾਲਗੜ• ਵਿਖੇ ਲੜਾਈ ਝਗੜੇ ਵਿਚ ਇਕ ਦੀ ਕੁੱਟਮਾਰ ਕਰਕੇ ਜ਼ਖਮੀਂ ਕੀਤਾ

quarrelਫਿਰੋਜ਼ਪੁਰ 21 ਮਾਰਚ (ਏ. ਸੀ. ਚਾਵਲਾ) : ਫਿਰੋਜ਼ਪੁਰ ਦੇ ਪਿੰਡ ਜਮਾਲਗੜ• ਵਿਖੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ ਥਾਣਾ ਅਮੀਰ ਖਾਸ ਦੀ ਪੁਲਸ ਨੇ 6 ਵਿਅਕਤੀਆਂ ਸਮੇਤ 4-5 ਅਣਪਛਾਤੇ ਵਿਅਕਤੀਆਂ ਖਿਲਾਫ 324, 323, 148, 149 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐਸ. ਆਈ. ਗੁਰਬਚਨ ਸਿੰਘ ਨੇ ਦੱਸਿਆ ਕਿ ਪਿੰਡ ਠੇਠਰਾ ਵਾਲਾ ਦੇ ਰਹਿਣ ਵਾਲੇ ਗੁਰਕੀਰਤ ਸਿੰਘ ਪੁੱਤਰ ਵਿਜੈ ਕੁਮਾਰ ਨੇ ਦੱਸਿਆ ਕਿ ਉਹ 14 ਮਾਰਚ 2015 ਨੂੰ ਬਾਬਾ ਗੰਢ ਮੱਲ ਦੀ ਸਲਾਨਾ ਬਰਸੀ ਤੇ ਪਿੰਡ ਜਮਾਲਗੜ• ਵਿਖੇ ਗਿਆ ਸੀ ਅਤੇ ਵਾਲੀਬਾਲ ਦਾ ਮੈਚ ਵੇਖ ਰਿਹਾ ਸੀ। ਗੁਰਕੀਰਤ ਨੇ ਦੱਸਿਆ ਕਿ ਮੈਚ ਦੌਰਾਨ ਉਸ ਦਾ ਰਵੀ ਕਮਾਰ ਨਾਲ ਝਗੜਾ ਹੋ ਗਿਆ ਅਤੇ ਲੋਕਾਂ ਨੇ ਵਿਚ ਪੈ ਕੇ ਛੁਡਾ ਦਿੱਤਾ। ਉਸ ਨੇ ਦੱਸਿਆ ਕਿ ਬਾਅਦ ਵਿਚ ਰਵੀ ਨੇ ਆਪਣੇ ਸਾਥੀਆਂ ਬਿੰਦੂ, ਪ੍ਰੇਮ ਪੁੱਤਰਾਨ ਸ਼ਿਗਾਰਾ ਸਿੰਘ ਵਾਸੀ ਕਮਰੇਵਾਲਾ ਥਾਣਾ ਜਲਾਲਾਬਾਦ ਜ਼ਿਲ•ਾ ਫਾਜ਼ਿਲਕਾ, ਰੋਬਿਨ ਥਿੰਦ ਪੁੱਤਰ ਹਰੀ ਚੰਦ ਵਾਸੀ ਮੋਹਨ ਕੇ ਹਿਠਾੜ, ਸੁੰਦਰ, ਸ਼ੇਰ ਸਿੰਘ ਅਤੇ 4-5 ਅਣਪਛਾਤੇ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ ਤੇ ਜ਼ਖਮੀਂ ਕਰ ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਗੁਰਬਚਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਗੁਰਕੀਰਤ ਸਿੰਘ ਦੇ ਬਿਆਨਾਂ ਤੇ 6 ਵਿਅਕਤੀਆਂ ਸਮੇਤ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related Articles

Back to top button