ਨਗਰ ਕੌਂਸਲ ਵੱਲੋਂ ਸਵੱਛਤਾ ਦੀ ਲਹਿਰ ਮੁਹਿੰਮ ਤਹਿਤ ਕਰਵਾਈ ਗਈ ਧਾਰਮਿਕ ਸਥਾਨਾਂ ਦੀ ਸਫਾਈ
ਨਗਰ ਕੌਂਸਲ ਵੱਲੋਂ ਸਵੱਛਤਾ ਦੀ ਲਹਿਰ ਮੁਹਿੰਮ ਤਹਿਤ ਕਰਵਾਈ ਗਈ ਧਾਰਮਿਕ ਸਥਾਨਾਂ ਦੀ ਸਫਾਈ
ਫਿਰੋਜ਼ੁਪਰ 28 ਅਕਤੂਬਰ 2024: ਸਥਾਨਕ ਸਰਕਾਰ ਦੀਆਂ ਹਦਾਇਤਾਂ ਤੇ ਕਾਰਜ ਸਾਧਕ ਅਫਸਰ ਸ਼੍ਰੀਮਤੀ ਪੂਨਮ ਭਟਨਾਗਰ ਦੇ ਨਿਰਦੇਸ਼ਾ ਅਤੇ ਚੀਫ ਸੈਨਟਰੀ ਇੰਸਪੈਕਟਰ ਸ਼੍ਰੀ ਗੁਰਿੰਦਰ ਸਿੰਘ ਅਤੇ ਸੈਨਟਰੀ ਇੰਸਪੈਕਟਰ ਸ਼੍ਰੀ ਸੁਖਪਾਲ ਸਿੰਘ ਦੀ ਰਹਿਨੁਮਾਈ ਹੇਠ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਸਵੱਛਤਾ ਦੀ ਲਹਿਰ ਪੰਦਰਵਾੜੇ ਤਹਿਤ ਗੁਰੂਦੁਆਰਾ ਸਾਰਾਗੜ੍ਹੀ ਅਤੇ ਗੁਰੂਦੁਆਰਾ ਬਾਬਾ ਰਾਮਲਾਲ ਦੇ ਆਸ-ਪਾਸ ਦੀ ਸਫਾਈ ਕਰਵਾਈ ਗਈ।
ਸਾਫ ਸਫਾਈ ਦੌਰਾਨ ਨਗਰ ਕੌਂਸਲ ਫਿਰੋਜ਼ਪੁਰ ਦੀ ਟੀਮ ਨੇ ਦੱਸਿਆ ਕਿ ਸਵੱਛਤਾ ਦੀ ਲਹਿਰ ਮੁਹਿੰਮ ਤਹਿਤ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਪੰਦਰਵਾੜੇ ਅਧੀਨ ਵੱਖ-ਵੱਖ ਸਥਾਨਾਂ ਤੇ ਸਫਾਈ ਕਰਵਾਈ ਜਾ ਰਹੀ ਹੈ ਤੇ ਅੱਜ ਦੇ ਦਿਨ ਸਰਕਾਰ ਵੱਲੋਂ ਭੇਜੇ ਗਏ ਸ਼ਡਿਊਲ ਅਨੁਸਾਰ ਸ਼ਹਿਰ ਦੇ ਧਾਰਮਿਕ ਸਥਾਨਾਂ ਦੇ ਆਸ-ਪਾਸ ਦੀ ਸਾਫ-ਸਫਾਈ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਨਗਰ ਕੋਂਸਲ ਫਿਰੋਜ਼ਪੁਰ ਦੀ ਟੀਮ ਵੱਲੋਂ ਪਹਿਲਾਂ ਇਤਿਹਾਸਿਕ ਗੁਰੂਦੁਆਰੇ ਸਾਰਾਗੜ੍ਹੀ ਦੇ ਗਰਾਊਂਡ ਤੇ ਪਾਰਕ ਬਾਹਰੋਂ ਅਤੇ ਅੰਦਰੋਂ ਸਫਾਈ ਕਰਵਾਈ ਗਈ। ਸਾਰੇ ਕੂੜੇ ਨੂੰ ਇੱਕ ਜਗ੍ਹਾ ਤੇ ਇੱਕਠਾ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਬਾਬਾ ਰਾਮਲਾਲ ਗੁਰੂਦੁਆਰੇ ਦੇ ਨੇੜੇ ਕੁਝ ਸਬਜ਼ੀ ਵਿਕਰੇਤਾ ਅਤੇ ਸਟਰੀਟ ਵੈਂਡਰਾਂ ਵੱਲੋਂ ਕੂੜਾ ਸੁੱਟਿਆ ਜਾਂਦਾ ਸੀ ਉੱਥੋਂ ਕੂੜਾ ਚੁਕਵਾਇਆ ਗਿਆ ਤੇ ਨਗਰ ਕੌਂਸਲ ਫਿਰੋਜ਼ਪੁਰ ਦੀ ਸੈਨੀਟੇਸ਼ਨ ਟੀਮ ਵੱਲੋਂ ਦੋ ਜਗ੍ਹਾ ਤੋਂ ਜੀ.ਵੀ.ਪੀ ਵੀ ਸੁਚੱਜੇ ਢੰਗ ਨਾਲ ਸਾਫ ਕਰਵਾਏ ਗਏ।
ਪ੍ਰੋਗਰਾਮ ਕੁਆਰਡੀਨੇਟਰ ਸ਼੍ਰੀ ਗੁਰਦੇਵ ਸਿੰਘ ਖਾਲਸਾ ਅਤੇ ਸ਼੍ਰੀ ਸਿਮਰਨਜੀਤ ਸਿੰਘ ਅਤੇ ਸਮੂਹ ਮੋਟੀਵੇਟਰਾਂ ਵੱਲੋਂ ਆਸ-ਪਾਸ ਦੇ ਸਬਜੀ ਵਿਕਰੇਤਾ ਅਤੇ ਹੋਰ ਦੁਕਾਨਦਾਰਾਂ ਨੂੰ ਆਪਣਾ ਕੂੜਾ ਇੱਥੇ ਨਾ ਸੁੱਟਣ ਅਤੇ ਆਪਣਾ ਕੂੜਾ ਨਗਰ ਕੌਂਸਲ ਫਿਰੋਜ਼ਪੁਰ ਦੀ ਗੱਡੀ ਵਿੱਚ ਪਾਉਣ ਲਈ ਪ੍ਰੇਰਿਤ ਕੀਤਾ ਗਿਆ।
One attachment • Scanned by Gmail
ReplyForward |