Ferozepur News

ਨਗਰ ਕੌਂਸਲ ਫਿਰੋਜਪੁਰ ਦੇ ਵਾਰਡ ਨੰ:14 ਦੀ ਚੋਣ 8 ਮਾਰਚ ਨੂੰ ਹੋਵੇਗੀ: ਗੜਾ

sdmgaraha ਫਿਰੋਜਪੁਰ 26 ਫਰਵਰੀ (ਏ.ਸੀ.ਚਾਵਲਾ) ਨਗਰ ਕੌਂਸਲ ਫਿਰੋਜਪੁਰ ਦੇ ਵਾਰਡ ਨੰ:14 ਦੀ ਮਿਤੀ 25-02-2015 ਨੂੰ ਜੋ ਚੋਣ ਰੱਦ ਹੋ ਗਈ ਸੀ, ਉਹ ਚੋਣ ਹੁਣ ਰਾਜ ਚੋਣ ਕਮਿਸ਼ਨ ਦੇ ਪੱਤਰ ਨੰ:ਐਸ.ਈ.ਸੀ.-ਐਮ.ਈ/2015/3632-35 ਮਿਤੀ 25-02-2015 ਅਨੁਸਾਰ ਮਿਤੀ 08-03-2015 ਦਿਨ ਐਤਵਾਰ ਨੂੰ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫਸਰ ਫਿਰੋਜਪੁਰ ਸ.ਸੰਦੀਪ ਸਿੰਘ ਗੜਾ ਨੇ ਦੱਸਿਆ ਕਿ ਵੋਟਿੰਗ ਦਾ ਸਮਾਂ ਸਵੇਰੇ 8 ਵਜੇ• ਤੋਂ ਸ਼ਾਮ 5 ਵਜੇ ਤੱਕ ਹੋਵੇਗਾ ਅਤੇ ਵੋਟਿੰਗ ਉਪਰੰਤ ਵੋਟਾਂ ਦੀ ਗਿਣਤੀ ਦਾ ਕੰਮ ਪੋਲਿੰਗ ਬੂਥ ਤੇ ਹੀ ਹੋਵੇਗਾ। ਉਨ•ਾਂ ਦੱਸਿਆ ਕਿ ਪੋਲਿੰਗ ਬੂਥ ਪਹਿਲਾਂ ਵਾਲੀ ਥਾਂ ਤੇ ਦਫਤਰ ਪਬਲਿਕ ਹੈਲਥ ਫਿਰੋਜਪੁਰ ਤੇ ਹੀ ਸਥਾਪਤ ਹੋਣਗੇ।

Related Articles

Back to top button