ਨਸ਼ਾ ਛੁਡਾਓ ਅਤੇ ਪੁਨਰ ਆਵਾਸ ਕੇਂਦਰ ਵਿਖੇ ਯੋਗ ਦੀਆਂ ਕਲਾਸਾਂ ਸ਼ੁਰੂ
ਫਿਰੋਜ਼ਪੁਰ 15 ਫਰਵਰੀ (ਏ.ਸੀ.ਚਾਵਲਾ) ਯੋਗ ਸਾਧਨਾ ਕੇਂਦਰ ਸ਼੍ਰੀ 108 ਸਤਿਗੁਰੂ ਦੇਵ ਸਵਾਮੀ ਰਾਮ ਪਿਆਰਾ ਜੀ ਮਹਾਰਾਜ ਦੀ ਕਿਰਪਾ ਅਤੇ ਪ੍ਰੇਰਣਾ ਸਦਕਾ ਯੋਗ ਅਚਾਰਿਆ ਪ੍ਰਬੋਧ ਮੌਂਗਾ ਦੀ ਅਗਵਾਈ ਵਿਚ ਐਤਵਾਰ ਨੂੰ ਸਥਾਨਕ ਮੱਖੂ ਗੇਟ ਸਥਿਤ ਨਸ਼ਾ ਛੁਡਾਓ ਅਤੇ ਪੁਨਰ ਆਵਾਸ ਕੇਂਦਰ ਵਿਖੇ ਹਵਨ ਯੱਗ ਆਯੋਜਿਤ ਕੀਤਾ ਗਿਆ। ਇਸ ਮੌਕੇ ਹਾਜ਼ਰ ਸੰਗਤ ਨੂੰ ਸੰਬੋਧਨ ਕਰਦੇ ਹੋਏ ਪ੍ਰਬੋਧ ਮੌਂਗਾ ਨੇ ਆਖਿਆ ਕਿ 16 ਫਰਵਰੀ ਤੋਂ ਇਸ ਸਥਾਨ ਤੇ ਸਵੇਰੇ ਸਾਢੇ 5 ਤੋਂ 7 ਵਜੇ ਤੱਕ ਯੋਗ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਉਨ•ਾਂ ਦੱਸਿਆ ਕਿ ਕਿਉਂਕਿ ਅੱਜ ਕੱਲ ਦਾ ਵਾਤਾਵਰਨ ਇਨ•ਾਂ ਦੂਸ਼ਿਤ ਹੋ ਚੁੱਕਿਆ ਹੈ ਕੋਈ ਕਹਿਣ ਦੀ ਹੱਦ ਨਹੀਂ ਅਤੇ ਲੋਕ ਦਿਨ ਬਾ ਦਿਨ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪ੍ਰਬੋਧ ਮੌਂਗਾ ਨੇ ਦੱਸਿਆ ਕਿ ਯੋਗ ਹੀ ਇਕ ਅਜਿਹੀ ਵਿਦਿਆ ਹੈ ਜਿਸ ਨਾਲ ਮਨੁੱਖ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਕਈ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਮੌਕੇ ਕੁਲਭੂਸ਼ਨ ਗੌਤਮ, ਪੀ ਡੀ ਸ਼ਰਮਾ ਅਤੇ ਸ਼ਾਮ ਲਾਲ ਕੱਕੜ ਨੇ ਕੈਂਸਰ ਦੀ ਬਿਮਾਰੀ ਅਤੇ ਸਵਾਈਨ ਫਲੂ ਦੀ ਬਿਮਾਰੀ ਪ੍ਰਤੀ ਆਏ ਹੋਏ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਵਿਜੇ ਤੁਲੀ, ਏ ਸੀ ਚਾਵਲਾ, ਹਰੀਸ਼ ਮੌਂਗਾ, ਬਾਲ ਕ੍ਰਿਸ਼ਨ ਖੰਨਾ, ਦੇਸ ਤੁਲੀ, ਅਵਤਾਰ ਸਿੰਘ, ਸ਼ਾਮ ਲਾਲ ਗੱਖੜ ਅਤੇ ਹੋਰ ਵੀ ਕਈ ਹਾਜ਼ਰ ਸਨ।