Ferozepur News

ਆਲ ਇੰਡੀਆ ਆਂਗਣਵਾੜੀ ਵਰਕਰਜ਼-ਹੈਲਪਰਜ਼ ਯੂਨੀਅਨ (ਏਟਕ) ਦੀ ਮੀਟਿੰਗ ਹੋਈ

ਫਿਰੋਜ਼ਪੁਰ 10 ਫਰਵਰੀ (ਏ.ਸੀ.ਚਾਵਲਾ ) : ਆਲ ਇੰਡੀਆ ਆਂਗਣਵਾੜੀ ਵਰਕਰਜ਼-ਹੈਲਪਰਜ਼ ਯੂਨੀਅਨ (ਏਟਕ) ਬਲਾਕ ਜਲਾਲਾਬਾਦ ਵਲੋਂ ਬਲਾਕ ਪ੍ਰਧਾਨ ਹਰਜੀਤ ਕੌਰ ਢੰਡੀਆਂ ਅਤੇ ਕ੍ਰਿਸ਼ਨਾ ਰਾਣੀ ਬਸਤੀ ਭੂੰਮਣ ਸ਼ਾਹ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਉਚੇਚੇ ਤੌਰ ਤੇ ਪਹੁੰਚੇ ਸੂਬਾ ਪ੍ਰਧਾਨ ਸਰੋਜ ਛੱਪੜੀਵਾਲਾ ਅਤੇ ਸੂਬਾ ਡਿਪਟੀ ਜਨਰਲ ਸਕੱਤਰ ਸੁਨੀਲ ਕੌਰ ਬੇਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਆਂਗਣਵਾੜੀ ਵਰਕਰਾਂ-ਹੈਲਪਰਾਂ ਨੂੰ ਬਹੁਤ ਹੀ ਥੋੜ•ਾ ਮਾਨ ਭੱਤਾ ਦਿੱਤਾ ਜਾ ਰਿਹਾ ਹੈ, ਜਿਸ ਨਾਲ ਆਂਗਣਵਾੜੀ ਵਰਕਰਾਂ-ਹੈਲਪਰਾਂ ਦਾ ਰੁਜ਼ਗਾਰ ਨਹੀਂ ਚੱਲ ਸਕਦਾ ਹੈ। ਉਨ•ਾਂ ਕਿਹਾ ਕਿ ਸੂਬਾ ਕਮੇਟੀ ਦੇ ਫ਼ੈਸਲੇ ਮੁਤਾਬਿਕ ਆਂਗਣਵਾੜੀ ਵਰਕਰਾਂ-ਹੈਲਪਰਾਂ ਦੀਆਂ ਮੰਗਾਂ ਦੇ ਸਬੰਧ ਵਿਚ ਸੂਬੇ ਭਰ ਵਿਚ ਸੀਡੀਪੀਓ ਨੂੰ ਮੰਗ ਪੱਤਰ ਸੌਂਪ ਕੇ ਕੇਂਦਰ ਸਰਕਾਰ ਨੂੰ ਭੇਜੇ ਜਾਣਗੇ। ਜਿਸ ਦੇ ਤਹਿਤ ਹੀ ਬਲਾਕ ਜਲਾਲਾਬਾਦ ਦੀਆਂ ਆਂਗਣਵਾੜੀ ਵਰਕਰਾਂ-ਹੈਲਪਰਾਂ ਵਲੋਂ 16 ਫਰਵਰੀ ਨੂੰ ਸਥਾਨਕ ਸੀ. ਡੀ. ਪੀ. ਓ. ਨੂੰ ਮੰਗ ਪੱਤਰ ਸੌਂਪੇ ਜਾਣਗੇ। ਜਿਸ ਵਿਚ ਮੰਗ ਕੀਤੀ ਜਾਵੇਗੀ ਕਿ ਆਉਣ ਵਾਲੇ ਨਵੇਂ ਬਜਟ ਵਿਚ ਆਂਗਣਵਾੜੀ ਵਰਕਰਾਂ-ਹੈਲਪਰਾਂ ਦੀਆਂ ਮੰਗ ਦੇ ਹੱਲ ਲਈ ਜ਼ਰੂਰ ਧਿਆਨ ਦਿੱਤਾ ਜਾਵੇ। ਮੀਟਿੰਗ ਵਿਚ ਆਸ਼ਾ ਢਾਬਾਂ, ਵੀਰਾ ਜਲਾਲਾਬਾਦ, ਹਰਜੀਤ ਕੌਰ ਲੱਧੂਵਾਲਾ, ਸ਼ੀਲਾ ਟਰਿਆ, ਹਰਜਿੰਦਰ ਜਲਾਲਾਬਾਦ, ਰਾਜ ਰਾਣੀ ਲਾਧੂਕਾ, ਬਲਵਿੰਦਰ ਕੌਰ ਮੁਹੰਮਦੇ ਵਾਲਾ, ਮੰਜੂ ਘੁਬਾਇਆ ਆਦਿ ਹਾਜ਼ਰ ਸਨ।

Related Articles

Back to top button