Ferozepur News

ਦੰਦਾਂ ਦਾ ਚੈਕਅੱਪ ਕੈਂਪ ਲਗਾਇਆ ਗਿਆ

bachpanschool
ਫਿਰੋਜ਼ਪੁਰ 18 ਫਰਵਰੀ (ਏ.ਸੀ.ਚਾਵਲਾ) : ਸਥਾਨਕ ਮਾਲ ਰੋਡ ਸਥਿਤ ਬਚਪਨ ਪਲੇਅ-ਵੇ ਸਕੂਲ ਦੇ ਡਾਇਰੈਕਟਰ ਉਪਿੰਦਰ ਨਾਥ ਕੱਕੜ ਵਲੋਂ ਇੰਡਿਅਨ ਸ਼ੋਸ਼ਲ ਵੈਲਫੇਅਰ ਸੋਸਾਇਟੀ ਦੇ ਆਗੂ ਹਰਜੀਤ ਸਿੰਘ , ਸ਼ਮਸ਼ੇਰ ਸਿੰਘ ਸੰਧੂ ਅਤੇ ਪ੍ਰਮੋਧ ਕਪੂਰ ਦੇ ਸਹਿਯੋਗ ਨਾਲ ਸਕੂਲੀ ਬੱਚਿਆਂ ਦੇ ਦੰਦਾਂ ਦੇ ਚੈਕਅੱਪ ਲਈ ਕੈਂਪ ਦਾ ਆਯੋਜਤ ਕੀਤਾ ਗਿਆ। ਇਸ ਮੌਕੇ ਕੈਂਪ ਵਿਚ ਡਾ. ਕਮਲ ਕਾਂਤ ਧਵਨ ਵਲੋਂ ਲਗਭਗ 200 ਬੱਚਿਆਂ ਦੇ ਦੰਦਾਂ ਦਾ ਚੈੱਕਅੱਪ ਕੀਤਾ ਗਿਆ। ਇਸ ਮੌਕੇ ਸੋਸਾਇਟੀ ਦੇ ਆਦੁਦੇਦਾਰਾਂ ਏ. ਸੀ.ਚਾਵਲਾ, ਡਾ. ਰੋਸ਼ਨ ਲਾਲ ਸੰਤੋਸ਼ੀ ਅਤੇ ਦੀਵਾਨ ਚੰਦ ਵਲੋਂ ਬੱਚਿਆਂ ਨੂੰ ਆਪਣੇ ਦੰਦਾਂ ਦੀ ਸਫਾਈ ਵੱਲ ਉਚੇਚਾ ਧਿਆਨ ਦੇਣ ਲਈ ਪ੍ਰੇਰਿਤ ਕੀਤਾ ਤਾਂ ਜੋ ਭਵਿੱਖ ਵਿਚ ਦੰਦਾਂ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਸਕੂਲੀ ਸਟਾਫ ਨੂੰ ਸਰਟੀਫਿਕੇਟ ਆਦਿ ਵੀ ਦਿੱਤੇ ਗਏ। ਇਸ ਮੌਕੇ ਸਕੂਲ ਪ੍ਰਿੰਸੀਪਲ ਨੀਤੂ ਕੱਕੜ, ਚੇਤਨਾ ਕੱਕੜ, ਜਰਨੈਲ ਸਿੰਘ, ਭਾਗ ਸਿੰਘ, ਉਮ ਪ੍ਰਕਾਸ਼ ਅਤੇ ਸਕੂਲੀ ਟੀਚਰ ਤੇ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ। ਇਸ ਮੌਕੇ ਕੈਂਪ ਦੀ ਸਮਾਪਤੀ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ।

Related Articles

Back to top button