Ferozepur News

ਧਾਰਮਿਕ ਦਰਸ਼ਨ ਯਾਤਰਾ ਦਾ ਫਿਰੋਜ਼ਪੁਰ ਜ਼ਿਲ੍ਹੇ ਵਿਚ ਪ੍ਰਵੇਸ਼ ਮੌਕੇ ਸ਼ਾਨਦਾਰ ਸਵਾਗਤ &#39ਤੇ ਸਤਿਕਾਰ

ਧਾਰਮਿਕ ਦਰਸ਼ਨ  ਯਾਤਰਾ ਦਾ ਫਿਰੋਜ਼ਪੁਰ ਜ਼ਿਲ੍ਹੇ ਵਿਚ ਪ੍ਰਵੇਸ਼ ਮੌਕੇ ਸ਼ਾਨਦਾਰ ਸਵਾਗਤ &#39ਤੇ  ਸਤਿਕਾਰ
-ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ &#39ਤੇ ਥਾਂ-ਥਾਂ ਲੰਗਰਾਂ ਦੇ ਪ੍ਰਬੰਧ
-ਸੰਗਤਾਂ ਵੱਲੋਂ ਪੰਜਾਬ ਸਰਕਾਰ ਤੇ ਸ਼੍ਰੌਮਣੀ ਕਮੇਟੀ ਦੇ ਉਪਰਾਲੇ ਦੀ ਸਲਾਘਾ
Dharmik Darshan Yatra reaches Ferozepur
ਫਿਰੋਜ਼ਪੁਰ 15 ਮਈ (  Harish Monga ) : ਗੁਰੂ ਸਹਿਬਾਨ ਦੀਆਂ ਪਾਵਨ-ਪਵਿੱਤਰ ਨਿਸ਼ਾਨੀਆਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭ ਕੀਤੀ ਗਈ ਧਾਰਮਿਕ ਦਰਸ਼ਨ ਦੀਦਾਰ ਯਾਤਰਾ ਨੇ ਅੱਜ ਪਿੰਡ ਸਾਂਈਆਂ ਵਾਲਾ ਵਿਖੇ ਫਿਰੋਜ਼ਪੁਰ ਜ਼ਿਲ੍ਹੇ ਵਿਚ ਪਰਵੇਸ਼ ਕੀਤਾ। ਇਸ ਮੌਕੇ ਸੰਗਤਾਂ ਦੇ ਠਾਠਾਂ ਮਾਰਦੇ ਇੱਕਠ ਨੇ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਸ: ਜੋਗਿੰਦਰ ਸਿੰਘ ਜਿੰਦੂ ਅਤੇ ਸ.ਸ਼ੇਰ ਸਿੰਘ ਘੁਬਾਇਆ ਮੈਂਬਰ ਲੋਕ ਸਭਾ ਦੀ ਅਗਵਾਈ ਵਿਚ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਇਜੀ: ਡੀ.ਪੀ.ਐਸ ਖਰਬੰਦਾ, ਐਸ.ਐਸ.ਪੀ. ਸ: ਹਰਦਿਆਲ ਸਿੰਘ ਮਾਨ, , ਹਲਕਾ ਗੁਰੂਸਹਾਏ ਦੇ ਇੰਚਾਰਜ ਸ: ਵਰਦੇਵ ਸਿੰਘ ਮਾਨ, ਸ: ਅਵਤਾਰ ਸਿੰਘ ਮਿੰਨਾ ਚੇਅਰਮੈਨ ਪੰਜਾਬ ਲੈਂਡ ਮਾਰਗੇਜ਼ ਬੈਂਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਕ੍ਰਮਵਾਰ ਸ: ਦਰਸ਼ਨ ਸਿੰਘ ਸੇਰਖਾਂ, ਸ: ਪ੍ਰੀਤਮ ਸਿੰਘ ਮਲਸੀਆਂ, ਮਾਸਰਟਰ ਗੁਰਨਾਮ ਸਿੰਘ, ਸ: ਸਤਪਾਲ ਸਿੰਘ ਤਲਵੰਡੀ, ਸ: ਬਲਵਿੰਦਰ ਸਿੰਘ ਭੰਮਾ ਲੰਡਾ, ਸ: ਦਰਸ਼ਨ ਸਿੰਘ ਮੋਠਾਂਵਾਲਾ, ਨਗਰ ਕੌਂਸਲ ਮੁੱਦਕੀ ਦੇ ਪ੍ਰਧਾਨ ਸ: ਗੁਰਮੀਤ ਸਿੰਘ,ਕੈਂਟ ਬੋਰਡ ਦੇ ਪ੍ਰਧਾਨ ਸ: ਸੁਰਿੰਦਰ ਸਿੰਘ ਬੱਬੂ ਆਦਿ ਸਮੇਤ ਜ਼ਿਲ੍ਹੇ ਦੀਆਂ ਪ੍ਰਮੁੱਖ ਧਾਰਮਿਕ, ਸਿਆਸੀ ਅਤੇ ਸਮਾਜਿਕ ਸਖ਼ਸੀਅਤਾਂ ਤੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਇਸ ਮੌਕੇ ਸ: ਜੋਗਿੰਦਰ ਸਿੰਘ ਜਿੰਦੂ ਵਿਧਾਇਕ ਨੇ ਇਸ ਅਹਿਮ ਉਪਰਾਲੇ ਲਈ ਪੰਜਾਬ ਸਰਕਾਰ  ਤੇ ਸ਼ੋਮਣੀ ਕਮੇਟੀ ਦੀ ਸਲਾਘਾ ਕਰਦਿਆਂ ਕਿਹਾ ਕਿ ਇਹ ਯਾਤਰਾ ਨੌਜਵਾਨਾਂ ਤੇ ਹੋਰ ਸੰਗਤਾਂ ਨੂੰ ਉਨ੍ਹਾਂ ਦੇ ਗੌਰਵਸ਼ਾਲੀ ਵਿਰਸੇ ਨਾਲ ਜੋੜਨ ਵਿਚ ਵਿਸੇਸ਼ ਤੌਰ ਤੇ ਸਹਾਈ ਸਿੱਧ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਪੀੜੀ ਵਿਚ ਆਪਣੇ ਇਤਿਹਾਸ ਪ੍ਰਤੀ ਜੋ ਜਜ਼ਬਾ ਪਾਇਆ ਜਾ ਰਿਹਾ ਹੈ ਉਹ ਸਿੱਧ ਕਰਦਾ ਹੈ ਕਿ ਅੱਜ ਵੀ ਪੰਜਾਬ ਦੇ ਨੌਜਵਾਨ ਨੂੰ ਆਪਣੇ ਵਿਰਸੇ ਤੇ ਪੂਰਾ ਮਾਣ ਹੈ। ਉਨ੍ਹਾਂ ਨੇ ਕਿਹਾ ਕਿ ਸੰਗਤਾਂ ਵੱਲੋਂ ਥਾਂ ਥਾਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਇੱਥੋ ਇਹ ਯਾਤਰਾ ਪਿੰਡ ਰੁਕਣਾ ਬੇਗੂ,ਨੂਰਪੁਰ ਸੇਠਾਂ, ਪਟੇਲ ਨਗਰ, ਰੁਕਨਾ ਮੁੰਗਲਾ, ਚੁੰਗੀ ਨੰ 8 , ਬੀ.ਐਸ.ਐਫ ਚੌਂਕ, ਚੁੰਗੀ ਨੰ:7 ਵੱਲ ਚੱਲੀ। ਇਸ ਦੌਰਾਨ ਥਾਂ ਥਾਂ ਤੇ ਸੜਕਾਂ ਕਿਨਾਰੇ ਜੁੜੀਆਂ ਇਲਾਕੇ ਦੀਆਂ ਸੰਗਤਾਂ ਨੇ ਗੁਰੂ ਸਹਿਬਾਨ ਨਾਲ ਸਬੰਧਿਤ ਪਵਿੱਤਰ ਨਿਸ਼ਾਨੀਆਂ ਦੇ ਖੁੱਲੇ ਦਰਸ਼ਨ ਦੀਦਾਰੇ ਕੀਤੇ। ਇਸ ਯਾਤਰਾ ਦੌਰਾਨ ਰਸਤੇ ਵਿਚ ਸੰਗਤਾਂ ਵੱਲੋਂ ਥਾਂ ਥਾਂ ਤੇ ਯਾਤਰਾ ਦਾ ਫੁੱਲਾਂ ਦੀ ਵਰਖਾ ਅਤੇ ਪੂਰੀ ਸ਼ਰਧਾ ਨਾਲ ਸਵਾਗਤ ਕੀਤਾ ਗਿਆ। ਸੰਗਤਾਂ ਲਈ ਅਟੁੱਟ ਲੰਗਰ ਅਤੇ ਚਾਹ ਪਾਣੀ ਦੇ ਢੁੱਕਵੇ ਪ੍ਰਬੰਧ ਕੀਤੇ ਗਏ ਸਨ ।  ਇਸ ਮੌਕੇ ਸੰਗਤਾ ਵੱਲੋਂ ਸਾਰੇ ਰਸਤੇ ਗੁਰੂ ਜਸ ਤੇ ਗੁਰਬਾਣੀ ਦਾ ਪ੍ਰਵਾਹ ਚਲਾਇਆ । ਇੱਥੇ ਜ਼ਿਕਰਯੋਗ ਹੈ ਕਿ ਇਹ ਯਾਤਰਾ ਪਟਿਆਲਾ ਦੇ ਗੁਰੂਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਤੋਂ ਸ਼ੁਰੂ ਹੋਈ ਹੈ ਅਤੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਸਨੀਕਾਂ ਨੂੰ ਨਿਹਾਲ ਕਰਨ ਉਪਰੰਤ ਇਹ ਯਾਤਰਾ ਸ੍ਰੀ ਅਨੰਦਪੁਰ ਸਾਹਿਬ ਤੱਕ ਜਾਣੀ ਹੈ। ਇਸ ਯਾਤਰਾ ਪ੍ਰਤੀ ਇਲਾਕੇ ਦੀਆਂ ਸੰਗਤਾਂ ਵਿੱਚ ਵਿਸੇਸ਼ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਓਧਰ ਯਾਤਰਾ ਦੇ ਫਿਰੋਜ਼ਪੁਰ ਜ਼ਿਲ੍ਹੇ ਵਿਚ ਪ੍ਰਵੇਸ਼ ਮੌਕੇ ਫਰੀਦਕੋਟ ਦੇ ਵਿਧਾਇਕ ਸ੍ਰੀ ਦੀਪ ਮਲਹੋਤਰਾ, ਫਰੀਦਕੋਟ ਦੇ ਡਿਪਟੀ ਕਮਿਸ਼ਨਰ ਸ੍ਰੀ ਮੁਹਮੰਦ ਤਇਅਬ, ਐਸ.ਐਸ.ਪੀ. ਫਰੀਦਕੋਟ ਸ੍ਰੀ ਚਰਨਜੀਤ ਸਿੰਘ, ਚੇਅਰਮੈਨ ਵਚਿੱਤਰ ਸਿੰਘ ਮੋਰ, ਸ.ਭਗਵਾਨ ਸਿੰਘ ਸਾਮਾ, ਸ. ਨੱਛਤਰ ਸਿੰਘ ਗਿੱਲ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜਰ ਸਨ।

Related Articles

Back to top button