Ferozepur News

14 ਮਹੀਨੇ ‘ਚ ਪੰਜਾਬ ਵਿੱਚ ਕਰੀਬ 40 ਫ਼ੀਸਦੀ ਆਬਾਦੀ ਦਾ ਹੋ ਪਾਇਆ ਹੈ  ਕੋਰੋਨਾ ਟੈਸਟ , ਜਦਕਿ ਸੌ ਫ਼ੀਸਦੀ ਆਬਾਦੀ ਦਾ ਟੈਸਟ ਕਰਵਾਉਣ ਲਈ ਕਰੀਬ 2 ਸਾਲ ਦਾ ਸਮਾਂ ਹੋਰ ਲੱਗੇਗਾ

ਹਰ 45 ਮਿੰਟ ਵਿੱਚ   ਕੋਰੋਨਾ ਮਹਾਂਮਾਰੀ  ਨਾਲ ਪੰਜਾਬ ਵਿੱਚ ਜਾ ਰਹੀ ਹੈ 1 ਜਾਨ

ਹਰ 45 ਮਿੰਟ ਵਿੱਚ   ਕੋਰੋਨਾ ਮਹਾਂਮਾਰੀ  ਨਾਲ ਪੰਜਾਬ ਵਿੱਚ ਜਾ ਰਹੀ ਹੈ 1 ਜਾਨ

ਹਰ 55 ਸਕਿੰਟ ਵਿੱਚ ਆ ਰਿਹਾ  ਹੈ  ਕੋਰੋਨਾ ਪੋਜ਼ਿਟਿਵ  ਦਾ ਇੱਕ ਕੇਸ ਪੰਜਾਬ ਵਿੱਚ

ਆਬਾਦੀ ਦੇ ਹਿਸਾਬ ਨਾਲ ਮਾਤਰ 4 ਪ੍ਰਤੀਸ਼ਤ ਦੇ ਕਰੀਬ  ਦਾ ਹੀ ਹੁਣ ਤੱਕ  ਪੰਜਾਬ ਵਿੱਚ ਹੋ ਪਾਇਆ ਹੈ ਟੀਕਾਕਰਣ
14 ਮਹੀਨੇ ‘ਚ ਪੰਜਾਬ ਵਿੱਚ ਕਰੀਬ 40 ਫ਼ੀਸਦੀ ਆਬਾਦੀ ਦਾ ਹੋ ਪਾਇਆ ਹੈ  ਕੋਰੋਨਾ ਟੈਸਟ , ਜਦਕਿ ਸੌ ਫ਼ੀਸਦੀ ਆਬਾਦੀ ਦਾ ਟੈਸਟ ਕਰਵਾਉਣ ਲਈ ਕਰੀਬ 2 ਸਾਲ ਦਾ ਸਮਾਂ ਹੋਰ ਲੱਗੇਗਾ
ਗੌਰਵ ਮਾਣਿਕ
ਚੰਡੀਗੜ੍ਹ 30 ਮਈ 2021 —  ਪੰਜਾਬ ਵਿੱਚ ਕਰੋਨਾ ਆਪਣਾ ਭਿਆਨਾਕ ਰੂਪ ਦਿਖਾ ਰਿਹਾ ਹੈ , ਕੋਰੋਨਾ ਦੀ ਦੂਜੀ ਲਹਿਰ ਨੇ ਕੋਰੋਨਾ ਨੂੰ ਲੈ ਕੇ ਸਿਹਤ ਮਾਹਿਰਾਂ ਦੇ ਵਲੋਂ ਵੀ  ਲਗਾਏ  ਜਾ ਰਹੇ ਕਿਆਸਾ ਨੂੰ ਵੀ ਪਲਟ ਕੇ ਰੱਖ ਦਿੱਤਾ ਹੈ , ਕਿਓਂਕਿ ਇਹ ਅਦ੍ਰਿਸ਼ਯ ਦੁਸ਼ਮਣ ਨਵੇ ਨਵੇਂ ਰੂਪ ਬੱਦਲ ਰਿਹਾ ਹੈ ਗੱਲ ਜੇਕਰ ਪੰਜਾਬ ਦੀ ਕਰੀਏ ਤਾਂ ਪੰਜਾਬ ਵਿੱਚ ਜੋ ਕੋਰੋਨਾ ਦੇ ਆਂਕੜੇ ਸਾਮਣੇ ਆ ਰਹੇ ਨੇ ਉਹ ਹੈਰਾਨ ਪਰੇਸ਼ਾਨ ਕਰ ਦੇਣ ਵਾਲੇ ਨੇ ,  