Ferozepur News

ਜਿਲੇ ਵਿੱਚ ਕੁਲ 1779 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ, ਹੁਣ ਸਿਰਫ 83 ਸੈਂਪਲ ਪੇੰਡਿਂਗ: ਡਿਪਟੀ ਕਮਿਸ਼ਨਰ

ਕਿਹਾ, ਜਿਲੇ ਦੀ ਕੋਰੋਨਾ ਮੁਕਤ ਸਥਿਤਿ ਬਰਕਰਾਰ ਰਖਣ ਲਈ ਲੋਕਾਂ ਦਾ ਸਹਿਯੋਗ ਜਰੂਰੀ, ਪਿਛਲੇ 19 ਦਿਨਾਂ ਵਿੱਚ 1203 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ

ਜਿਲੇ ਵਿੱਚ ਕੁਲ 1779 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ, ਹੁਣ ਸਿਰਫ 83 ਸੈਂਪਲ ਪੇੰਡਿਂਗ: ਡਿਪਟੀ ਕਮਿਸ਼ਨਰ

ਕਿਹਾ, ਜਿਲੇ ਦੀ ਕੋਰੋਨਾ ਮੁਕਤ ਸਥਿਤਿ ਬਰਕਰਾਰ ਰਖਣ ਲਈ ਲੋਕਾਂ ਦਾ ਸਹਿਯੋਗ ਜਰੂਰੀ, ਪਿਛਲੇ 19 ਦਿਨਾਂ ਵਿੱਚ 1203 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ’ਜਿਲੇ ਵਿੱਚ ਕੁਲ 1779 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ, ਹੁਣ ਸਿਰਫ 83 ਸੈਂਪਲ ਪੇੰਡਿਂਗ: ਡਿਪਟੀ ਕਮਿਸ਼ਨਰ

ਫਿਰੋਜਪੁਰ, 24 ਮਈ, 2020:

ਜਿਲ੍ਹੇ ਲਈ ਇੱਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ, ਜਿਸਦੇ ਤਹਿਤ ਹੁਣ ਤੱਕ 1779 ਲੋਕਾਂ ਦੀ ਕੋਰੋਨਾ ਟੇਸਟ ਰਿਪੋਰਟ ਨੈਗੇਟਿਵ ਆ ਚੁੱਕੀ ਹੈ, ਜਿਸ ਵਿਚੋਂ 1203 ਲੋਕਾਂ ਦੀ ਰਿਪੋਰਟ ਪਿਛਲੇ 19 ਦਿਨਾੰ ਵਿੱਚ ਨੈਗੇਟਿਵ ਆਈ ਹੈ ।

ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਫਿਰੋਜਪੁਰ ਸ਼੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਕੁਲ 1943 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਨੂੰ ਕੋਰੋਨਾ ਟੇਸਟ ਲਈ ਲੈਬੋਰੇਟਰੀ ਵਿੱਚ ਭੇਜਿਆ ਗਿਆ ਸੀ । ਇਸ ਵਿੱਚੋਂ ਕੁਲ 1779 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਿਸ ਵਿਚੋਂ 1203 ਨੈਗੇਟਿਵ ਰਿਪੋਰਟਾਂ ਪਿਛਲੇ 19 ਦਿਨਾੰ ਵਿੱਚ ਸਾਹਮਣੇ ਆਈਆਂ ਹਨ । ਉਨ੍ਹਾਂ ਕਿਹਾ ਕਿ 5 ਮਈ 2020 ਨੂੰ ਜਿਲ੍ਹੇ ਵਿੱਚ 576 ਨੈਗੇਟਿਵ ਕੇਸ ਰਿਪੋਰਟ ਹੋਏ ਸਨ ਅਤੇ ਹੁਣ ਤੈਆਰ ਹੋਈ ਨਵੀਂ ਰਿਪੋਰਟ ਮੁਤਾਬਕ ਹੁਣ ਤੱਕ ਕੁਲ 1779 ਨੈਗੇਟਿਵ ਕੇਸ ਰਿਪੋਰਟ ਹੋ ਚੁਕੇ ਹਨ । ਉਨ੍ਹਾਂ ਕਿਹਾ ਕਿ ਹੁਣ ਲੈਬੋਰੇਟਰੀਜ ਦੇ ਕੋਲ ਸਿਰਫ 83 ਸੈੰਪਲਾਂ ਦੀ ਟੇਸਟ ਰਿਪੋਰਟ ਪੇਂਡਿੰਗ ਪਈ ਹੋਈ ਹੈ, ਜਿਨੂੰ ਛੇਤੀ ਹਾਸਿਲ ਕਰਣ ਲਈ ਲਗਾਤਾਰ ਲੈਬੋਰੇਟਰੀਜ ਦੇ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਕੁਲ 43 ਕੋਰੋਨਾ ਪਾਜਿਟਿਵ ਮਰੀਜ ਰਿਪੋਰਟ ਹੋਏ ਸਨ, ਜਿਨਾੰ ਨੂੰ ਇਲਾਜ ਤੋਂ ਬਾਅਤ ਸਿਹਤਯਾਬ ਹੋਣ ਤੇ ਹਸਪਤਾਲ ਵਿੱਚੋਂ ਛੁੱਟੀ ਦੇ ਦਿਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਤੱਕ 38 ਸੈੰਪਲ ਰਿਪੀਟ ਕਿਤੇ ਗਏ ਹਨ, ਜਿਨਾੰ ਨੂੰ ਲੈਬੋਰੇਟਰੀ ਨੇ ਦੋਬਾਰਾ ਪੜਤਾਲ ਲਈ ਭੇਜਣ ਲਈ ਕਿਹਾ ਸੀ। ਉਨਾੰ ਨੇ ਜਿਲੇ ਦੀ ਕੋਰੋਨਾ ਮੁਕਤ ਜਿਲੇ ਵਾਲੀ ਸਥਿਤਿ ਨੂੰ ਬਹਾਲ ਰਖਣ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕਿਤੀ। ਉਨਾੰ ਕਿਹਾ ਕਿ ਲੋਕ ਸੋਸ਼ਲ ਡਿਸਟੈਂਸਿੰਗ, ਮਾਸਕ ਪਾਉਣ ਅਤੇ ਬੇਵਜਹ ਘਰੋਂ ਬਾਹਰ ਨਾ ਨਿਕਲ ਕੇ ਆਪਣੇ ਆਪ ਨੂੰ ਤੇ ਪਰਿਵਾਰ ਨੂੰ ਇਸ ਬੀਮਾਰੀ ਤੋਂ ਦੂਰ ਰਖ ਸਕਦੇ ਹਨ।

Related Articles

Leave a Reply

Your email address will not be published. Required fields are marked *

Check Also
Close
Back to top button