Ferozepur News

ਨਗਰ ਕੌਂਸਲ ਅੰਦਰ 20 ਨੂੰ ਲੱਗੇਗਾ ਤੀਆਂ ਦਾ ਮੇਲਾ- ਡੀ.ਸੀ. ਖਰਬੰਦਾ : ਮੇਲੇ &#39ਚ ਝਲਕੇ ਵਿਰਸੇ ਅਤੇ ਸੱਭਿਆਚਾਰਕ ਦੀ ਪੂਰੀ ਝਲਕ- ਸੰਧੂ

ਨਗਰ ਕੌਂਸਲ ਅੰਦਰ 20 ਨੂੰ ਲੱਗੇਗਾ ਤੀਆਂ ਦਾ ਮੇਲਾ- ਡੀ.ਸੀ. ਖਰਬੰਦਾ
– ਮੇਲੇ &#39ਚ ਝਲਕੇ ਵਿਰਸੇ ਅਤੇ ਸੱਭਿਆਚਾਰਕ ਦੀ ਪੂਰੀ ਝਲਕ- ਸੰਧੂ
– ਮਿਸ ਤੀਜ ਮੁਕਾਬਲਾ ਜੇਤੂ ਹੋਣਗੇ ਸੋਨੇ ਦੇ ਕੋਕੇ, ਫੁੱਲਕਾਰੀਆਂ ਤੇ ਨਕਦ ਇਨਾਮਾਂ ਨਾਲ ਸਨਮਾਨਿਤ

 

