ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਫਿਰੋਜ਼ਪੁਰ ਡਵੀਜ਼ਨ ਵਲੋਂ ਡੀ. ਆਰ. ਐਮ. ਦਫਤਰ ਸਾਹਮਣੇ ਵਿਸ਼ਾਲ ਰੈਲੀ
ਫਿਰੋਜ਼ਪੁਰ 9 ਅਪ੍ਰੈਲ (ਏ. ਸੀ. ਚਾਵਲਾ) ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਫਿਰੋਜ਼ਪੁਰ ਡਵੀਜ਼ਨ ਵਲੋਂ ਡੀ. ਆਰ. ਐਮ. ਦਫਤਰ ਫਿਰੋਜ਼ਪੁਰ ਵਿਖੇ ਡਵੀਜ਼ਨਲ ਪੱਧਰੀ ਵਿਸ਼ਾਲ ਰੈਲੀ ਕੀਤੀ ਗਈ। ਜਿਸ ਦੀ ਪ੍ਰਧਾਨਗੀ ਸ਼ਿਵ ਦੱਤ ਡਵੀਜ਼ਨਲ ਪ੍ਰਧਾਨ ਨੇ ਕੀਤੀ। ਪ੍ਰਧਾਨ ਨੇ ਕਿਹਾ ਕਿ ਕੇਂਦਰੀ ਸਰਕਾਰ ਵਲੋਂ ਰੇਲਵੇ ਨੂੰ 100 ਪ੍ਰਤੀਸ਼ਤ ਐਫ. ਡੀ. ਆਈ. ਦੇ ਹਵਾਲੇ ਕਰਨ, ਮੁਕੰਮਲ ਰੂਪ ਵਿਚ ਰੇਲਵੇ ਦਾ ਨਿੱਜੀਕਰਨ, ਨਵੀਂ ਪੈਨਸ਼ਨ ਸਕੀਮ ਵਿਰੁੱਧ ਅਤੇ 50 ਪ੍ਰਤੀਸ਼ਤ ਡੀ. ਏ. ਨੂੰ ਮੂਲ ਤਨਖਾਹ ਵਿਚ ਮਰਜ ਕਰਕੇ ਸਾਰੇ ਭੱਤਿਆ ਦੀ ਪ੍ਰਾਪਤੀ ਲਈ ਰੇਲਵੇ ਦਾ ਹਰ ਤਰ•ਾਂ ਦਾ ਕੰਮ ਕਰਨ ਲਈ ਕਰਮਚਾਰੀਆਂ ਦੀ 8 ਘੰਟੇ ਡਿਊਟੀ ਕਰਨਾ, ਲਾਜਰ ਸਕੀਮ (ਵੀ. ਆਰ. ਐਸ) ਰਾਹੀਂ ਸਾਰੇ ਰੇਲ ਕਰਮਚਾਰੀਆਂ ਦੇ ਬੱਚੇ ਨੂੰ ਰੇਲ ਵਿਚ ਭਰਤੀ ਕਰਨਾ ਆਦਿ 34 ਸੂਤਰੀ ਮੰਗ ਪੱਤਰ ਦੀ ਪ੍ਰਾਪਤੀ ਲਈ ਏ. ਆਈ. ਆਰ. ਐਫ. ਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਦਲਜੀਤ ਸਿੰਘ ਡਵੀਜ਼ਨਲ ਸੈਕਟਰੀ ਐਨ. ਆਰ. ਐਮ. ਯੂ. ਫਿਰੋਜ਼ਪੁਰ ਡਵੀਜ਼ਨ ਨੇ ਮੰਗਾਂ ਦੀ ਪ੍ਰਾਪਤੀ ਲਈ ਰੈਲੀ ਵਿਚ ਕਿਹਾ ਕਿ ਪੂਰੇ ਦੇਸ਼ ਵਿਚ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਫਿਰੋਜ਼ਪੁਰ ਡਵੀਜ਼ਨ ਸੰਘਰਸ਼ ਵਿਚ ਅਹਿਮ ਭੂਮਿਕਾ ਨਿਭਾਏਗਾ। ਉਨ•ਾਂ ਕੇਂਦਰੀ ਸਰਕਾਰ ਵਲੋਂ ਜਾਰੀ ਲਿਖਤੀ ਸਰਕੂਲਰ ਜਿਸ ਵਿਚ ਹਰ ਤਰ•ਾਂ ਦੇ ਕੰਸਟਰਸ਼ਨ ਨਾਲ ਜੁੜੇ ਕੰਮ, ਰੇਲ ਦੀ ਆਵਾਜਾਈ (ਆਪ੍ਰੇਸ਼ਨ) ਨਾਲ ਸਬੰਧਤ ਕੰਮ ਅਤੇ ਮੁਰੰਮਤ ਨਾਲ ਸਬੰਧਤ ਕੰਮਾਂ ਨੂੰ ਐਫ. ਡੀ. ਆਈ. ਰਾਹੀਂ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਦੀ ਯੋਜਨਾ ਬਣਾ ਚੁੱਕੀ ਹੈ। ਉਨ•ਾਂ ਰੇਲਵੇ ਕਾਲੌਨੀਆਂ ਦੀ ਮੰਦੀ ਹਾਲਤ, ਰੇਲਵੇ ਵਿਚ ਦਵਾਈਆਂ, ਐਂਬੂਲੈਂਸ ਦੇ ਯੋਗ ਪ੍ਰਬੰਧ ਦੀ ਮੰਗ ਕੀਤੀ। ਉਨ•ਾਂ ਰੇਲ ਮੁਲਾਜ਼ਮਾਂ ਪੈਨਸ਼ਨਰਾਂ ਤੇ ਉਨ•ਾਂ ਦੇ ਪਰਿਵਾਰਾਂ ਲਈ ਹਰ ਵੱਡੇ ਸਟੇਸ਼ਨ ਤੇ ਇਕ ਪ੍ਰਾਈਵੇਟ ਹਸਪਤਾਲ ਬਿਲਡਿੰਗ ਸਿਸਟਮ ਅਧੀਨ ਰੈਕੋਗਨਾਈਜ਼ ਕਰਨ ਦੀ ਵੀ ਮੰਗ ਕੀਤੀ। ਏ. ਆਈ. ਆਰ. ਐਫ ਐਨ. ਆਰ. ਐਮ. ਯੂ. ਦੇ ਜਨਰਲ ਸੈਕਟਰੀ ਕਾ. ਸ਼ਿਵ ਗੋਪਾਲ ਮਿਸ਼ਰਾ ਨੇ ਕੇਂਦਰੀ ਸਰਕਾਰ ਅਤੇ ਰੇਲ ਮੰਤਰਾਲੇ ਨੂੰ ਚੇਤਾਵਨੀ ਦਿੱਤੀ ਕਿ ਜੇ ਕੇਂਦਰੀ ਸਰਕਾਰ ਨੇ ਰੇਲਵੇ ਨੂੰ ਐਫ. ਡੀ. ਆਈ. ਦੇ ਹਵਾਲੇ ਕਰਨਾ, ਨਿੱਜੀਕਰਨ, ਅਤੇ ਨਵੀਂ ਪੈਨਸ਼ਨ ਸਕੀਮ ਦੇ ਰੋਕ ਨਾ ਲਗਾਈ ਤਾਂ ਰੇਲ ਹੜਤਾਲ ਅਟੱਲ ਹੈ। ਉਨ•ਾਂ ਦੱਸਿਆ ਕਿ ਰੇਲ ਵਰਗਾ ਅਹਿਮ ਅਦਾਰੇ ਦਾ ਨਿੱਜੀਕਰਨ ਨਾ ਰੇਲ ਮੁਲਾਜ਼ਮ, ਆਮ ਜਨਤਾ ਅਤੇ ਦੇਸ਼ ਦੇ ਹਿੱਤ ਵਿਚ ਹੈ। ਉਨ•ਾਂ ਰੇਲ ਮੁਲਾਜ਼ਮਾਂ ਨੂੰ ਇੰਨ•ਾਂ ਵਿਰੁੱਧ ਸੰਘਰਸ਼ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ। ਉਨ•ਾਂ ਨਵੰਬਰ ਮਹੀਨੇ ਹੁੱਬਲੀ ਵਿਖੇ ਏ. ਆਈ. ਆਰ. ਐਫ. ਦੀ ਏ. ਜੀ. ਐਮ. ਦੇ ਫੈਸਲੇ ਅਨੁਸਾਰ ਰੇਲ ਹੜਤਾਲ ਦੀ ਵਿਆਪਕ ਤਿਆਰ ਦਾ ਸੱਦਾ ਦਿੱਤਾ। ਉਨ•ਾਂ ਦੱਸਿਆ ਕਿ ਕੇਂਦਰੀ ਟਰੇਡ ਯੂਨੀਅਨ ਅਤੇ ਕੇਂਦਰੀ ਮੁਲਾਜ਼ਮਾਂ ਦੀਆਂ 120 ਯੂਨੀਅਨਾਂ ਵਲੋਂ 28 ਅਪ੍ਰੈਲ ਨੂੰ ਹੋਣ ਵਾਲੀ ਵਿਸ਼ਾਲ ਰੈਲੀ ਜਿਸ ਵਿਚ 10 ਲੱਖ ਕੇਂਦਰੀ, ਰਾਜ ਸਰਕਾਰਾਂ ਦੇ ਮੁਲਾਜ਼ਮ ਅਤੇ ਨਿੱਜੀ ਖੇਤਰ ਦੇ ਮਜ਼ਦੂਰ ਹਿੱਸਾ ਲੈਣਗੇ ਅਤੇ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕਰਨਗੇ। ਇਸ ਮੌਕੇ ਪਰਮਜੀਤ ਸਿੰਘ, ਐਨ. ਸੀ. ਮਿਸ਼ਰਾ, ਕੇਂਦਰੀ ਕੈਸ਼ੀਅਰ ਸਾਥੀ ਐਸ. ਕੇ. ਤਿਆਗੀ, ਜਸ ਮੰਗਲ ਸਿੰਘ, ਸੁਭਾਸ਼ ਸ਼ਰਮਾ, ਜਨਕ ਰਾਜ, ਜਗਜੀਤ ਸਿੰਘ, ਘਣਸ਼ਾਮ ਸਿੰਘ, ਕੁਲਵਿੰਦਰ ਸਿੰਘ, ਅਸ਼ੋਕ ਕੁਮਾਰ, ਤਰਸੇਮ ਲਾਲ, ਕੁਲਦੀਪ ਰਾਏ, ਮਨੋਜ ਕੁਮਾਰ, ਸੁਖਵਿੰਦਰ ਸਿੰਘ, ਈਸ ਦੇਵਗਨ, ਵਿਵੇਕ ਮਹਾਜਨ, ਨਰਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।