Ferozepur News

ਪਟਵਾਰੀਆਂ ਦੀ ਹੜਤਾਲ ਕਾਰਨ ਦੋ ਹਜ਼ਾਰ ਸਰਕਲਾਂ ਦੇ 5800 ਪਿੰਡਾਂ ਦੇ ਲੋਕ ਪ੍ਰਭਾਵਿਤ

ਪਟਵਾਰੀਆਂ ਦੀ ਹੜਤਾਲ ਕਾਰਨ ਦੋ ਹਜ਼ਾਰ ਸਰਕਲਾਂ ਦੇ 5800 ਪਿੰਡਾਂ ਦੇ ਲੋਕ ਪ੍ਰਭਾਵਿਤ
-ਹੜਤਾਲ ਦਾ ਸਭ ਤੋਂ ਜ਼ਿਆਦਾ ਅਸਰ ਪਿਆ ਸਕੂਲਾਂ, ਕਾਲਜ਼ਾਂ ਅਤੇ ਯੂਨੀਵਰਸਿਟੀ ਦੇ ਬੱਚਿਆਂ &#39ਤੇ
-ਦੂਰ ਦੁਰਾਡੇ ਪਿੰਡਾਂ ਤੋਂ ਆਉਂਦੇ ਲੋਕ ਰੋਜ਼ਾਨਾਂ ਪਟਵਾਰੀਆਂ ਦੀਆਂ ਉਡੀਕਾ ਕਰਕੇ ਚਲੇ ਜਾਂਦੇ ਨੇ: ਹੰਸਾ ਸਿੰਘ

Sangharsh Committee affeced by Patwari strike
ਫਿਰੋਜ਼ਪੁਰ 25 ਜੁਲਾਈ (): ਪੰਜਾਬ ਵਿਚ ਚੱਲ ਰਹੀ ਪਟਵਾਰੀਆਂ ਦੀ ਹੜਤਾਲ ਕਾਰਨ ਲੋਕ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਇਸ ਸਬੰਧ ਵਿਚ ਬਾਰਡਰ ਸੰਘਰਸ਼ ਕਮੇਟੀ ਵਲੋਂ ਕਸਬਾ ਮਮਦੋਟ ਦੀ ਸਬ ਤਹਿਸੀਲ ਵਿਖੇ ਇਕ ਵਿਸੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਰਡਰ ਸੰਘਰਸ਼ ਕਮੇਟੀ ਦੇ ਜਨ. ਸਕੱਤਰ ਪੰਜਾਬ ਕਾਮਰੇਡ ਹੰਸਾ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦਾ ਕੰਮ ਕਰਵਾਉਣ ਵਾਲੇ ਜਿਵੇਂ ਜਾਤੀ ਸਾਰਟੀਫਿਕੇਟ, ਬੁਡਾਪਾ ਪੈਨਸ਼ਨ, ਬੈਕਾਂ ਦੀਆਂ ਲਿਮਟਾਂ ਦਾ ਕੰਮ, ਇੰਤਕਾਲਾਂ ਦਾ ਕੰਮ ਅਤੇ ਜਮਾਨਤਾਂ ਦਾ ਕੰਮ ਪਿਛਲੇ ਦੋ ਮਹੀਨਿਆਂ ਤੋਂ ਠੱਪ ਪਿਆ ਹੈ। ਉਨ•ਾਂ ਨੇ ਦੱਸਿਆ ਕਿ ਪੂਰੇ ਪੰਜਾਬ ਵਿਚ ਦੋ ਹਜ਼ਾਰ ਪਟਵਾਰੀ ਹਲਕੇ ਜਿਨਾਂ ਦਾ ਵਾਧੂ ਕਾਰਜ਼ ਮੌਜ਼ੂਦਾ ਪਟਵਾਰੀਆਂ ਕੋਲ ਸੀ ਅਤੇ ਇਸ ਦੋ ਹਜ਼ਾਰ ਸਰਕਲਾਂ ਦੇ 5800 ਪਿੰਡਾਂ ਦੇ ਲੋਕ ਪ੍ਰਭਾਵਿਤ ਹੋ ਰਹੇ ਹਨ। ਉਨ•ਾਂ ਨੇ ਆਖਿਆ ਕਿ ਪਟਵਾਰ ਯੂਨੀਅਨ ਦਿੱਤੇ ਹੋਏ ਸਰਕਲਾਂ ਦਾ ਕੰਮ ਤਾਂ ਕੀਤਾ ਜਾ ਰਿਹਾ ਹੈ ਪਰ ਜੋ ਵਾਧੂ ਸਰਕਲ ਸੀ ਉਨ•ਾਂ ਦਾ ਕੰਮ ਬੰਦ ਕੀਤਾ ਹੋਇਆ ਹੈ। ਉਨ•ਾਂ ਨੇ ਆਖਿਆ ਕਿ ਪਟਵਾਰੀਆਂ ਵਲੋਂ ਕੀਤੀ ਗਈ ਹੜਤਾਲ ਦਾ ਸਭ ਤੋਂ ਜ਼ਿਆਦਾ ਅਸਰ ਸਕੂਲਾਂ, ਕਾਲਜ਼ਾਂ ਅਤੇ ਯੂਨੀਵਰਸਿਟੀ ਦੇ ਦਾਖਲਾ ਲੈਣ ਵਾਲੇ ਬੱਚਿਆਂ ਤੇ ਪਿਆ ਹੈ ਕਿਉਂਕਿ ਉਨ•ਾਂ ਦੇ ਸਾਰਟੀਫਿਕੇਟ ਨਹੀਂ ਬਣ ਰਹੇ ਅਤੇ ਇਸ ਹੜਤਾਲ ਕਾਰਨ ਕਈ ਬੱਚੇ ਦਾਖਲਿਆਂ ਤੋਂ ਵਾਂਝੇ ਰਹਿ ਜਾਣਗੇ। ਉਨ•ਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਟਵਾਰੀਆਂ ਦੀਆਂ ਪਈਆਂ ਖਾਲੀ ਅਸਾਮੀਆਂ ਭਰੀਆ ਜਾਣ ਜਾਂ ਪਟਵਾਰੀ ਯੂਨੀਅਨ ਦੀਆਂ ਮੰਗਾਂ ਮੰਨ ਕੇ ਵਾਧੂ ਸਰਕਲਾਂ ਦਾ ਚਾਰਜ਼ ਦਿੱਤਾ ਜਾਵੇ ਤਾਂ ਜੋ ਕੰਮ ਕਰਵਾਉਣ ਵਾਲੇ ਲੋਕ ਅਤੇ ਬੱਚੇ ਸਮੇਂ ਸਿਰ ਆਪਣਾ ਕੰਮ ਕਰਵਾ ਸਕਣ।

Related Articles

Back to top button