Ferozepur News

ਸ੍ਰੀ ਦੁਰਗਾ ਮਾਤਾ ਮੰਦਿਰ ਬਜੀਦਪੁਰ ਵਿਖੇ ਵਿਸ਼ਾਲ ਜਾਗਰਣ ਦਾ ਆਯੋਜਨ ਕੀਤਾ ਗਿਆ

ਨਵਰਾਤਿਆ ਵਿਚ ਜਾਗਰਣ ਦੀ ਰਾਤ ਬੜੇ ਭਾਗਾਂ ਨਾਲ ਨਸੀਬ ਹੁੰਦੀ ਹੈ- ਵਿਧਾਇਕ ਰਜਨੀਸ਼ ਦਹੀਯਾ

ਸ੍ਰੀ ਦੁਰਗਾ ਮਾਤਾ ਮੰਦਿਰ ਬਜੀਦਪੁਰ ਵਿਖੇ ਵਿਸ਼ਾਲ ਜਾਗਰਣ ਦਾ ਆਯੋਜਨ ਕੀਤਾ ਗਿਆ

ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆ ਨੇ ਮਹਾਂਮਾਈ ਦੇ ਦਰਬਾਰ ਵਿਚ ਹਾਜ਼ਰੀ ਭਰ ਕੇ ਲਿਆ ਆਸ਼ੀਰਵਾਦ

ਨਵਰਾਤਿਆ ਵਿਚ ਜਾਗਰਣ ਦੀ ਰਾਤ ਬੜੇ ਭਾਗਾਂ ਨਾਲ ਨਸੀਬ ਹੁੰਦੀ ਹੈ- ਵਿਧਾਇਕ ਰਜਨੀਸ਼ ਦਹੀਯਾ

ਸ੍ਰੀ ਦੁਰਗਾ ਮਾਤਾ ਮੰਦਿਰ ਬਜੀਦਪੁਰ ਵਿਖੇ ਵਿਸ਼ਾਲ ਜਾਗਰਣ ਦਾ ਆਯੋਜਨ ਕੀਤਾ ਗਿਆ

ਫਿਰੋਜ਼ਪੁਰ 30 ਸਤੰਬਰ 2022: ਸ੍ਰੀ ਦੁਰਗਾ ਮਾਤਾ ਮੰਦਰ ਬਜੀਦਪੁਰ ਵਿਖੇ  ਨਵਰਾਤਿਆਂ ਦੇ ਸ਼ੁਭ ਅਵਸਰ ਤੇ ਸ੍ਰੀ ਰਤਨ ਲਾਲ ਛੀਨਾ ਜੀ ਦੀ ਯਾਦ ਵਿਚ ਦੁਰਗਾ ਭਜਨ ਮੰਡਲੀ  ਮਹੰਤ ਸੱਤਪਾਲ ਕਨੇਡਾ ਤੋਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੁਰਗਾ ਮਾਤਾ ਮੰਦਰ ਬਜੀਦਪੁਰ ਵਿਖੇ ਵਿਸ਼ਾਲ ਜਾਗਰਣ ਕਰਵਾਇਆ ਗਿਆ । ਜਿਸ ਵਿੱਚ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆ ਨੇ ਮਹਾਂਮਾਈ ਦੇ ਦਰਬਾਰ ਦੀ ਹਾਜ਼ਰੀ ਭਰ ਕੇ ਆਸ਼ੀਰਵਾਦ ਲਿਆ । ਇਸ ਜਾਗਰਣ ਵਿਚ ਮੁੱਖ ਮਹਿਮਾਨ ਦੇ ਤੋਰ ਤੇ ਹਿੰਦੂ ਧਰਮ ਦੇ ਧਾਰਮਕ ਆਗੂ ਜਗਤ ਗੁਰੂ ਪੰਚਾਨੰਦ ਗਿਰੀ ਮਹਾਰਾਜ ਜੀ  ਨੇ ਜਾਗਰਨ ਪੰਥ ਦੇ ਗ੍ਰੰਥ  ਪ੍ਰਕਾਸ਼ ਕੀਤਾ ਗਿਆ। ਇਸ ਜਾਗਰਣ ਵਿਚ ਮਹਾਂਮਾਈ ਦਾ ਗੁਣਗਾਣ ਕਰਨ ਲਈ ਦਿੱਲੀ ਤੋਂ ਮਹੰਤ ਹਰਬੰਸ ਲਾਲ ਬੰਸੀ ਅਤੇ ਉਨ੍ਹਾਂ ਦੇ ਸਪੁੱਤਰ  ਅਸ਼ੀਸ਼ ਬੰਸੀ ਨੇ ਲੋਕਾਂ ਨੂੰ ਆਪਣੇ ਭਜਨਾਂ ਨਾਲ ਨਿਹਾਲ ਕਰਕੇ ਝੂਮਣ ਲਾ ਦਿੱਤਾ। ਉਨ੍ਹਾਂ ਦੇ ਭਜਨਾਂ ਨਾਲ ਪੂਰਾ ਮੰਦਰ  ਜੈਕਾਰਿਆਂ ਦੀ ਗੂੰਜ ਨਾਲ ਸਾਰੀ ਰਾਤ ਗੂੰਜਦਾ ਰਿਹਾ ਅਤੇ ਸੰਗਤਾਂ ਖ਼ੁਸ਼ੀ ਵਿੱਚ ਨੱਚਦੀਆਂ ਰਹੀਆਂ। ਇਸ ਜਾਗਰਣ ਵਿਚ ਪੂਰੇ ਭਾਰਤ ਤੋਂ ਇਲਾਵਾ ਕੈਨੇਡਾ ਤੋਂ ਮਹੰਤ ਸੱਤਪਾਲ ਨੇ ਵਿਸ਼ੇਸ਼ ਤੌਰ ਤੇ ਪਹੁੰਚੇ।

