ਨਵੇ ਸਾਲ ਦੇ ਅਵਸਰ ਤੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਗਨ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਅਹਿਦ ਲਿਆ
ਫਿਰੋਜ਼ਪੁਰ 1 ਜਨਵਰੀ (ਏ.ਸੀ.ਚਾਵਲਾ) ਅੱਜ ਨਵੇ ਸਾਲ ਦੀ ਆਮਦ ਤੇ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਵੱਲੋਂ ਜ਼ਿਲੇ• ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਅਤੇ ਡੀ.ਸੀ ਦਫਤਰ ਦੇ ਕਰਮਚਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਵੇ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਡਿਪਟੀ ਕਮਿਸ਼ਨਰ ਇੰਜੀ: ਖਰਬੰਦਾ ਨੇ ਕਿਹਾ ਕਿ ਨਵੇ ਸਾਲ ਵਿਚ ਸਾਨੂੰ ਸਾਰੀਆਂ ਨੂੰ ਅਹਿਦ ਕਰਨਾ ਚਾਹੀਦਾ ਹੈ ਕਿ ਅਸੀ ਆਪਣੇ-ਆਪਣੇ ਜ਼ਿੰਮੇਵਾਰੀਆਂ ਅਤੇ ਫ਼ਰਜ਼ਾਂ ਪ੍ਰਤੀ ਪਹਿਲਾ ਤੋ ਵੀ ਜ਼ਿਆਦਾ ਸੁਚੇਤ ਹੋ ਪੂਰੀ ਲਗਨ ਤੇ ਮਿਹਨਤ ਨਾਲ ਕਰਏ। ਉਨ•ਾਂ ਕਿਹਾ ਕਿ ਸਰਕਾਰੀ ਕੰਮਾਂ ਲਈ ਦਫਤਰ ਵਿਚ ਆਉਣ ਵਾਲੀ ਲੋਕਾਂ ਨੂੰ ਕਿਸੇ ਤਰ•ਾਂ ਦੇ ਮੁਸ਼ਕਿਲ ਪੇਸ਼ ਨਹੀ ਆਉਣੀ ਚਾਹੀਦੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ.ਵਨੀਤ ਕੁਮਾਰ, ਸ੍ਰ.ਸੰਦੀਪ ਸਿੰਘ ਗੜਾ ਐਸ.ਡੀ.ਐਮ, ਸ੍ਰ.ਚਰਨਦੀਪ ਸਿੰਘ ਜ਼ਿਲ•ਾ ਟਰਾਂਸਪੋਰਟ ਅਫਸਰ, ਮਿਸ ਜਸਲੀਨ ਕੋਰ ਜੀ.ਏ, ਸ੍ਰ.ਰਵਿੰਦਰਪਾਲ ਸਿੰਘ ਸੰਧੂ ਡੀ.ਡੀ.ਪੀ.ਓ, ਡਾ.ਪ੍ਰਦੀਪ ਚਾਵਲਾ ਸਿਵਲ ਸਰਜਨ, ਅਮਰੀਕ ਸਿੰਘ ਜ਼ਿਲ•ਾ ਲੋਕ ਸੰਪਰਕ ਅਫਸਰ, ਸ੍ਰੀ.ਬੀਰਪ੍ਰਤਾਪ ਸਿੰਘ ਗਿੱਲ, ਸ੍ਰੀ.ਵਿਜੈ ਬਹਿਲ, ਸ੍ਰੀ.ਮਨੋਹਰ ਲਾਲ, ਸ੍ਰ.ਜਸਬੀਰ ਸਿੰਘ, ਯਸ਼ਪਾਲ ਗਰੋਵਰ, ਸ੍ਰੀ ਕਸ਼ਮੀਰ ਲਾਲ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੀਟਿੰਗ ਵਿਚ ਡੀ.ਸੀ ਦਫਤਰ ਦੇ ਮੈਡਮ ਪ੍ਰੇਮ ਕੁਮਾਰੀ, ਸ੍ਰੀ.ਦਿਨੇਸ਼ ਚੱਢਾ, ਕੇਵਲ ਕ੍ਰਿਸ਼ਨ ਸਮੇਤ ਸਮੂਹ ਸਟਾਫ਼ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।