Ferozepur News

ਪਹਿਲਾਂ ਨਿਰਮਲਜੀਤ ਸਿੰਘ ਸੋਨੂੰ   ਯਾਦਗਾਰੀ ਟੀ-ਟਵੰਟੀ ਕ੍ਰਿਕਟ ਟੂਰਨਾਮੈਂਟ 

ਫਿਰੋਜ਼ਪੁਰ 25 ਸਤੰਬਰ (    ) ਫਿਰੋਜ਼ਪੁਰ  ਦੇ ਕੰਬੋਜ ਨਹਰ ਦੇ ਗੁਰਸਿੱਖ ਨੌਜਵਾਨ ਨਿਰਮਲਜੀਤ ਸਿੰਘ ਸੋਨੂੰ ਦੀ ਯਾਦ ਵਿਚ ਕੰਬੋਜ ਕ੍ਰਿਕਟ ਕਲੱਬ ਫ਼ਿਰੋਜ਼ਪੁਰ ਵੱਲੋਂ ਪਹਿਲਾ ਨਿਰਮਲਜੀਤ ਸਿੰਘ ਸੋਨੂੰ ਯਾਦਗਾਰੀ ਕ੍ਰਿਕਟਰ ਟੂਰਨਾਮੈਂਟ 22 ਸਤੰਬਰ ਤੋਂ ਸਥਾਨਕ ਸ਼ਹਿਰ ਦੇ ਸਰਕਾਰੀ ਬਹੁਤਕਨੀਕੀ ਕਾਲਜ ਪੋਲਟੈਕਨੀਕਲ ਕਾਲਜ ਦੁਲਚੀ ਕੇ ਰੋਡ ਵਿਖੇ ਸ਼ੁਰੂ ਹੋਇਆ। ਇਹ ਇਸ ਟੂਰਨਾਮੈਂਟ ਵਿੱਚ ਦੇਸ਼ ਭਰ ਵਿੱਚੋਂ 16 ਟੀਮਾਂ ਭੋਲਾ ਇਲੈਵਨ ਪੱਟੀ ਕ੍ਰਿਕਟ ਕਲੱਬ ਮੌੜ ਮੰਡੀ ਕ੍ਰਿਕਟ ਕਲੱਬ ਕਪੂਰਥਲਾ  ਕ੍ਰਿਕਟ ਕਲੱਬ ਬਠਿੰਡਾ ਕ੍ਰਿਕਟ ਕਲੱਬ ਫ਼ਿਰੋਜ਼ਪੁਰ ਅਕੈਡਮੀ ਮੋਗਾ ਰੇਂਜਰਸ ਟਹਿਲਾ ਇਲੈਵਲ ਬਲਵੀਰ ਕੰਬੋਜ ਕ੍ਰਿਕਟ ਕਲੱਬ ਮਿੰਨੀ ਕੰਬੋਜ ਕ੍ਰਿਕਟ ਕਲੱਬ ਸੰਧੂ ਇਲੈਵਨ ਬੁਲਸ ਕ੍ਰਿਕਟ ਕਲੱਬ ਸ਼ਹੀਦ ਊਧਮ ਸਿੰਘ ਕਲੱਬ ਕਲਸੀ ਕ੍ਰਿਕਟ ਕਲੱਬ ਲੁਧਿਆਣਾ ਸਪਾਰਟਨ ਕ੍ਰਿਕਟ ਕਲੱਬ ਮਲਿਕ ਕ੍ਰਿਕਟ ਕਲੱਬ ਦਿੱਲੀ ਦੀਆਂ ਟੀਮਾਂ ਭਾਗ ਲੈ ਰਹੀਆਂ । ਟੂਰਨਾਮੈਂਟ ਦੇ ਹਰ ਮੈਚ ਵਿੱਚ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਦੇ ਹਨ । ਟੂਰਨਾਮੈਂਟ ਵਿੱਚ ਹਰ ਰੋਜ 2 ਮੈਚ ਕਰਵਾੲੇ ਜਾ ਰਹੇ ਹਨ। ਅੱਜ ਦੇ ਮੈਚ ਵਿੱਚ ਪਰਮਿੰਦਰ ਸਿੰਘ ਥਿੰਦ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ। ਉਨ੍ਹਾਂ ਨੇ ਪ੍ਰਬੰਧਕ ਕਮੇਟੀ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ  ਕੀਤੀ ਅਤੇ ਕਿਹਾ ਜੇ ਕਿ ਨਸ਼ਿਆਂ ਨੂੰ ਸਮਾਜ ਵਿੱਚੋਂ ਦੂਰ ਕਰਨ ਵਾਸਤੇ ਨੌਜਵਾਨਾਂ ਲਈ ਖੇਡਣ ਲਈ ਕੀਤੇ ਜਾ ਰਹੇ ਕੰਬੋਜ ਕ੍ਰਿਕਟ ਕਲੱਬ ਦੇ ਉਪਰਾਲੇ ਬਹੁਤ ਸ਼ਲਾਘਾਯੋਗ ਹਨ ।ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮਹਿਮਾਨ ਦਾ ਸਨਮਾਨ ਕੀਤਾ ਗਿਆ। ਪ੍ਰਬੰਧਕ ਕਮੇਟੀ ਵਿੱਚ ਬਲਰਾਜ ਸਿੰਘ ਬੱਲੀ ਨੰਬਰਦਾਰ ਪਰਮਿੰਦਰ ਸਿੰਘ ਮਿੰਟੂ ਪੰਜਾਬ ਪੁਲਿਸ ਮਨਜੀਤ ਸਿੰਘ ਲੱਡੂ ਬਲਦੇਵ ਸਿੰਘ ਦੇਬੂ ਸਿਮਰਨ ਕੰਬੋਜ ਸਰਬਜੀਤ ਸਿੰਘ ਭਾਵੜਾ ਮਨਮਿੰਦਰ ਸਿੰਘ ਰਾਜਿੰਦਰ ਸਿੰਘ ਛਿੰਦਾ ਤਜਿੰਦਰ ਸਿੰਘ ਤਿੰਦਾ ਇਸੇ ਗੁਰਪ੍ਰੀਤ ਸਿੰਘ ਭਾਊ ਮਨਪ੍ਰੀਤ ਮਨਪ੍ਰੀਤ ਸਿੰਘ ਬਾਬਾ ਰਾਣਾ ਦੁਲਚੀ ਕੇ ਟਹਿਲ ਸਿੰਘ ਦੁਲਚੀ ਕੇ ਪ੍ਰਗਟ ਸਿੰਘ ਦੁਲਚੀ ਕੇ ਮਨ ਨੂੰ ਦੁਲਚੀ ਕੇ ਬੰਟੀ ਐੱਮਸੀ ਮੁੱਖਾ ਐਮ ਸੀ ਸੋਨੂੰ ਚੌਧਰੀ ਰਾਜੂ ਚੌਧਰੀ ਨਿਤਿਨ ਮਹਿਤਾ ਡਿਸਟਿਕ ਕੋਚ ਫਿਰੋਜ਼ਪੁਰ ਡਿਸਟਿਕ ਕ੍ਰਿਕਟ ਐਸੋਸੀਏਸ਼ਨ ਡਿੰਪੀ ਪਾਸੀ ਅਸ਼ੀਸ਼, ਸਾਹਿਲ ਗੁਰਦੇਵ ਸਿੰਘ ਲਵਕੇਸ਼ ਅਜੇ ਜੋਸ਼ੀ ਆਦਿ ਹਾਜ਼ਰ ਸਨ ।

Related Articles

Back to top button