Ferozepur News

ਨੈਸ਼ਨਲ ਵੋਟਰ ਸੂਚੀ ਸ਼ੁੱਧਤਾ ਅਤੇ ਪ੍ਰਮਾਣਿਤਾ ਪ੍ਰੋਗਰਾਮ 31 ਜੁਲਾਈ ਤੱਕ

voter....ਫ਼ਿਰੋਜ਼ਪੁਰ ਮਾਰਚ (ਏ. ਸੀ. ਚਾਵਲਾ ) ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਨੂੰ ਪੂਰੀ ਤਰਾਂ ਤਰੁਟੀ ਰਹਿਤ ਅਤੇ ਪ੍ਰਮਾਣਿਤ ਕਰਨ ਦੇ ਉਦੇਸ਼ ਨਾਲ ਨੈਸ਼ਨਲ ਵੋਟਰ ਸੂਚੀ ਸ਼ੁੱਧਤਾ ਅਤੇ ਪ੍ਰਮਾਣਿਕਤਾ ਪ੍ਰੋਗਰਾਮ ਮਿਤੀ 3 ਮਾਰਚ ਤੋ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਪ੍ਰੋਗਰਾਮ 31 ਜੁਲਾਈ ਤੱਕ ਚੱਲੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਇਜੀ: ਡੀ.ਪੀ.ਐਸ ਖਰਬੰਦਾ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਦਿੱਤੀ। ਇਜੀ.ਡੀ.ਪੀ.ਐਸ.ਖਰਬੰਦਾ ਨੇ ਇਹ ਵੀ ਦੱਸਿਆ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਦੇਸ਼ ਭਰ ਵਿੱਚ ਲਾਗੂ ਕੀਤੇ ਗਏ ਇਸ ਪ੍ਰੋਗਰਾਮ ਅਨੁਸਾਰ ਵੋਟਰਾਂ ਦੇ ਵੋਟਰ ਫ਼ੋਟੋ ਸ਼ਨਾਖ਼ਤੀ ਕਾਰਡ ਨੰਬਰ (ਏਪਿਕ ਡੈਟਾ) ਨਾਲ ਅਧਾਰ ਕਾਰਡ ਨੰਬਰ ਲਿੰਕ ਕਰਨ ਦੀ ਯੋਜਨਾ ਲਾਗੂ ਕੀਤੀ ਗਈ ਹੈ, ਜਿਸ ਤਹਿਤ ਹਰੇਕ ਵੋਟਰ ਨੂੰ ਆਪਣਾ ਅਧਾਰ ਕਾਰਡ ਆਪਣੇ ਵੋਟਰ ਫ਼ੋਟੋ ਸ਼ਨਾਖ਼ਤੀ ਕਾਰਡ ਨਾਲ ਲਿੰਕ ਕਰਨਾ ਜ਼ਰੂਰੀ ਹੋਵੇਗਾ। ਉਨ•ਾਂ ਦੱਸਿਆ ਕਿ ਇਸ ਮੰਤਵ ਲਈ ਸਰਵੇ ਦੌਰਾਨ ਬੀ.ਐਲ.ਓ ਘਰ-ਘਰ ਜਾ ਕੇ ਵੋਟਰਾਂ ਦਾ ਆਧਾਰ ਕਾਰਡ ਨੰਬਰ ਪ੍ਰਾਪਤ ਕਰਨਗੇ ਅਤੇ ਇਸ ਪ੍ਰੋਗਰਾਮ  ਦੌਰਾਨ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਿਤੀ 12 ਅਪ੍ਰੈਲ 2015, 10 ਮਈ 2015, 16 ਜੂਨ 2015 ਅਤੇ 5 ਜੁਲਾਈ 2015 ਤੱਕ ਨੂੰ ਜ਼ਿਲ•ੇ &#39ਚ ਹਰੇਕ ਬੂਥ &#39ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਉਨ•ਾਂ ਦੱਸਿਆ ਕਿ ਇਸ ਮੰਤਵ ਲਈ ਵੋਟਰ ਭਾਰਤ ਚੋਣ ਕਮਿਸ਼ਨ ਦੀ ਵੈੱਬਸਾਈਟ http://eci.nic.in &#39ਤੇ ਬਣੇ ਰਾਸ਼ਟਰੀ ਵੋਟਰ ਸਰਵਿਸ ਪੋਰਟਲ &#39ਤੇ ਜਾ ਕੇ ਆਪਣਾ ਅਧਾਰ ਕਾਰਡ ਦਰਜ ਕਰਵਾ ਸਕਦਾ ਹੈ ਜਾਂ ਫਿਰ 51969 &#39ਤੇ ਆਪਣੇ ਮੋਬਾਇਲ ਮੈਸੇਜ ਬਾਕਸ ਵਿੱਚ ਈ ਸੀ ਆਈ ਐਲ ਆਈ ਐਨ ਕੇ ਸਪੇਸ ਈ ਪੀ ਆਈ ਸੀ ਨੰਬਰ ਸਪੇਸ ਆਧਾਰ ਨੰਬਰ ਲਿਖ ਕੇ  ਐਸ.ਐਮ.ਐਸ. ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਟੋਲ ਫ਼੍ਰੀ ਨੰਬਰ 1950 &#39ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਫ਼ੋਨ ਕਰਕੇ ਆਪਣਾ ਅਧਾਰ ਨੰਬਰ ਦਰਜ ਕਰਵਾਇਆ ਜਾ ਸਕਦਾ ਹੈ।  ਉਨ•ਾਂ ਕਿਹਾ ਕਿ ਫੋਟੋ ਵੋਟਰ ਕਾਰਡ ਦੇ ਨੰਬਰ ਨੂੰ ਆਧਾਰ ਕਾਰਡ ਦੇ ਨੰਬਰ ਲਿੰਕ ਕਰਨ ਲਈ ਮੁੱਖ ਚੋਣ ਅਫ਼ਸਰ ਪੰਜਾਬ ਦੀ ਵੈੱਬਸਾਈਟ ceopunjab.nic.in ਉੱਪਰ ਜਾ ਕੇ ਵੀ ਆਧਾਰ ਕਾਰਡ ਦਰਜ ਕੀਤਾ ਜਾ ਸਕਦਾ ਹੈ। ਇੰਜ.ਡੀ.ਪੀ.ਐਸ.ਖਰਬੰਦਾ ਨੇ ਕਿਹਾ ਕਿ ਫ਼ਿਰੋਜ਼ਪੁਰ ਵਿਚ ਸਪੈਂਕੋ ਕੰਪਨੀ ਦੇ ਕੁੱਲ 37 ਗ੍ਰਾਮ ਸੁਵਿਧਾ ਕੇਂਦਰ ਕੰਮ ਕਰ ਰਹੇ ਹਨ ਅਤੇ ਅਜਿਹਾ  ਇੱਕ ਕੇਂਦਰ ਲਗਭਗ 15 ਦੇ ਕਰੀਬ ਪੋਲਿੰਗ ਸਟੇਸ਼ਨ ਕਵਰ ਕਰਦਾ ਹੈ। ਇਹ ਕੇਂਦਰ ਜ਼ਿਲੇ• ਵਿਚ ਮੌਜੂਦ 835 ਪੋਲਿੰਗ ਸਟੇਸ਼ਨਾਂ ਵਿਚੋਂ ਲਗਭਗ 550 ਪੋਲਿੰਗ ਸਟੇਸ਼ਨ ਕਵਰ ਕਰ ਸਕਦੇ ਹਨ। ਉਨ•ਾਂ ਕਿਹਾ ਕਿ ਇਹ ਸੈਂਟਰ ਵੋਟਰਾਂ ਤੋ ਫਾਰਮ ਆਦਿ ਜਮਾ ਕਰਨਗੇ ਅਤੇ ਬੀ.ਐਲ.ਓ ਹਰ ਰੋਜ਼ ਜਾ ਇੱਕ ਦਿਨ ਛੱਡ ਕੇ ਇਨ•ਾਂ ਸੈਂਟਰਾਂ ਤੋ ਆਪਣੇ ਪੋਲਿੰਗ ਸਟੇਸ਼ਨ ਨਾਲ ਸਬੰਧਤ ਫਾਰਮ ਆਦਿ ਪ੍ਰਾਪਤ ਕਰਨਗੇ। ਉਨ•ਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ  ਨੂੰ ਆਦੇਸ਼ ਦਿੱਤੇ ਕਿ  ਜ਼ਿਲ•ਾ ਫ਼ਿਰੋਜ਼ਪੁਰ ਵਿਚ ਸਰਕਾਰੀ ਸਕੂਲਾਂ ਜਿੱਥੇ ਕੰਪਿਊਟਰ ਅਤੇ ਕੰਪਿਊਟਰ ਟੀਚਰ ਮੌਜੂਦ ਹਨ ਉਨ•ਾਂ ਸਕੂਲਾਂ ਨੂੰ ਵੀ ਕੂਲੈਕਸ਼ਨ ਸੈਂਟਰ ਵੱਜੋ ਵਰਤ ਕੇ ਅਤੇ ਬੀ.