Ferozepur News
ਨੌਜਵਾਨ ਯੁਵਕ/ਯੁਵਤੀਆਂ ਲਈ ਹਾਈਕਿੰਗ ਟ੍ਰੈਕਿੰਗ ਕੈਂਪ, ਨਗਰ (ਮਨਾਲੀ) ਵਿਖੇ ਲਗਾਏ ਜਾ ਰਹੇ ਹਨ
ਫਿਰੋਜ਼ਪੁਰ( Manish Bawa ) ਯੁਵਕ ਸੇਵਾਵਾਂ ਅਤੇ ਖੇਡ ਮੰਤਰੀ ਸ.ਰਾਣਾ ਗੁਰਜੀਤ ਸਿੰਘ ਸੋਢੀ, ਜੀ ਵੱਲੋਂ ਨੌਜਵਾਨ ਯੁਵਕ/ਯੁਵਤੀਆਂ ਲਈ ਹਾਈਕਿੰਗ ਟ੍ਰੈਕਿੰਗ ਕੈਂਪ, ਨਗਰ (ਮਨਾਲੀ) ਵਿਖੇ ਲਗਾਏ ਜਾ ਰਹੇ ਹਨ, ਜਿਸ ਵਿੱਚ ਸ. ਬਲਵਿੰਦਰ ਸਿੰਘ ਧਾਲੀਵਾਲ ਆਈ.ਏ.ਐਸ. ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਜੀ ਦੀ ਸਰਪ੍ਰਸਤੀ ਹੇਠ ਯੁਵਕ ਸੇਵਾਵਾਂ ਵਿਭਾਗ ਵੱਲੋਂ ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਦੀਆਂ 7 ਲੜਕੀਆਂ ਨੂੰ ਮਿਸ ਜਾਨਵੀ ਕੱਕੜ ਦੀ ਅਗਵਾਈ ਹੇਠ ਭੇਜਿਆ ਜਾ ਰਿਹਾ ਹੈ।ਸ. ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਫਿਰੋਜ਼ਪੁਰ ਨੇ ਦੱਸਿਆ ਕਿ ਪੰਜਾਬ ਦੇ ਹਰੇਕ ਜਿਲ੍ਹੇ ਵਿਚੋਂ 7-7 ਲੜਕੀਆਂ ਹਾਈਕਿੰਗ ਟ੍ਰੈਕਿੰਗ ਕੈਂਪ ਵਿੱਚ ਭਾਗ ਲੈਣਗੀਆਂ। ਉਨ੍ਹਾਂ ਇਹ ਵੀ ਦੱਸਿਆ ਇਨ੍ਹਾਂ ਕੈਂਪਾਂ ਵਿੱਚ ਸ਼ਾਮਲ ਭਾਗੀਦਾਰਾਂ ਦੇ ਖਾਣ-ਪੀਣ, ਰਹਿਣ-ਸਹਿਣ ਅਤੇ ਕਿਰਾਏ ਦਾ ਪੂਰਾ ਖਰਚਾ ਪੰਜਾਬ ਸਰਕਾਰ ਦੁਆਰਾ ਕੀਤਾ ਜਾਂਦਾ ਹੈ। ਇਸ ਤਰ੍ਹਾਂ +1,+2 ਵਿਦਿਆਰਥੀ/ਵਿਦਿਅਰਥਣਾਂ, ਗੈਰ ਵਿਦਿਆਰਥੀ, ਗੈਰ ਵਿਦਿਆਰਥਣਾਂ ਅਤੇ 9ਵੀਂ,10ਵੀਂ ਦੇ ਵਿਦਿਆਰਥੀਆਂ ਦੇ ਕੈੇਂਪ ਲਗਾਤਾਰ ਚੱਲਣਗੇ।ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦੁਆਰਾ ਨੌਜਵਾਨਾਂ ਵਿੱਚ ਮਿਲਵਰਤਨ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਉਨ੍ਹਾਂ ਵਿੱਚ ਦੂਜੇ ਜਿਲ੍ਹਿਆਂ ਦੇ ਵਿਦਿਆਰਥੀਆਂ/ਨੌਜਵਾਨਾਂ ਨਾਲ ਸਾਂਝ ਦੀ ਭਾਵਨਾ ਪੈਦਾ ਹੁੰਦੀ ਹੈ।