ਸੱਤਪਾਲ ਸ਼ਰਮਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ  ਇਸ ਜਾਗਰਣ ਵਿਚ ਲਗਪਗ ਇਲਾਕੇ ਦੇ ਸਮੂਹ ਸੰਗਤਾਂ ਨੇ ਸ਼ਿਰਕਤ ਕੀਤੀ। ਇਸ ਜਾਗਰਣ ਵਿੱਚ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਇਸ ਦੇ ਨਾਲ-ਨਾਲ ਨਵਰਾਤਿਆਂ ਦਾ ਲੰਗਰ ਅਤੇ ਵਜ਼ੀਦਪੁਰ ਵੈੱਲਫੇਅਰ ਸੁਸਾਇਟੀ ਵੱਲੋਂ ਫਰੂਟ ਦੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ।   ਇਸ ਜਾਗਰਣ ਵਿਚ  ਹਲਕਾ ਦਿਹਾਤੀ ਦੇ ਐਮ ਐਲ ਏ ਐਡਵੋਕੇਟ ਰਜਨੀਸ਼ ਦਹੀਯਾ ਅਤੇ ਐੱਸਐੱਸਪੀ ਫਿਰੋਜ਼ਪੁਰ ਸੁਰਿੰਦਰ ਲਾਂਬਾ ਵਿਸ਼ੇਸ਼ ਤੌਰ ਤੇ ਇਸ ਜਾਗਰਣ ਚ ਪਹੁੰਚੇ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਜਾਗਰਣ ਵਾਲੀ ਰਾਤ ਕਿਸੇ ਭਾਗਾਂ ਨਾਲ ਨਸੀਬ ਹੁੰਦੀ ਹੈ ਮੈਂ ਬਹੁਤ ਭਾਗਾਂ ਵਾਲਾ ਹਾਂ ਜਿਸ ਨੂੰ ਨਵਰਤਿਆਂ ਤੇ ਇਸ ਪਾਵਨ ਜੋਤ ਦੇ ਦਰਸ਼ਨ ਕਰਨ ਨੂੰ ਮਿਲੇ ਹਨ।

ਇਸ ਮੌਕੇ ਦਵਿੰਦਰ ਬਜਾਜ ਭਾਜਪਾ ਪ੍ਰਧਾਨ,  ਸੋਨੂੰ ਇਲੈਕਟ੍ਰੋਨਿਕ,  ਸਿਵਲ ਹਸਪਤਾਲ ਡਾਕਟਰਾਂ ਦੀ ਟੀਮ , ਐਸਐਚਓ ਕੁਲਗੜੀ ਦੀ ਅਗਵਾਈ ਵਿਚ ਟੀਮ,  ਅਸ਼ਵਨੀ ਸ਼ਰਮਾ ਅਤੇ ਭਾਰਤੀ ਜਾਗਰਣ ਸੁਧਾਰ ਕਮੇਟੀ,  ਪ੍ਰਭਾਤ ਫੇਰੀ ਵੈਲਫੇਅਰ ਸੁਸਾਇਟੀ ਫਿਰੋਜ਼ਪੁਰ, ਮਹੰਤ ਰਾਮ ਲੁਭਾਇਆ, ਮਹੰਤ ਕੁਲਵੰਤ ਸ਼ਰਮਾ, ਦੀਪ ਸ਼ਰਮਾ,   ਸ੍ਰੀ ਮਨੋਹਰ ਲਾਲ ਸ਼ਰਮਾ,  ਤਿਲਕ ਰਾਜ  ਸ਼ਰਮਾ, ਕੇਵਲ ਸ਼ਰਮਾ, ਸੁਭਾਸ਼ ਸ਼ਰਮਾ, ਰਮੇਸ਼ ਸ਼ਰਮਾ, ਜੇਈ ਕਾਹਨ ਚੰਦ ਸ਼ਰਮਾ,  ਈਸ਼ਵਰ ਸ਼ਰਮਾ, ਬਲਰਾਮ ਸ਼ਰਮਾ, ਵਿਪਨ ਸ਼ਰਮਾ, ਰਣਜੀਤ ਸ਼ਰਮਾ, ਸਤੀਸ਼ ਸ਼ਰਮਾ,  ਸੁਰਿੰਦਰ ਸ਼ਰਮਾ,  ਅਤੁਲ ਬਾਵਾ,  ਬਿੱਲੂ, ਪਰਮਿੰਦਰ ਰਿੱਕੀ, ਗੁਲਸ਼ਨ ਕੁਮਾਰ, ਧਰਮਪਾਲ ਸ਼ਰਮਾ ਮੁਕਤਸਰ, ਰਵਿੰਦਰ ਕੁਮਾਰ, ਸਰਪੰਚ ਬਲਵਿੰਦਰ ਸ਼ਰਮਾ, ਭੁਪਿੰਦਰ ਵਿੱਕੀ, ਚੇਅਰਮੈਨ ਸੁਮਿਤ ਖਵਾਇਸ਼,  ਅਭੀ,  ਆਕਾਸ਼,  ਦੀਪੂ ਸਾਊਂਡ,  ਵਰਿੰਦਰ ਕੁਮਾਰ, ਲਖਵਿੰਦਰ ਕੁਮਾਰ, ਰਾਜਿੰਦਰ ਕੁਮਾਰ ਹਸਤੀ,  ਵਧੀ ਆਦਿ ਨੇ ਜਾਗਰਣ ਵਿਚ ਅਹਿਮ ਭੂਮਿਕਾ ਨਿਭਾਈ

Related Articles

Leave a Reply

Your email address will not be published. Required fields are marked *

Back to top button