ਕੋਰੋਨਾ ਬੀਮਾਰੀ ਆਏ ਨੂੰ ਦੇਸ਼ ਅਤੇ  ਪੰਜਾਬ ਵਿਚ  ਕਰੀਬ 14 ਮਹੀਨੇ ਹੀ ਹੋਏ ਨੇ  ਪਰ ਇਸ ਨੇ ਪੰਜਾਬ ਵਿੱਚ  ਹੁਣ ਤੱਕ 14180  ਜਾਨਾਂ ਲੈ ਲਈਆਂ ਨੇ , ਸਰਕਾਰੀ  ਅੰਕੜਿਆਂ ਮੁਤਾਬਿਕ ਗੱਲ ਕਰੀਏ ਤਾਂ ਔਸਤਨ ਕਰੀਬ ਹਰ  45 ਮਿੰਟ ਵਿੱਚ ਇਕ ਜਾਨ  ਕੋਰੋਨਾ ਨਾਲ ਪੰਜਾਬ ਵਿੱਚ ਜਾ ਰਹੀ ਹੈ ਜੋ   ਪਿਛਲੇ ਚੌਦਾਂ ਮਹੀਨੇ ਤੋ ਸਿਲਸਿਲਾ ਜਾਰੀ ਹੈ  ਅਤੇ ਪੰਜਾਬ ਵਿੱਚ ਹੁਣ ਤਕ  559795 ਕੋਰੋਨਾ ਪੋਜ਼ਿਟਿਵ ਦੇ ਸਾਹਮਣੇ ਆਏ ਹਨ ,  ਜੋ ਕਿ ਔਸਤਨ 55 ਸਕਿੰਟ ਵਿੱਚ ਇੱਕ ਕੇਸ ਕੋਰੋਨਾ ਪੋਜ਼ਿਟਿਵ  ਦਾ ਪੰਜਾਬ ਵਿਚ ਆ ਰਿਹਾ  ਹੈ , ਪੰਜਾਬ ਵਿੱਚ ਹੁਣ ਤਕ  9074280  ਲੋਕਾਂ  ਦੀ ਕੋਰੋਨਾ  ਬਿਮਾਰੀ ਦੀ  ਜਾਂਚ ਕੀਤੀ ਜਾ ਚੁੱਕੀ ਹੈ   ਜੋ ਕਿ   ਆਬਾਦੀ ਦੇ ਹਿਸਾਬ ਨਾਲ  40 ਫ਼ੀਸਦੀ ਹੀ ਆਬਾਦੀ ਦਾ ਕੋਰੋਨਾ ਟੈਸਟ ਹੋ ਪਾਇਆ ਹੈ ਜਦਕਿ ਸੌ ਫ਼ੀਸਦੀ ਆਬਾਦੀ ਦਾ ਟੈਸਟ ਕਰਵਾਉਣ ਲਈ ਕਰੀਬ 2 ਸਾਲ ਦਾ ਸਮਾਂ ਹੋਰ ਲੱਗੇਗਾ   , ਉਥੇ ਹੀ ਹੁਣ ਤਕ ਦਸ ਲੱਖ ਦੇ ਕਰੀਬ ਹੀ ਲੋਕਾਂ ਨੂੰ  ਕੋਰੋਨਾ ਵੈਕਸੀਨੇਸ਼ਨ ਹੋ ਪਾਈ ਹੈ  , ਵੇਕਸੀਨੇਸ਼ਨ ਦਾ ਕੰਮ ਜਨਵਰੀ 2021 ਵਿੱਚ ਸ਼ੁਰੂ ਹੋ ਗਿਆ ਸੀ , 4 ਮਹੀਨੇ ਵਿੱਚ ਸਿਰਫ਼   ਜੇਕਰ 10 ਲੱਖ ਲੋਕਾਂ ਨੂੰ ਹੀ ਵੈਕਸੀਨ ਲੱਗ ਪਾਈ ਹੈ ਤਾਂ ਪੰਜਾਬ ਦੀ ਆਬਾਦੀ ਕਰੀਬ 2 ਕਰੋੜ 30 ਲੱਖ  ਹੈ ਇਸ ਹਿਸਾਬ ਨਾਲ ਪੰਜਾਬ ਦੀ ਆਬਾਦੀ ਦੇ ਹਿਸਾਬ ਨਾਲ ਮਾਤਰ 4 ਪ੍ਰਤੀਸ਼ਤ ਦੇ ਕਰੀਬ  ਦਾ ਹੀ ਹੁਣ ਤੱਕ ਟੀਕਾਕਰਣ ਹੋ ਪਾਇਆ ਹੈ , ਜੇਕਰ ਏਸੇ ਗਤੀ ਨਾਲ ਹੀ ਵੇਕਸੀਨੇਸ਼ਨ ਚੱਲਦੀ ਰਹੀ ਤਾਂ ਪੂਰੇ ਪੰਜਾਬ ਨੂੰ ਟੀਕਾਕਰਣ ਕਰਨ ਵਾਸਤੇ ਕਰੀਬ 4 ਸਾਲ ਦਾ ਸਮਾਂ ਲੱਗ ਜਾਏਗਾ
