Ferozepur News

ਦੋ ਦਿਨਾਂ ਇੰਸਪਾਇਰ ਅਵਾਰਡ 2015 ਦਾ ਐਸ.ਬੀ.ਐਸ ਕੈਂਪਸ ਵਿਚ ਸ਼ਾਨਦਾਰ ਆਯੋਜਨ

ਦੋ ਦਿਨਾਂ ਇੰਸਪਾਇਰ ਅਵਾਰਡ 2015 ਦਾ ਐਸ.ਬੀ.ਐਸ ਕੈਂਪਸ ਵਿਚ ਸ਼ਾਨਦਾਰ ਆਯੋਜਨ
ਡਿਪਟੀ ਕਮਿਸ਼ਨਰ ਸ਼੍ਰੀ ਡੀ.ਪੀ.ਐਸ ਖਰਬੰਦਾ ਨੇ ਬਾਲ ਵਿਗਿਆਨੀਆਂ ਦੀ ਪ੍ਰਸ਼ੰਸਾ ਕੀਤੀ

 

????????????????????????????????????

????????????????????????????????????????????????????????????????????????

Ferozepur, November 10,2015 (Harish Monga(FOB): ਇੰਸਪਾਇਰ ਅਵਾਰਡ ੨੦੧੫ ਦਾ ਐਸ.ਬੀ.ਐਸ ਕੈਂਪਸ ਵਿਚ ਸ਼ਾਨਦਾਰ ਆਯੋਜਨ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਵੱਜੋਂ ਇਜ: ਡੀ.ਪੀ.ਐਸ ਖਰਬੰਦਾ, ਡਿਪਟੀ ਕਮੀਸ਼ਨਰ ਫਿਰੋਜ਼ਪੁਰ ਨੇ ਸ਼ਿਰਕਤ ਕੀਤੀ ।ਇਸ ਪ੍ਰਤੀਯੋਗੀਤਾ ਵਿਚ 100 ਸਕੂਲਾਂ ਦੇ 200 ਬਾਲ ਵਿਗਿਆਨੀਆਂ ਨੇ ਭਾਗ ਲਿਆ ਅਤੇ ਆਪਣੇ ਬਣਾਏ ਹੋਏ ਵਿਗਿਆਨ ਦੇ ਮਾਡਲਾਂ ਦੀ ਪ੍ਰਦਰਸ਼ਨੀ ਕੀਤੀ। ਭਾਗ ਲੈਣ ਵਾਲੇ ਹਰ ਬਾਲ ਵਿਗਿਆਨੀ ਨੂੰ ਇਕ ਬੈਗ ਅਤੇ ਉਤਸ਼ਾਹਜਨਕ ਕਿਤਾਬਾਂ ਵੀ ਦਿੱਤੀਆਂ ਗਈਆਂ । ਇਸ ਪ੍ਰਤੀਯੋਗੀਤਾ ਦੌਰਾਨ ਜੂਨੀਅਰ ਗਰੁਪ (ਛੇਵੀਂ ਤੋਂ ਅਠਵੀਂ ਜਮਾਤ) ਵਿਚ 86 ਪ੍ਰਤੀਯੋਗੀਆਂ ਨੇ ਅਤੇ ਸੀਨੀਅਰ ਗਰੁਪ (ਨੋਵੀਂ ਅਤੇ ਦੱਸਵੀਂ ਜਮਾਤ) ਵਿਚ 114 ਪ੍ਰਤੀਯੋਗੀਆਂ ਨੇ ਆਪਣੇ ਬਣਾਏ ਹੋਏ ਮਾਡਲਾਂ ਦੀ ਪ੍ਰਦਰਸ਼ਨੀ ਕੀਤੀ ।

ਇਜ: ਡੀ.ਪੀ.ਐਸ ਖਰਬੰਦਾ ਡਿਪਟੀ ਕਮੀਸ਼ਨਰ ਫਿਰੋਜ਼ਪੁਰ ਜੀ ਨੇ ਇਸ ਮੌਕੇ ਡੀ.ਐਸ.ਐਸ ਸ਼੍ਰੀ ਰਾਜੇਸ਼ ਮਹਿਤਾ ਅਤੇ ਸਮੂਹ ਡੀ.ਐਸ.ਐਸ ਟੀਮ ਮੈਂਬਰਾਂ ਸ਼੍ਰੀ ਦੀਪਕ ਸ਼ਰਮਾ, ਸ਼੍ਰੀ ਇੰਦਰਜੀਤ ਸਿੰਘ ਕਲਸੀ, ਸ਼੍ਰੀ ਕਪਿਲ ਸਾਨਨ, ਸ਼੍ਰੀ ਸੁਧੀਰ ਸ਼ਰਮਾ, ਸ਼੍ਰੀ ਸੁਮਿਤ ਅਤੇ ਆਰਗੇਨਾਇਜ਼ੀੰਗ ਕਮੇਟੀ ਸ਼ੀ੍ਰ ਅਸ਼ਵਨੀ ਸ਼ਰਮਾ, ਸ਼੍ਰੀ ਦਿਨੇਸ਼ ਚੌਹਾਨ, ਸ਼੍ਰੀ ਯੋਗੇਸ਼ ਤਲਵਾਰ, ਸ਼੍ਰੀ ਸੰਦੀਪ ਸਹਿਗਲ, ਸ਼੍ਰੀ ਰੁਪਿੰਦਰ ਸਿੰਘ ਨੂੰ ਇੰਸਪਾਇਰ ਅਵਾਰਡ 2015 ਦਾ ਸ਼ਾਨਦਾਰ ਆਯੋਜਨ ਕਰਨ ਤੇ ਵਧਾਈ ਦੀਤੀ।ਇਸ ਮੌਕੇ ਉਹਨਾਂ ਨੇ ਕੁਝ ਬਾਲ ਵਿਗਿਆਨੀਆਂ ਨਾਲ ਗਲਬਾਤ ਕੀਤੀ ਅਤੇ ਉਹਨਾਂ ਨੂੰ ਭਵਿੱਖ ਵਿਚ ਵਿਗਿਆਨ ਦੇ ਖੇਤਰ ਵਿਚ ਨਵੀਆਂ ਬੁਲੰਦੀਆਂ ਛੂਹਨ ਲਈ ਪ੍ਰੋਤਸਾਹਿਤ ਕੀਤਾ ।

