Ferozepur News

ਨਵੀਂ ਉਡਾਣ ਤਹਿਤ ਕੋਰੋਨਾ ਸਮੇਂ ਦੌਰਾਨ ਵਿਦਿਆਰਥੀਆਂ ਤੱਕ ਵਿੱਦਿਆ ਪਹੁੰਚਾਉਣ ਵਾਲੇ ਅਧਿਆਪਕਾਂ ਦਾ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵੱਲੋਂ ਸਨਮਾਨ

ਜੇਕਰ ਮੈ ਇੱਕ ਆਈ ਏ ਐੱਸ ਨਾ ਹੁੰਦਾ ਤਾਂ ਇੱਕ ਅਧਿਆਪਕ ਹੁੰਦਾ- ਡਿਪਟੀ ਕਮਿਸ਼ਨਰ

ਨਵੀਂ ਉਡਾਣ ਤਹਿਤ ਕੋਰੋਨਾ ਸਮੇਂ ਦੌਰਾਨ ਵਿਦਿਆਰਥੀਆਂ ਤੱਕ ਵਿੱਦਿਆ ਪਹੁੰਚਾਉਣ ਵਾਲੇ ਅਧਿਆਪਕਾਂ ਦਾ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵੱਲੋਂ ਸਨਮਾਨ

ਫ਼ਿਰੋਜ਼ਪੁਰ 16 ਜੂਨ 2020 
ਅਧਿਆਪਕ ਉਹ ਹੁੰਦਾ ਹੈ ਜੋ ਬਿਨਾਂ ਕਿਸੇ ਲਾਲਚ ਦੇ ਅਪਣਾ ਕੰਮ ਪੂਰੀ ਤਨਦੇਹੀ ਨਾਲ ਕਰਦਾ ਹੈ ਅਤੇ ਉਸ ਦੀਵੇ ਵਾਂਗ ਹੁੰਦਾ ਹੈ ਜਿਹੜਾ ਕਈ ਦੀਵਿਆਂ ਨੂੰ ਰੌਸ਼ਨ ਕਰਦਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਸੋਮਵਾਰ ਨੂੰ ਅਧਿਆਪਕਾ ਦੇ ਸਨਮਾਨ ਲਈ ਰੱਖੇ ਸਮਾਗਮ ਮੌਕੇ ਕੀਤਾ।
ਆਪਣੀਆਂ ਭਾਵਨਾਵਾਂ ਨੂੰ ਪੇਸ਼ ਕਰਦਿਆਂ ਪੇਸ਼ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇ ਮੈ ਇੱਕ ਆਈ ਏ ਐੱਸ ਅਫ਼ਸਰ ਨਾ ਹੁੰਦਾ ਤਾਂ ਇੱਕ ਅਧਿਆਪਕ ਹੁੰਦਾ ਕਿਉਂਕਿ ਅਧਿਆਪਕ ਬੱਚਿਆਂ ਦੇ ਜੀਵਨ ਨੂੰ ਰੌਸ਼ਨ ਕਰਨ ਵਿੱਚ ਆਪਣਾ ਅਹਿਮ ਰੋਲ ਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਸਿੱਖਿਆ ਵਿਭਾਗ ਪੰਜਾਬ ਆਪਣੀਆਂ ਕੋਸ਼ਿਸ਼ਾਂ ਸਦਕਾ ਹਰ ਵਿਦਿਆਰਥੀ  ਤਕ ਵਿੱਦਿਆ ਪਹੁੰਚਾਉਣ ਲਈ ਉਪਰਾਲੇ ਕਰ ਰਿਹਾ ਹੈ ਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ, ਰੈੱਡ ਕਰਾਸ ਫ਼ਿਰੋਜ਼ਪੁਰ ਅਤੇ ਸਿੱਖਿਆ ਵਿਭਾਗ ਫ਼ਿਰੋਜ਼ਪੁਰ ਵੱਲੋਂ ਨਵੀਂ ਉਡਾਣ ਪ੍ਰੋਜੈਕਟ ਸ਼ੁਰੂ ਕੀਤਾ ਗਿਆ। ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਦੀਪਕ ਸ਼ਰਮਾ, ਹਰਿੰਦਰ ਭੁੱਲਰ ਅਤੇ  ਦਵਿੰਦਰ ਨਾਥ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ, ਆਪਣੇ ਕੰਮ ਨੂੰ ਬਾਖ਼ੂਬੀ ਨਿਭਾਉਣ ਹੋਏ ਇਸ ਟੀਮ ਵੱਲੋਂ ਇੱਕ ਯੂ ਟਿਊਬ ਚੈਨਲ ਚਾਨਣ ਮੁਨਾਰੇ ਰਾਹੀਂ ਵੱਖ ਵੱਖ ਵਿਸ਼ਾ ਮਾਹਿਰ ਅਧਿਆਪਕਾ ਦੇ ਲੈਕਚਰ ਰਿਕਾਰਡ ਕਰਕੇ ਸਰਕਾਰੀ ਸਕੂਲਾਂ ਦੇ ਸਾਰੇ ਪਿੰਡਾਂ ਵਿੱਚ ਰਹਿੰਦੇ ਬਚਿਆ ਤੱਕ ਪਹੁੰਚਾਏ ਗਏ। ਖ਼ਾਸ ਗੱਲ ਇਹ ਰਹੀ ਕਿ ਇਹ ਲੈਕਚਰ ਹਰ ਕਲਾਸ ਲਈ ਲਾਹੇਵੰਦ ਸਾਬਤ ਹੋਣਗੇ। ਚੈਨਲ ਚਾਨਣ ਮੁਨਾਰੇ ਨੂੰ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ ਪਿਤਾ ਦਾ ਭਰਵਾ ਹੁੰਗਾਰਾ ਵੀ ਮਿਲਿਆ ਹੈ। ਵਿਸ਼ਾ ਮਾਹਿਰਾਂ ਅਤੇ ਟੀਮ ਦੀ ਮਿਹਨਤ ਅਤੇ ਲਗਨ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਵੱਲੋਂ ਇਨ੍ਹਾਂ ਸਾਰੇ ਕੋਰੋਨਾ ਦੌਰਾਨ ਸਿੱਖਿਆ ਪ੍ਰਦਾਨ ਕਰਨ ਵਾਲੇ ਅਧਿਆਪਕਾ ਦਾ ਸਨਮਾਨ ਕੀਤਾ ਗਿਆ।

ਦੀਪਕ ਸ਼ਰਮਾ ਨੇ ਦੱਸਿਆ ਕੀ ਸਿੱਖਿਆ ਵਿਭਾਗ ਪੰਜਾਬ ਘਰ-ਘਰ ਸਿੱਖਿਆ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ ਤੇ ਸਾਰੇ ਅਧਿਆਪਕ ਵੀ ਅਪਣਾ ਯੋਗਦਾਨ ਦੇ ਰਹੇ ਹਨ ਅਤੇ ਫ਼ਿਰੋਜ਼ਪੁਰ ਪ੍ਰਸ਼ਾਸਨ ਵੀ ਇਸ ਉਪਰਾਲੇ ਵਿਚ ਅਪਣਾ ਯੋਗਦਾਨ ਪਾਉਣ ਵਿੱਚ ਸਫਲ ਰਿਹਾ ਹੈ । ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਕੁਲਵੰਤ ਸਿੰਘ, ਐੱਸ ਡੀ ਐਮ ਅਮਿਤ ਗੁਪਤਾ, ਜ਼ਿਲ੍ਹਾ ਸਿੱਖਿਆ ਅਫ਼ਸਰ ਕੁਲਵਿੰਦਰ ਕੌਰ , ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਮਲ ਅਰੋੜਾ, ਸੈਕਟਰੀ ਰੈੱਡ ਕਰਾਸ ਅਸ਼ੋਕ ਬਹਿਲ , ਨੈਸ਼ਨਲ ਐਵਾਰਡੀ ਡਾ. ਸਤਿੰਦਰ ਸਿੰਘ ਦੀ ਯੋਗ ਅਗਵਾਈ ਅਤੇ ਉਪਰਾਲੇ ਸਦਕਾ ਅਧਿਆਪਕ ਆਪਣੇ ਵਿਸ਼ੇ ਸਬੰਧੀ ਬੱਚਿਆ ਤੱਕ ਬੇਸਿਕ ਸਿੱਖਿਆ ਪਹੁੰਚਾ ਸਕੇ ਹਨ। ਇਸ ਉਪਰੰਤ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਵੱਲੋਂ ਸਤਿੰਦਰ ਸਿੰਘ, ਦੀਪਕ ਸ਼ਰਮਾ, ਹਰਿੰਦਰ ਭੁੱਲਰ, ਦਵਿੰਦਰ ਨਾਥ, ਉਮੇਸ਼ ਕੁਮਾਰ, ਰਵੀ ਗੁਪਤਾ, ਅਦਰਸ਼ਪਾਲ ਸਿੰਘ,  ਗੁਰਪ੍ਰੀਤ ਭੁੱਲਰ, ਅਸ਼ਵਨੀ ਸ਼ਰਮਾ, ਜਯੋਤੀ ਮੈਡਮ, ਨੰਦਿਨੀ, ਹੈੱਡਮਾਸਟਰ ਚਰਨ ਸਿੰਘ , ਮੀਨਾਕਸ਼ੀ, ਰਵੀਇੰਦਰ ਸਿੰਘ, ਈਸ਼ਵਰ ਸ਼ਰਮਾ ਅਤੇ ਦਿਨੇਸ਼ ਚੌਹਾਨ ਆਦਿ ਵਿਸ਼ਾ ਮਹਿਰਾ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਖ਼ੁਸ਼ੀ ਜ਼ਾਹਿਰ ਕੀਤੀ ਕਿ ਉਨ੍ਹਾਂ ਦੇ ਫ਼ਿਰੋਜ਼ਪੁਰ ਵਿਖੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਦੇ ਭਵਿੱਖ ਲਈ ਜੋ ਉਪਰਾਲਾ ਕੀਤਾ ਗਿਆ ਉਹ ਸ਼ਲਾਘਾਯੋਗ ਰਿਹਾ।ਇਸ ਮੌਕੇ ਐੱਸ ਡੀ ਐਮ ਫ਼ਿਰੋਜ਼ਪੁਰ ਅਮਿਤ ਗੁਪਤਾ, ਐੱਸ ਡੀ ਐਮ  ਗੁਰੂਹਰਸਹਾਏ ਮੈਡਮ ਪੂਨਮ, ਐੱਸ ਡੀ ਐਮ ਜ਼ੀਰਾ ਰਣਜੀਤ ਸਿੰਘ , ਸੈਕਟਰੀ ਰੈੱਡ ਕਰਾਸ ਅਸ਼ੋਕ ਬਹਿਲ, ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਮਲ ਅਰੋੜਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਨਵੀਂ ਉਡਾਣ ਤਹਿਤ ਕੋਰੋਨਾ ਸਮੇਂ ਦੌਰਾਨ ਵਿਦਿਆਰਥੀਆਂ ਤੱਕ ਵਿੱਦਿਆ ਪਹੁੰਚਾਉਣ ਵਾਲੇ ਅਧਿਆਪਕਾਂ ਦਾ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵੱਲੋਂ ਸਨਮਾਨ

Related Articles

Leave a Reply

Your email address will not be published. Required fields are marked *

Back to top button