Ferozepur News

ਨਹਿਰੂ ਯੂਵਾ ਕੇਂਦਰ ਫਿਰੋਜ਼ਪੁਰ ਕਰਵਾਏਗਾ ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ ਵਿਸ਼ੇ ਤੇ ਜਿਲ•ਾ ਤੇ ਬਲਾਕ ਪੱਧਰ ਦੇ ਮੁਕਾਬਲੇ

Sarbjeet Bedi NYKਫਿਰੋਜ਼ਪੁਰ  14 ਦਸੰਬਰ  (ਏ.ਸੀ.ਚਾਵਲਾ) ਨਹਿਰੂ ਯੁਵਾ ਕੇਂਦਰ ਸੰਗਠਨ ਮੁੱਖ ਦਫਤਰ ਯੂਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਨਵੀ ਦਿੱਲੀ ਦੇ ਆਦੇਸ਼ਾਂ ਅਨੁਸਾਰ ਪੂਰੇ ਭਾਰਤ ਵਿਚ ਨਹਿਰੂ ਯੁਵਾ ਕੇਂਦਰ ਵੱਲੋਂ ਦੇਸ ਭਗਤੀ ਅਤੇ ਰਾਸ਼ਟਰ ਨਿਰਮਾਣ ਵਿਸ਼ੇ ਤੇ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿਚ 18 ਤੋ 29 ਸਾਲ ਦੇ ਨੌਜਵਾਨ ਲੜਕੇ/ਲੜਕੀਆਂ ਦੇ ਬਲਾਕ, ਜਿਲ•ਾ, ਰਾਜ ਅਤੇ ਰਾਸ਼ਟਰ ਪੱਧਰ ਤੇ ਭਾਸ਼ਣ ਮੁਕਾਬਲੇ ਕਰਵਾਏ ਜਾਣੇ ਹਨ । ਇਹ ਜਾਣਕਾਰੀ ਸ੍ਰ੍ਰ.ਸਰਬਜੀਤ ਸਿੰਘ ਬੇਦੀ ਜਿਲ•ਾ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ  ਨੇ ਦਿੱਤੀ। ਸ੍ਰ.ਬੇਦੀ  ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਅਤੇ ਜਿਲ•ਾ ਪ੍ਰਸ਼ਾਸ਼ਨ ਵੱਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਬਲਾਕ ਪੱਧਰੀ ਮੁਕਾਬਲੇ 17 ਦਸੰਬਰ 2015 ਨੂੰ ਬਲਾਕ ਫਿਰੋਜ਼ਪੁਰ ਦੇ ਸਰਕਾਰੀ ਸੀਨੀਅਰ ਸਕੈਡਰੀ ਸਕੂਲ (ਲੜਕੀਆ) ਫਿਰੋਜ਼ਪੁਰ ਸ਼ਹਿਰ, ਬਲਾਕ ਗੁਰੂਹਰਸਹਾਏ ਦੇ ਸਰਕਾਰੀ ਕੰਨਿਆ ਸੀਨੀਅਰ ਸਕੈਡਰੀ ਸਕੂਲ (ਗੁਰੂਹਰਸਹਾਏ), ਬਲਾਕ ਮਮਦੋਟ ਦੇ ਸਿਟੀ ਹਰਟ ਸਕੂਲ (ਮਮਦੋਟ), ਬਲਾਕ ਮੱਖੂ ਦੇ ਸਰਕਾਰੀ ਸੀਨੀਅਰ ਸਕੈਡਰੀ ਸਕੂਲ (ਮੱਖੂ), ਬਲਾਕ ਜੀਰਾ ਦੇ ਸਰਕਾਰੀ ਕੰਨਿਆ ਸੀਨੀਅਰ ਸਕੈਡਰੀ ਸਕੂਲ (ਜੀਰਾ) ਅਤੇ ਬਲਾਕ ਘੱਲ ਖੁਰਦ ਦੇ ਸਰਕਾਰੀ ਕੰਨਿਆ ਸੀਨੀਅਰ ਸਕੈਡਰੀ ਸਕੂਲ (ਤਲਵੰਡੀ ਭਾਈ) ਵਿਖੇ ਕਰਵਾਏ ਜਾਣਗੇ ਇਨ•ਾਂ ਮੁਕਾਬਲਿਆ ਵਿਚ ਭਾਗ ਲੈਣ ਵਾਲੇ ਪ੍ਰਤੀਭਾਗੀ ਸਬੰਧਿਤ ਸਥਾਨਾਂ ਤੇ ਸਵੇਰੇ 11 ਵਜੇ ਹਾਜਰ ਹੋਣ ਅਤੇ ਜਿਲ•ਾ ਪੱਧਰੀ ਮੁਕਾਬਲੇ 22 ਦਸੰਬਰ 2015 ਤੱਕ ਕਰਵਾਏ ਜਾਣਗੇ। ਉਨ•ਾਂ ਕਿਹਾ ਕਿ ਬਲਾਕ ਪੱਧਰੀ ਮੁਕਾਬਲਿਆਂ ਲਈ ਕੇਵਲ ਸਰਟੀਫਿਕੇਟ ਹੀ ਦਿੱਤੇ ਜਾਣਗੇ ਅਤੇ ਕੋਈ ਨਗਦ ਰਾਸ਼ੀ ਜਾ ਇਨਾਮ ਨਹੀ ਦਿੱਤੇ ਜਾਣਗੇ। ਜਿਲ•ਾ ਪੱਧਰੀ ਮੁਕਾਬਲਿਆਂ ਲਈ ਪਹਿਲਾਂ ਇਨਾਮ 5000/- ਰੁਪਏ, ਦੂਸਰਾ ਇਨਾਮ 2000/- ਰੁਪਏ ਅਤੇ ਤੀਸਰਾ ਇਨਾਮ 1000/- ਰੁਪਏ ਦੀ ਨਗਦ ਰਾਸ਼ੀ ਦਿੱਤੀ ਜਾਵੇਗੀ, ਇਸੇ ਤਰ•ਾਂ ਰਾਜ ਪੱਧਰ ਤੇ ਪਹਿਲਾ, ਦੂਸਰਾ ਅਤੇ ਤੀਸਰਾ ਇਨਾਮ ਕ੍ਰਮਵਾਰ 25000/-ਰੁਪਏ, 10.000/- ਰੁਪਏ ਅਤੇ 5000/- ਰੁਪਏ ਦਿੱਤੇ ਜਾਣਗੇ ਅਤੇ ਰਾਸ਼ਟਰੀ ਪੱਧਰ ਤੇ ਪਹਿਲਾ ਇਨਾਮ ਦੋ ਲੱਖ ਰੁਪਏ, ਦੂਸਰਾ ਇਨਾਮ ਇੱਕ ਲੱਖ ਰੁਪਏ ਅਤੇ ਤੀਸਰਾ ਇਨਾਮ ਪੰਜਾਹ ਹਜਾਰ ਰੁਪਏ ਦਿੱਤੇ ਜਾਣਗੇ। ਉਨ•ਾਂ ਕਿਹਾ ਕਿ ਸਮਾਜ ਦੇ ਕਿਸੇ ਵੀ ਵਰਗ ਦੇ ਨੌਜਵਾਨ/ਲੜਕੀਆ  ਇਨ•ਾਂ ਬਲਾਕ ਪੱਧਰੀ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਚਾਹਵਾਨ ਉਮੀਦਵਾਰ ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਦੇ ਦਫਤਰ ਕੋਠੀ ਨੰ:33 ਕੁੰਦਨ ਨਗਰ ਐਕਸਟੇਸ਼ਨ-2 ਨੇੜੇ ਬਾਬਾ ਬਾਲਕ ਨਾਥ ਮੰਦਿਰ ਫਿਰੋਜ਼ਪੁਰ ਸ਼ਹਿਰ ਵਿਖੇ  ਜਾ ਮੋਬਾਇਲ ਨੰਬਰ 98151-98179 ਤੇ ਸੰਪਰਕ ਕਰ ਸਕਦੇ ਹਨ ਜਾ ਸਿੱਧੇ ਹੀ ਮੁਕਾਬਲਿਆ ਵਾਲੀ ਥਾਂ ਤੇ ਪਹੁੰਚ ਕੇ ਹਿੱਸਾ ਲੈ ਸਕਦੇ ਹਨ। ਬਲਾਕ ਪੱਧਰ ਤੇ ਮੁਕਾਬਲਿਆਂ ਵਿਚ ਪਹਿਲੇ ਸਥਾਨ ਤੇ ਰਹਿਣ ਵਾਲੇ ਪ੍ਰਤੀ ਭਾਗੀ ਹੀ ਜਿਲ•ਾ ਪੱਧਰ ਤੇ ਹਿੱਸਾ ਲੈ ਸਕਦੇ ਹਨ। ਇਸੇ ਤਰਾਂ ਜਿਲ•ਾ ਪੱਧਰ ਦੇ ਜੇਤੂ ਪ੍ਰਤੀ ਭਾਗੀ ਰਾਜ ਪੱਧਰ  ਅਤੇ ਰਾਜ ਪੱਧਰ ਦੇ ਪਹਿਲੇ ਸਥਾਨ ਦੇ ਜੇਤੂ ਪ੍ਰਤੀ ਭਾਗੀ ਰਾਸ਼ਟਰ ਪੱਧਰ ਤੇ ਮੁਕਾਬਲਿਆਂ ਵਿਚ ਹਿੱਸਾ ਲੈਣਗੇ। ਉਨ•ਾਂ ਦੱਸਿਆ ਕਿ ਇਨ•ਾਂ ਮੁਕਾਬਲਿਆ ਦੇ ਕੋਆਰਡੀਨੇਟਰ ਡਾ.ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਹੋਣਗੇ। ਉਨ•ਾਂ ਕਿਹਾ ਕਿ ਰਾਜ ਪੱਧਰ ਦੇ ਮੁਕਾਬਲੇ ਜੋਨਲ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਸੰਗਠਨ ਪੰਜਾਬ ਅਤੇ ਚੰਡੀਗੜ• ਦੇ ਦਫਤਰ ਵੱਲੋਂ ਅਤੇ ਰਾਸ਼ਟਰ ਪੱਧਰ ਦੇ ਮੁਕਾਬਲੇ ਨਹਿਰੂ ਯੁਵਾ ਕੇਂਦਰ ਸੰਗਠਨ ਮੁੱਖ ਦਫਤਰ ਨਵੀ ਦਿੱਲੀ ਭਾਰਤ ਸਰਕਾਰ ਵੱਲੋਂ ਕਰਵਾਏ ਜਾਣਗੇ।

Related Articles

Back to top button