ਇਨ੍ਹਾਂ ਕੈਂਪਾਂ ਵਿੱਚ ਹਾਈਕਿੰਗ/ਟ੍ਰੇੈਕਿੰਗ ਤੋਂ ਇਲਾਵਾ ਵਿਦਿਆਰਥਣਾਂ ਵਿੱਚ ਸਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ ਅਤੇ ਜਿਸ ਨਾਲ ਮੁਕਾਬਲੇ ਦੀ ਭਾਵਨਾ ਵੀ ਪੈਦਾ ਕਰਦਾ ਹੈ।10 ਦਿਨਾਂ ਦੇ ਕੈਂਪ ਦਾ ਪੂਰਾ ਸ਼ਡਿਊਲ ਤਿਆਰ ਕਰਕੇ ਵਿਦਿਆਰਥੀਆਂ ਵਿੱਚ ਅਨੁਸ਼ਾਸ਼ਨ ਦੀ ਭਾਵਨਾ ਪੈਦਾ ਕੀਤੀ ਜਾਂਦੀ ਹੈ।ਇਸ ਸਮੇਂ ਦੌਰਾਨ ਸ੍ਰੀਮਤੀ ਮੱਧੂ ਪ੍ਰਸ਼ਾਰ, ਪ੍ਰਿੰਸੀਪਲ, ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਨੇ ਲੜਕੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਕੈਂਪ ਇਨ੍ਹਾਂ ਲੜਕੀਆਂ ਦੇ ਜੀਵਨ ਨੂੰ ਸੁਧਾਰਨ ਅਤੇ ਇਸ ਦੇ ਟੀਚੇ ਮਿੱਥਣ ਲਈ ਬੇਹੱਦ ਵੱਡਮੁੱਲੇ ਹਨ, ਇਸ ਲਈ ਮੇਰੇ ਕਾਲਜ ਦੀਆਂ ਇਹ ਲੜਕੀਆਂ ਨੂੰ ਰਾਜ ਪੱਧਰੀ ਕੈਂਪ ਲਈ ਭੇਜਿਆ ਜਾ ਰਿਹਾ ਹੈ॥ਸ੍ਰੀਮਤੀ ਸੰਗੀਤਾ ਅਰੋੜਾ ਵੱਲੋਂ ਵਿਦਿਆਰਥਣਾਂ ਨੂੰ ਇਨ੍ਹਾਂ ਕੈਂਪਾਂ ਦੁਆਰਾ ਅਨੁਸ਼ਾਸ਼ਨ ਸਿੱਖਕੇ ਨਮੂਨੇ ਦੇ ਇਨਸਾਨ ਬਣਨ ਲਈ ਕਿਹਾ ਅਤੇ ਉਨ੍ਹਾਂ ਵੱਲੋਂ ਵਿਭਾਗ ਨੂੰ ਹਮੇਸ਼ਾ ਪੂਰਨ ਸਹਿਯੋਗ ਦਿੱਤਾ।ਉਨ੍ਹਾਂ ਯੁਵਕ ਸੇਵਾਵਾਂ ਵਿਭਾਗ ਅਤੇ ਮੈੇਡਮ ਪ੍ਰਿੰਸੀਪਲ ਦਾ ਧੰਨਵਾਦ ਕੀਤਾ ਕਿਉਂਕਿ ਇਨ੍ਹਾਂ ਕੈਂਪਾਂ ਦੁਆਰਾ ਇਹ ਵਿਦਿਆਰਥਣਾਂ ਪਹਾੜੀ ਇਲਾਕੇ, ਉਥੋਂ ਦੀ ਸੰਸਕ੍ਰਿਤੀ, ਉਨ੍ਹਾਂ ਦੇ ਸਭਿਆਚਾਰ, ਰਹੂ ਰੀਤਾਂ ਉਨ੍ਹਾਂ ਦੇ ਜੀਵਨ ਜਿਊਣ ਦੀ ਸ਼ੈਲੀ ਨੂੰ ਸਮਝ ਸਕਣਗੀਆਂ ਅਤੇ ਕੈਂਪ ਦੌਰਾਨ ਉਨ੍ਹਾਂ ਨੂੰ ਮਨਾਲੀ, ਹੰੜਭਾ ਮੰਦਰ, ਆਰਟ ਸੈਂਟਰ ਅਤੇ ਹੋਰ ਇਤਿਹਾਸਕ ਥਾਵਾਂ ਤੇ ਲਿਜਾਇਆ ਜਾਵੇਗਾ।