Ferozepur News

ਇੱਕਲੇ ਇੱਕਲੇ ਅਧਿਆਪਕ ਦੀ ਇਹ ਅਵਾਜ਼, 25 ਸਤੰਬਰ ਨੂੰ ਇਨਸਾਫ਼ ਰੈਲੀ ਅਨੰਦਪੁਰ ਸਾਹਿਬ

  25 ਸਤੰਬਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਇਨਸਾਫ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕ ਕਰਨਗੇ ਸ਼ਮੂਲੀਅਤ- ਵਿਕਰਮ ਦੇਵ/ ਟੋਡਰਪੁਰ/ਸੰਧੂ 

 ਫਿਰੋਜ਼ਪੁਰ, 22 ਸਤੰਬਰ,2022 ਅੱਜ 7654,3442, 5178 ਓ.ਡੀ.ਐਲ. ਅਧਿਆਪਕਾਂ ਦੇ ਪੈਂਡਿੰਗ ਰੈਗੂਲਰ ਆਰਡਰ ਜਾਰੀ ਕਰਵਾਉਣ ਅਤੇ 180 ਈਟੀਟੀ ਅਧਿਆਪਕਾਂ ‘ਤੇ ਮੁੱਢਲੀ ਭਰਤੀ ਦੇ ਸਾਰੇ ਲਾਭ ਬਹਾਲ ਕਰਨ ਲਈ 25 ਸਤੰਬਰ ਨੂੰ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਰੈਲੀ ਦੀ ਤਿਆਰੀ ਸਬੰਧੀ ਡੀਟੀਐਫ ਪੰਜਾਬ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਡੀ ਐਮ ਐਫ ਸੂਬਾ ਸਕੱਤਰ ਹਰਦੀਪ ਟੋਡਰਪੁਰ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ ਅਤੇ ਇਸ ਉਪਰੰਤ ਫਿਰੋਜ਼ਪੁਰ ਤੋਂ ਆਨੰਦਪੁਰ ਸਾਹਿਬ ਰੈਲੀ ਵਿੱਚ ਸ਼ਮੂਲੀਅਤ ਲਈ ਅਧਿਆਪਕ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ ।
ਜਿਸ ਵਿਚ ਦਰਸ਼ਨ ਲਾਲ ,ਅਕਸ਼ ਕੁਮਾਰ, ਸ਼ਰਨਜੀਤ ਕੌਰ, ਮਨਜੀਤ ਸਿੰਘ, ਕਮਲਪ੍ਰੀਤ ਕੌਰ, ਗੁਰਪ੍ਰੀਤ ਸਿੰਘ ਸੰਧੂ, ਨਿਰਵੈਰ ਸਿੰਘ, ਵਿਸੇਸ਼ ਜ਼ੀਰਾ, ਪਰਮਿੰਦਰ ਸਿੰਘ ਆਦਿ ਨੂੰ ਤਾਲਮੇਲ ਕਮੇਟੀ ਵਿੱਚ ਚੁਣਿਆ ਗਿਆ ਅਤੇ ਮਹਿੰਦਰ ਕੋਡ਼ਿਆਂ ਵਾਲੀ ਜ਼ਿਲ੍ਹਾ ਪ੍ਰਧਾਨ ਡੀਟੀਐਫ ਫਾਜ਼ਿਲਕਾ ਨੂੰ ਇਨਵਾਇਟੀ ਮੈਂਬਰ  ਵਜੋਂ ਲਿਆ ਗਿਆ।
ਇਸ ਮੌਕੇ 7654 ਅਧਿਆਪਕਾਂ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਗਰੇਵਾਲ  ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਨ੍ਹਾਂ ਤੋਂ ਇਲਾਵਾ ਸਰਬਜੀਤ ਸਿੰਘ ਭਾਵੜਾ ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ ਪੰਜਾਬ (6505) ਗੁਰਜੀਤ ਸੋਢੀ ਜਿਲ੍ਹਾ ਪ੍ਰਧਾਨ ਈਟੀਟੀ ਯੂਨੀਅਨ ਫਿਰੋਜਪੁਰ,ਸੁਨੀਲ ਕੁਮਾਰ,ਜਸਪ੍ਰੀਤ ਪੁਰੀ, ਗਗਨਦੀਪ ਫਾਜ਼ਿਲਕਾ, ਸੁਨੀਲ ਕੁਮਾਰ ਫ਼ਾਜ਼ਿਲਕਾ,ਪਰਮਜੀਤ ਸਿੰਘ,  ਕਵਿੰਦਰ ਕੁਮਾਰ, ਮਨਜੀਤ ਸਿੰਘ ਵੀ  ਹਾਜ਼ਰ ਰਹੇ ।

Related Articles

Leave a Reply

Your email address will not be published. Required fields are marked *

Back to top button