AH ÁËë.ÜËâ.ÁÅð.G@ åÆÁ» ç¶ î¶ñ¶ Ãì§èÆ îÆÇà§× ÓÚ ÇâêàÆ ÕÇîôéð ǧÜ: âÆ.êÆ.ÁËÃ. Öðì§çÅ, ÁËÃ.âÆ.ÁËî. ççÆê ÇÃ§Ø ×ó•Å, ùÃÅÇÂàÆ êzèÅé ÜÃÇò§çð ÇÃ§Ø Ã§èÈ ÁÅÇçÍ åÃòÆð: ÇêzåêÅñ ÇçØ
ਫ਼ਿਰੋਜ਼ਪੁਰ, 18 ਅਗਸਤ- ਪੰਜਾਬੀ ਸੱਭਿਆਚਾਰ ਅਤੇ ਵਿਰਸੇ &#39ਤੇ ਝਾਤ ਪਾਉਂਦਾ ਤੀਆਂ ਦਾ ਮੇਲਾ 20 ਅਗਸਤ ਦਿਨ ਸ਼ਨੀਵਾਰ ਨੂੰ ਨਗਰ ਕੌਂਸਲ ਫ਼ਿਰੋਜ਼ਪੁਰ ਸ਼ਹਿਰ ਵਿਖੇ ਜ਼ਿਲ•ਾ ਪ੍ਰਸ਼ਾਸਨ ਦੀ ਅਗਵਾਈ ਹੇਠ ਪ੍ਰੈਸ ਕਲੱਬ, ਟੀਚਰ ਕਲੱਬ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵੱਲੋਂ ਪੂਰੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ਦੇ ਪ੍ਰਬੰਧਾ &#39ਤੇ ਨਜ਼ਰਸਾਨੀ ਕਰਨ ਲਈ ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ. ਖਰਬੰਦਾ ਦੀ ਅਗਵਾਈ ਹੇਠ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਅੰਦਰ ਮੀਟਿੰਗ ਹੋਈ, ਜਿਸ ਵਿਚ ਐਸ.ਡੀ.ਐਮ. ਸੰਦੀਪ ਸਿੰਘ ਗੜਾ, ਸੁਸਾਇਟੀ ਪ੍ਰਧਾਨ ਜਸਵਿੰਦਰ ਸਿੰਘ ਸੰਧੂ, ਡੀ.ਐਫ.ਸੀ. ਬਲਰਾਜ ਸਿੰਘ, ਅਵਤਾਰ ਸਿੰਘ ਰੰਗਰਾ ਖੁਰਾਕ ਤੇ ਸਪਲਾਈ ਅਫ਼ਸਰ, ਅੰਤਰਰਾਸ਼ਟਰੀ ਭੰਗੜਾ ਕਲਾਕਾਰ ਮੇਹਰਦੀਪ ਸਿੰਘ, ਟੀਚਰ ਕਲੱਬ ਪ੍ਰਧਾਨ ਭੁਪਿੰਦਰ ਸਿੰਘ, ਈਸ਼ਵਰ ਸ਼ਰਮਾ ਆਦਿ ਨੇ ਆਪੋ-ਆਪਣੇ ਵਿਚਾਰ ਰੱਖੇ। ਸੋਸਾਇਟੀ ਪ੍ਰਧਾਨ ਸੰਧੂ ਨੇ ਦੱਸਿਆ ਕਿ ਮੇਲੇ &#39ਚ ਤੀਜ ਮੁਕਾਬਲੇ ਦੇ ਜੇਤੂ ਮੁਟਿਆਰਬਾਂ ਨੂੰ ਸੋਨੇ ਦੇ ਕੋਕੇ, ਫੁੱਲਕਾਰੀਆਂ ਤੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਚਰਖਾ ਕੱਤੜ, ਫੁੱਲਕਾਰੀ ਕੱਢਣਾ, ਜਾਗੋ ਸਜਾਉਣੀ, ਮਹਿੰਦੀ ਲਗਾਉਣਾ, ਕਰੋਸ਼ੀਆ ਬੁਣਨਾ, ਗੁੱਡੀਆਂ ਪਟੋਲੇ ਬਣਾਉਣਾ ਆਦਿ ਮੁਕਾਬਲੇ ਕਰਵਾਏ ਜਾਣਗੇ। ਉਨ•ਾਂ ਦੱਸਿਆ ਕਿ ਮੇਲੇ ਵਿਚ ਲੰਬੀ ਹੇਕ ਦੀ ਮਲਿਕਾ ਗੁਰਮੀਤ ਬਾਵਾ, ਲਾਚੀ ਬਾਵਾ, ਗੋਲਰੀ ਬਾਵਾ, ਇਮਾਨਤ ਪ੍ਰੀਤ, ਕੁਲਬੀਰ ਗੋਗੀ ਆਦਿ ਗਾਇਕਾਵਾਂ ਜਿੱਥੇ ਆਪਣੀ ਸੁਰੀਲੀ ਅਵਾਜ਼ ਰਾਹੀਂ ਸਾਡੇ ਸੁਹਾਗ, ਸਿਠਣੀਆਂ, ਲੋਕ ਗੀਤਾਂ ਰਾਹੀਂ ਸੱਭਿਆਚਾਰ ਨੂੰ ਪੇਸ਼ ਕਰਨਗੀਆਂ, ਉਥੇ ਗਿੱਧੇ, ਕੋਰੀਓਗ੍ਰਾਫੀ ਆਦਿ ਨਾਚ ਵੀ ਮੇਲੇ &#39ਚ ਖਿੱਚ ਦਾ ਕੇਂਦਰ ਬਣਨਗੇ। ਮੀਟਿੰਗ ਵਿਚ ਗਜ਼ਲਪ੍ਰੀਤ ਸਿੰਘ ਪ੍ਰਿੰਸੀਪਲ ਪੋਲੀਵਿੰਗ ਐਸ.ਬੀ.ਐਸ., ਸਟੇਟ ਐਵਾਰਡੀ ਜਗਦੀਪ ਸਿੰਘ ਆਸਲ, ਰਾਜਨ ਅਰੋੜਾ, ਪ੍ਰੀਤਇੰਦਰ ਸਿੰਘ ਸੰਧੂ ਪ੍ਰਿੰਸੀਪਲ ਸ਼ੇਖ ਫਰੀਦ ਇੰਟਰਨੈਸ਼ਨਲ ਸਕੂਲ, ਹਰਦੇਵ ਸਿੰਘ ਮਹਿਮਾ, ਗੁਰਮੀਤ ਸਿੰਘ ਤੂਤ, ਸਨਬੀਰ ਸਿੰਘ ਖਲਚੀਆ, ਸੁਖਵਿੰਦਰ ਸਿੰਘ ਬੁਲੰਦੇਵਾਲੀ ਕੋਆਰਡੀਨੇਟਰ ਕਿਸਾਨ ਮੋਰਚਾ ਆਮ ਆਦਮੀ ਪਾਰਟੀ ਸੈਕਟਰ ਫ਼ਿਰੋਜ਼ਪੁਰ, ਲਖਵੀਰ ਸਿੰਘ ਵਕੀਲਾ ਵਾਲੀ, ਰੁਪਿੰਦਰ ਸਿੰਘ ਬਾਵਾ ਜੋਸ਼ਨ, ਈਸ਼ਵਰ ਸ਼ਰਮਾ, ਗੁਰਬਚਨ ਸਿੰਘ, ਸੁਖਵੰਤ ਸਿੰਘ ਐਸ.ਬੀ.ਐਸ. ਸਟੇਟ ਟੈਕਨੀਕਲ ਕੈਂਪਸ ਆਦਿ ਹਾਜ਼ਰ ਸਨ।
ਕੈਪਸ਼ਨ
ਤੀਆਂ ਦੇ ਮੇਲੇ ਸਬੰਧੀ ਮੀਟਿੰਗ &#39ਚ ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ. ਖਰਬੰਦਾ, ਐਸ.ਡੀ.ਐਮ. ਸੰਦੀਪ ਸਿੰਘ ਗੜ•ਾ, ਸੁਸਾਇਟੀ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਆਦਿ।

Related Articles

Back to top button