ਕੋਰੋਨਾ ਦੀ ਪਹਲੀ ਲਹਿਰ ਨਾਲੋਂ ਦੂਜੀ ਲਹਿਰ ਜਯਾਦਾ ਖ਼ਤਰਨਾਕ ਹੈ ਇਸ ਲਹਿਰ ਵਿਚ ਮੌਤਾਂ ਵੀ ਜਯਾਦਾ ਹੋਈਆਂ ਨੇ ਅਤੇ ਕੋਰੋਨਾ ਬਿਮਾਰੀਂ ਨਾਲ ਗ੍ਰਸਤ ਲੋਕਾਂ ਦੀ ਸੰਖਿਆ ਵਿੱਚ ਵੀ ਬਹੁਤ ਜਯਾਦਾ ਵਾਦਾ ਹੋਇਆ ਹੈ , ਕੋਵਿਡ-19 ਦੀ ਦੂਜੀ ਲਹਿਰ ਨੂੰ ਲੈ ਕੇ ਹੁਣ ਵੇਲਾ ਆ ਗਿਆ ਹੈ ਕਿ ਘਰ ਵਿੱਚ ਵੀ ਮਾਸਕ ਪਹਿਨਣੇ ਸ਼ੁਰੂ ਕਰ ਦੇਣੇ ਚਾਹੀਦੇ ਹਨ ਇਸ ਗੱਲ ਦਾ ਪ੍ਰਗਟਾਵਾ ਨੀਤੀ ਆਯੋਗ ਦੇ ਮੈਂਬਰ (ਸਿਹਤ) ਵੀਕੇ ਪੌਲ ਨੇ ਕੀਤਾ ਸੀ ,ਹੁਣ ਲੋੜ ਹੈ ਇਸ ਅਦ੍ਰਿਸ਼ਯ ਦੁਸ਼ਮਣ ਤੋਂ ਖੁਦ ਹੀ ਬੱਚ ਕੇ ਰਹਿਣ ਦਾ , ਇਸ ਲਈ ਮਾਸਕ ਪਾ ਕੇ ਰੱਖੋ , ਹੱਥਾਂ ਨੂੰ ਬਾਰ ਬਾਰ ਚੰਗੀ ਤਰ੍ਹਾਂ ਧੋਵੋ , ਸਮਾਜਿਕ ਦੂਰੀ ਬਣਾ ਕੇ ਰੱਖੋ , ਸਰਕਾਰਾਂ ਵੈਕਸੀਨ ਦੇ ਸਕਦੀ ਹੈ ਇਲਾਜ਼ ਦੇ ਸਕਦੀ ਹੈ  ਬਿਮਾਰੀ ਟੋ ਤੋ ਬਚਣ ਲਈ ਜਾਣਕਾਰੀਆਂ ਮੁਹਈਆ ਕਰਵਾ ਸਕਦੀ ਹੈ ਪਰ ਉਹਨਾਂ ਦੀ ਪਾਲਣਾ ਕਰਨਾ ਸਾਡਾ ਫਰਜ਼ ਹੈ , ਸਾਨੂੰ ਹੁਣ ਆਪਣੀ ਜ਼ਿੰਦਗੀ ਵਿੱਚ ਇੱਕ ਮੂਲ਼ ਮੰਤਰ ਆਪਣਾ ਲੈਣ ਦੀ ਲੋੜ ਹੀ ਕਿ ਅਪਣੀ ਸੁਰੱਖਿਆ ਅਪਣੇ ਹੱਥ

Related Articles

Leave a Reply

Your email address will not be published. Required fields are marked *

Back to top button