ਐਲ.ਓ ਦੇ ਸਹਿਯੋਗ ਨਾਲ ਉੱਥੇ ਸਕੂਲ ਵਿਚ ਪ੍ਰਾਪਤ ਫਾਰਮਾਂ ਅਤੇ ਗ੍ਰਾਮ ਸੁਵਿਧਾ ਕੇਂਦਰ ਵਿਚ ਪ੍ਰਾਪਤ ਫਾਰਮਾਂ ਨੂੰ ਕੰਪਿਊਟਰ ਟੀਚਰਾਂ ਦੇ ਸਹਿਯੋਗ ਨਾਲ ਸਿੱਧੇ ਚੋਣ ਕਮਿਸ਼ਨ ਦੀ ਵੈੱਬਸਾਈਟ ਤੇ ਅੱਪਲੋਡ ਕੀਤਾ ਜਾਵੇ। ਉਨ•ਾਂ ਜ਼ਿਲ•ੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜੇਕਰ ਅਜੇ ਵੀ ਕਿਸੇ ਨੇ ਆਪਣਾ ਆਧਾਰ ਕਾਰਡ ਨਹੀਂ ਬਣਵਾਇਆ ਤਾਂ ਉਹ ਤੁਰੰਤ ਆਧਾਰ ਕਾਰਡ ਜ਼ਰੂਰ ਬਣਵਾ ਲੈਣ ਤਾਂ ਜੋ ਉਨ•ਾਂ ਦੇ ਆਧਾਰ ਨੰਬਰ ਦਾ ਵੋਟਰ ਫੋਟੋ ਸ਼ਨਾਖ਼ਤੀ ਕਾਰਡ ਨਾਲ ਲਿੰਕ ਹੋ ਸਕੇ। ਉਨ•ਾਂ ਕਿਹਾ ਕਿ ਕਿਸੇ ਵੀ ਵੋਟਰ ਦੀ ਸਹੀ ਪਹਿਚਾਣ ਵਾਸਤੇ ਅੱਗੇ ਤੋਂ ਆਧਾਰ ਕਾਰਡ ਨੰਬਰ ਦਾ ਹਰੇਕ ਵੋਟਰ ਕੋਲ ਹੋਣਾ ਲਾਜ਼ਮੀ ਹੋਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ, ਸ.ਸੰਦੀਪ ਸਿੰਘ ਗੜਾ ਐਸ.ਡੀ.ਐਮ ਫ਼ਿਰੋਜ਼ਪੁਰ, ਸ. ਜਸਪਾਲ ਸਿੰਘ ਐਸ.ਡੀ.ਐਮ ਜ਼ੀਰਾ, ਤਹਿਸੀਲਦਾਰ ਫ਼ਿਰੋਜ਼ਪੁਰ ਸ੍ਰ.ਭੁਪਿੰਦਰ ਸਿੰਘ, ਮਾਸਟਰ ਗੁਰਨਾਮ ਸਿੰਘ ਅਕਾਲੀ ਦਲ, ਅਮਰਜੀਤ ਸਿੰਘ ਜਨਰਲ ਸਕੱਤਰ ਡੀ.ਸੀ.ਸੀ ਫ਼ਿਰੋਜ਼ਪੁਰ, ਸ੍ਰ.ਬਲਵਿੰਦਰ ਸਿੰਘ ਮੱਲਵਾਲ ਜ਼ਿਲ•ਾ ਪ੍ਰਧਾਨ ਬੀ.ਐਸ.ਪੀ, ਕੁਲਦੀਪ ਸਿੰਘ ਖੁਗਰ ਜ਼ਿਲ•ਾ ਸਕੱਤਰ ਸੀ.ਪੀ.ਆਈ.ਐਮ , ਸ੍ਰ. ਰਵਿੰਦਰਪਾਲ ਸਿੰਘ ਡੀ.ਡੀ.ਪੀ.ਓ, ਪ੍ਰਦੀਪ ਕੁਮਾਰ ਦਿਉੜਾ ਡਿਪਟੀ ਡੀ.ਈ.ਓ (ਸੈ:ਸਿ),ਚਾਂਦ ਪ੍ਰਕਾਸ਼ ਕਾਨੂੰਗੋ (ਚੋਣਾ), ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Related Articles

Back to top button