Ferozepur News

ਨਹਿਰੂ ਯੁਵਾ ਕੇਦਰ ਫਿਰੋਜ਼ਪੁਰ ਵਲੋ ਯੂਥ ਕਲੱਬਾਂ, ਕਿਤਾ ਸਿਖਲਾਈ ਟੀਚਰਾਂ ਅਤੇ ਨੈਸ਼ਨਲ ਯੂਥ ਕਾਰਪਸ ਦੀ ਇਕ ਵਿਸ਼ੇਸ ਮੀਟਿੰਗ

Sarbjeet Bedi NYKਫਿਰੋਜ਼ਪੁਰ 15 ਜਨਵਰੀ (ਏ.ਸੀ.ਚਾਵਲਾ) ਨਹਿਰੂ ਯੁਵਾ ਕੇਦਰ ਫਿਰੋਜ਼ਪੁਰ ਵਲੋ ਯੂਥ ਕਲੱਬਾਂ, ਕਿਤਾ ਸਿਖਲਾਈ ਟੀਚਰਾਂ ਅਤੇ ਨੈਸ਼ਨਲ ਯੂਥ ਕਾਰਪਸ ਦੀ ਇਕ ਵਿਸ਼ੇਸ ਮੀਟਿੰਗ ਸਰਬਜੀਤ ਸਿੰਘ ਬੇਦੀ ਜਿਲਾ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਦਰ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਨਹਿਰੂ ਯੁਵਾ ਕੇਦਰ ਵਿਖੇ ਹੋਈ । ਜਿਸ ਵਿਚ ਇਹ ਜਾਣਕਾਰੀ ਦਿੱਤੀ ਗਈ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ. ਨਰਿੰਦਰ ਮੋਦੀ ਦੇ ਵਲੋ ਮਿਤੀ 16-01-20016 ਨੂੰ ” ਸਟਾਰ ਆਫ ਇੰਡਿਆ ” ਪ੍ਰੋਗਰਾਮ ਦਾ ਉਦਘਾਟਨ ਕੀਤਾ ਜਾਵੇਗਾ ਜਿਸਦਾ ਸਿੱਧਾ ਪ੍ਰਸਾਰਨ ਡੀ ਡੀ ਨੈਸ਼ਨਲ ਚੈਨਲ ਤੇ ਮਿਤੀ 16-01-2015 ਨੂੰ ਸ਼ਾਮ ਠੀਕ 5:00ਵਜੇ ਕੀਤਾ ਜਾਵੇਗਾ । ਇਸ ਸਬੰਧ ਵਿਚ ਸਰਬਜੀਤ ਸਿੰਘ ਬੇਦੀ ਵਲੋ ਸਮੂਹ ਕਲੱਬਾਂ ਕਿਤਾ ਸਿਖਲਾਈ ਕੇਦਰਾ ਦੇ ਸਿਖਿਆਰਥੀ ਅਤੇ ਨੈਸ਼ਨਲ ਯੂਥ ਕਾਰਪਸ ਨੂੰ ਇਹ ਪ੍ਰੋਗਰਾਮ ਦੇਖਣ ਲਈ ਦੇ ਆਦੇਸ਼ ਦਿੱਤੇ।  ਉਹਨਾ ਕਿਹਾ ਕਿ ਵੱਧ ਤੋ ਵੱਧ ਨੋਜਵਾਨ ਇਸ ਨੂੰ ਦੇਖਣ ਅਤੇ ਇਸ ਪ੍ਰੋਗਰਾਮ ਬਾਰੇ ਆਪਣੇ ਵਿਚਾਰ ਅਤੇ ਸੁਝਾਅ ਨਹਿਰੂ ਯੁਵਾ ਕੇਦਰ ਫਿਰੋਜ਼ਪੁਰ ਵਿਖੇ ਭੇਜਣ ਦੀ ਕ੍ਰਿਪਾਲਤਾ ਕਰਣ ਜਾਂ ਸ੍ਰੀ ਨਰਿੰਦਰ ਮੋਦੀ ਮੋਬਾਇਲ ਐਪਲੀਕੇਸ਼ਨ ਤੇ ਆਪਣਾ ਨਾਮ ਤੇ ਪਤਾ ਲਿਖ ਕੇ ਭੇਜਣ । ਮੀਟਿੰਗ ਦੋਰਾਨ ਨਹਿਰੂ ਯੁਵਾ ਕੇਦਰ ਵਲੋ ਕਰਵਾਏ ਜਾਣ ਵਾਲੇ ਵੱਖ ਵੱਖ ਪ੍ਰੋਗਰਾਮਾਂ ਬਾਰੇ ਵੀ ਚਰਚਾ ਕੀਤੀ ਗਈ ।

Related Articles

Back to top button