ਨਗਰ ਕੌਂਸਲ ਫਿਰੋਜ਼ੁਪਰ ਵੱਲੋਂ ਕੱਢੀ ਗਈ ਸਵੱਛਤਾ ਰੈਲੀ
ਪੈਦਲ ਸਵੱਛਤਾ ਰੈਲੀ ਕੱਢ ਕੇ ਵਿਦਿਆਰਥੀਆਂ ਨੇ ਲਾਇਆ ਸ਼ਹਿਰ ਵਾਸੀਆਂ ਨੂੰ ਸੁਨੇਹਾ
ਨਗਰ ਕੌਂਸਲ ਫਿਰੋਜ਼ੁਪਰ ਵੱਲੋਂ ਕੱਢੀ ਗਈ ਸਵੱਛਤਾ ਰੈਲੀ
ਪੈਦਲ ਸਵੱਛਤਾ ਰੈਲੀ ਕੱਢ ਕੇ ਵਿਦਿਆਰਥੀਆਂ ਨੇ ਲਾਇਆ ਸ਼ਹਿਰ ਵਾਸੀਆਂ ਨੂੰ ਸੁਨੇਹਾ
ਨਗਰ ਕੌਂਸਲ ਵੱਲੋਂ ਵਿਦਿਆਰਥੀਆਂ ਦੇ ਸਹਿਯੋਗ ਨਾਲ ਕੱਢੀ ਗਈ ਸਵੱਛਤਾ ਰੈਲੀ
ਫ਼ਿਰੋਜ਼ਪੁਰ, 19 ਸਤੰਬਰ 2024:
ਪੰਜਾਬ ਸਰਕਾਰ ਤੇ ਪੀ.ਐਮ.ਆਈ.ਡੀ.ਸੀ ਚੰਡੀਗੜ੍ਹ ਦੀਆਂ ਹਦਾਇਤਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਫ਼ਿਰੋਜ਼ਪੁਰ ਦੇ ਕਾਰਜ ਸਾਧਕ ਅਫ਼ਸਰ ਪੂਨਮ ਭਟਨਾਗਰ ਦੀ ਅਗਵਾਈ ਹੇਠ ਨਗਰ ਕੌਂਸਲ ਫ਼ਿਰੋਜ਼ਪੁਰ ਵੱਲੋਂ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਸ਼ਹਿਰ ਨਿਵਾਸੀਆਂ ਨੂੰ ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਆਪਣੇ ਆਸ-ਪਾਸ ਸਾਫ਼-ਸਫ਼ਾਈ ਰੱਖਣ ਲਈ ਸਵੱਛਤਾ ਰੈਲੀ ਕੱਢੀ ਗਈ।
ਇਸ ਮੌਕੇ ਨਗਰ ਕੌਂਸਲ ਫ਼ਿਰੋਜ਼ਪੁਰ ਦੇ ਸਮੂਹ ਸਟਾਫ਼ ਵੱਲੋਂ ਅਤੇ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਸ਼ਹਿਰ ਦੇ ਨਗਰ ਕੌਂਸਲ ਦੇ ਪਾਰਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮਾਲਰੋਡ ਤੋਂ ਹੁੰਦੇ ਹੋਏ ਵਿਦਿਆਰਥੀਆਂ ਨੂੰ ਸੋਲਿਡ ਵੇਸਟ ਮੈਨੇਜਮੇਂਟ ਪਲਾਂਟ ਦਾ ਦੌਰਾ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਕੱਚਰੇ ਦੀ ਕੂਲੇਕਸ਼ਨ, ਸੈਗਰੀਗੇਸ਼ਨ ਅਤੇ ਕੱਚਰੇ ਤੋਂ ਖਾਦ ਤਿਆਰ ਕਰਨਾ ਇਸ ਤੋਂ ਇਲਾਵਾ ਘਰੇਲੂ ਕੱਚਰੇ ਨੂੰ ਅਲੱਗ-ਅਲੱਗ ਰੱਖਣਾ ਅਤੇ ਨਗਰ ਕੌਂਸਲ ਵੱਲੋਂ ਨਿਰਧਾਰਿਤ ਕੀਤੇ ਸਬੰਧਿਤ ਵੇਸਟ ਕੂਲੇਕਟਰ ਨੂੰ ਗਾਰਬੇਜ਼ ਦੇਣਾ ਆਦਿ ਦੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ।
ਇਸ ਸਬੰਧੀ ਨਗਰ ਕੌਂਸਲ ਫਿਰੋਜ਼ਪੁਰ ਦੇ ਸੈਨਟਰੀ ਇੰਸਪੈਕਟਰ ਸੁਖਪਾਲ ਸਿੰਘ ਅਤੇ ਪ੍ਰੋਗਰਾਮ ਕੁਆਰਡੀਨੇਟਰ ਸਿਮਰਨਜੀਤ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਕੰਪੇਨ ਵਿੱਚ 17 ਸਤੰਬਰ ਤੋਂ 2 ਅਕਤੂਬਰ ਤੱਕ ਸਵੱਛਤਾ ਹੀ ਸੇਵਾ ਕੰਪੇਨ ਚਲਾਈ ਜਾਵੇਗੀ। ਜਿਸ ਵਿੱਚ ਜ਼ਿਲ੍ਹੇ ਦੇ ਐਨ.ਜੀ.ਓ, ਐਨ.ਸੀ.ਸੀ ਵਲੰਟੀਆਂ, ਸਮਾਜ ਸੇਵੀ ਸੰਸਥਾਵਾਂ, ਰਾਜਨੀਤਿਕ, ਧਾਰਮਿਕ ਅਹੁਦੇਦਾਰਾਂ ਨੇ ਭਾਗ ਲੈਣਗੇ। ਇਨ੍ਹਾਂ ਸ਼ਖਸੀਅਤਾਂ ਨੂੰ 2 ਅਕਤੂਬਰ 2024 ਨੂੰ ਰਾਸ਼ਟਰੀ ਪੱਧਰ ’ਤੇ ਹੋਣ ਵਾਲੇ ਪ੍ਰੋਗਰਾਮ ਵਿੱਚ ਸਨਮਾਨਿਤ ਵੀ ਕੀਤਾ ਜਾਵੇਗਾ।
ਇਸ ਮੌਕੇ ਨਗਰ ਕੌਂਸਲ ਫ਼ਿਰੋਜ਼ਪੁਰ ਦੇ ਸਟਾਫ, ਮੋਟੀਵੇਟਰ ਅਮਨਦੀਪ ਕੌਰ, ਆਂਚਲ ਸੋਈ, ਸ਼ੈਲੀ ਚਾਵਲਾ, ਸੰਦੀਪ ਕੌਰ, ਕਰਨ ਖੰਨਾ ਅਤੇ ਅਮਰ ਸਿੰਘ ਮੌਜੂਦ ਸਨ।