ਇਸ ਮੌਕੇ ਗੈਸਟ ਆਫ ਆਨਰ ਵੱਜੋਂ ਇੰਜ: ਅਨੀਰੁਧ ਗੁਪਤਾ , ਸੀ.ਈ.a , ਡੀ.ਸੀ.ਐਮ ਗਰੁਪ ਆਫ ਸਕੂਲ, ਫਿਰੋਜ਼ਪੁਰ, ਡਾ: ਦਿਨੇਸ਼ ਸ਼ਰਮਾ, ਪਿੰਸੀਪਲ ਆਰ.ਐਸ.ਡੀ ਕਾਲਜ ਫਿਰੋਜ਼ਪੁਰ, ਸ਼੍ਰੀ ਗੌਰਵ ਭਾਸਕਰ ਐਮ.ਡੀ ਮਾਨਵ ਮੰਦਰ ਸਕੂਲ, ਹਰੀਸ਼ ਮੋਂਗਾ ਉਗੇ ਸਮਾਜ ਸੇਵੀ ਫਿਰੋਜ਼ਪੁਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।

ਸਨਮਾਨ ਵਿਤਰਨ ਸਮਾਰੋਹ ਵਿਚ 20 ਬਾਲ ਵਿਗਿਆਨੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨੀਤ ਕੀਤਾ ਗਿਆ ਅਤੇ ਇਹਨਾਂ ਜੇਤੂ ਵਿਗਿਆਨੀਆਂ ਨੂੰ ਪੰਜਾਬ ਪੱਧਰ ਤੇ ਹੋਣ ਵਾਲੇ ਇਨਸਪਾਇਰ ਅਵਾਰਡ ਜੋ ਕਿ 18 ਅਤੇ 19ਨਵੰਬਰ ਨੂੰ ਚੰਡਿਗੜ੍ਹ ਯੂਨੀਵਰਸਿਟੀ ਘੜੂਆਂ ਵਿਖੇ ਕਰਵਾਇਆ ਜਾ ਰਿਹਾ ਹੈ । ਇਸ ਵਿਚ ਉਹਨਾਂ ਨੂੰ ਫਿਰੋਜ਼ਪੁਰ ਜਿਲ੍ਹੇ ਦੇ ਨੁਮਾਇੰਦੇ ਵੱਜੋਂ ਭਾਗ ਲੈਣ ਦਾ ਸੁਨਿਹਰੀ ਮੌਕਾ ਮਿਲੇਗਾ।
ਇਸ ਪ੍ਰਤੀਯੋਗੀਤਾ ਵਿਚ ਬਤੌਰ ਜੱਜ ਸ਼੍ਰੀ ਗਜ਼ਲਪ੍ਰੀਤ ਸਿੰਘ, ਸ਼੍ਰੀ ਅਨੂਕੂਲ ਪੰਛੀ, ਸ਼੍ਰੀ ਲਲੀਤ ਕੁਮਾਰ, ਸ਼੍ਰੀਮਤੀ ਪਰਮਜੀਤ ਕੌਰ, ਸ਼੍ਰੀ ਸੁਧੀਰ ਸ਼ਰਮਾ, ਸ੍ਰੀ ਦਵਿੰਦਰਨਾਥ, ਸ਼੍ਰੀ ਇੰਦਰਜੀਤ ਸਿੰਘ ਕਲਸੀ, ਸ਼੍ਰੀ ਕਪਿਲ ਸਾਨਨ, ਸ਼੍ਰੀ ਸੰਜੀਵ ਵਰਮਾਨੀ ਅਤੇ ਸ਼੍ਰੀ ਕਮਲ ਸ਼ਰਮਾ ਨੇ ਭੁਮਿਕਾ ਨਿਭਾਈ ।
ਅੰਤ ਵਿਚ ਡਾ: ਟੀ.ਐਸ ਸਿੱਧੂ ਕੈੰਪਸ ਡਾਇਰੈਕਟਰ ਐਸ.ਬੀ.ਐਸ. ਐਸ.ਟੀ.ਸੀ ਫਿਰੋਜ਼ਪੁਰ ਨੇ ਡੀ.ਐਸ.ਐਸ ਫਿਰੋਜ਼ਪੁਰ ਸ਼੍ਰੀ ਰਾਜੇਸ਼ ਮਹਿਤਾ ਦਾ ਇੰਸਪਾਇਰ ਅਵਾਰਡ ੨੦੧੫ ਦਾ ਇਸ ਸੰਸਥਾ ਵਿਚ ਕਰਵਾਉਣ ਲਈ ਧੰਨਵਾਦ ਕੀਤਾ ।

Related Articles

Back to top button