ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਦੇ ਹੌਸਪਿਟਲ ਐਡਮਨਿਸਟ੍ਰੇਸ਼ਨ ਐਂਡ ਮੈਨਜਮੈਂਟ ਵਿਭਾਗ ਦੁਆਰਾ ਇਕ ਰੋਜ਼ਾ ਰਾਸ਼ਟਰੀ ਵੈਬਿਨਾਰ ਦਾ ਆਯੋਜਨ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਦੇ ਹੌਸਪਿਟਲ ਐਡਮਨਿਸਟ੍ਰੇਸ਼ਨ ਐਂਡ ਮੈਨਜਮੈਂਟ ਵਿਭਾਗ ਦੁਆਰਾ ਇਕ ਰੋਜ਼ਾ ਰਾਸ਼ਟਰੀ ਵੈਬਿਨਾਰ ਦਾ ਆਯੋਜਨ
ਫਿਰੋਜ਼ਪੁਰ , 27.4.2021: ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਡਾ। ਰਮਨੀਤਾ ਸ਼ਾਰਦਾ ਦੀ ਕੁਸ਼ਲ ਅਗਵਾਈ ਵਿਚ ਅਕਾਦਮਿਕ ਗਤੀਵਿਧੀਆਂ ਵਿੱਚ ਨਿਰੰਤਰ ਅਗਰਸਰ ਹੈ । ਇਸੇ ਕੜੀ ਤਹਿਤ ਪਿਛਲੇ ਦਿਨ ਹੌਸਪਿਟਲ ਐਡਮਨਿਸਟ੍ਰੇਸ਼ਨ ਐਂਡ ਮੈਨਜਮੈਂਟ ਵਿਭਾਗ ਵੱਲੋਂ ਇਕ ਰੋਜ਼ਾ ਰਾਸ਼ਟਰੀ ਵੇਬਿਨਾਰ ਦਾ ਆਯੋਜਨ ਕੀਤਾ ਗਿਆ । ਜਿਸ ਦਾ ਵਿਸ਼ਾ ‘ਰੋਲ ਆਫ ਪਰਸਨੈਲਿਟੀ ਐਂਡ ਕਮਿਉਨੀਕੇਸ਼ਨ ਇੰਨ ਆਰ ਅਵਰ ਲਾਇਫ’ ਸੀ । ਇਸ ਵਿੱਚ ਮੁੱਖ ਵਕਤਾ ਦੇ ਰੂਪ ਵਿੱਚ ਡਾ ਪ੍ਰੀਆਮੀਤ ਕੌਰ ਕੀਰ, ਐਸੋਸੀਏਟ ਪ੍ਰੋਫੈਸਰ, ਮੈਨੇਜਮੈਂਟ ਸਟੱਡੀ ਵਿਭਾਗ, ਨਿਊ ਹੌਰਇਜਨ ਕਾਲਜ ਆਫ਼ ਇੰਜੀਨੀਅਰਿੰਗ, ਬੈਂਗਲੋਰ ਨੇ ਸ਼ਿਰਕਤ ਕੀਤੀ । ਇਸ ਵਿਸ਼ੇ ਤੇ ਚਾਣਨਾ ਪਾਉਂਦੇ ਉਹਨਾਂ ਕਿਹਾ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਦੀ ਸਖਸ਼ੀਅਤ ਉਸਦੇ ਫੈਸਲਾ ਲੈਣ ਦੀ ਯੌਗਤਾ ਅਤੇ ਟੀਚਿਆ ਦੀ ਪ੍ਰਾਪਤੀ ਵਿੱਚ ਸਹਾਇਕ ਹੁੰਦੀ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੀ ਸਮਰੱਥਾ ਦਾ ਪ੍ਰਗਟਾਵਾ ਕਰਨ ਅਤੇ ਨਵੀਨਤਾਕਾਰੀ ਸੋਚ ਨਾਲ ਉਹਨਾਂ ਕਿਹਾ ਕਿ ਸਾਡੀ ਬੋਲਚਾਲ, ਸਾਡੇ ਹਾਵੑਭਾਵ ਦਾ ਰਵੱਈਆ ਹੀ ਹੈ ਜੋ ਸਾਡੀ ਸ਼ਖਸੀਅਤ ਦਾ ਪ੍ਰਗਟਾਵਾ ਕਰਦੇ ਹਨ ਜੋ ਵਿਸ਼ਵਾਸ ਅਤੇ ਗਿਆਨ ਨੂੰ ਪ੍ਰਭਾਵਿਤ ਕਰਦਾ ਹੈ। ਉਹਨਾਂ ਸੰਚਾਰ ਦੀ ਮਹੱਤਤਾ ਬਾਰੇ ਬੋਲਦਿਆ ਕਿਹਾ ਕਿ ਭਾਸ਼ਾ ਸੰਚਾਰ ਦਾ ਮਾਧਿਅਮ ਨਹੀਂ ਬਲਕਿ ਇੱਕ ਪ੍ਰਭਾਵਸ਼ਾਲੀ ਕਾਰਕ ਵੀ ਹੈ ਜੋ ਸਾਹਮਣੇ ਵਾਲੇ ਵਿਅਕਤੀ ਉੱਤੇ ਆਪਣਾ ਪ੍ਰਭਾਵ ਪਾਉਂਦਾ ਹੈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ। ਰਮਨੀਤਾ ਸ਼ਾਰਦਾ ਨੇ ਵਿਭਾਗ ਦੇ ਮੁਖੀ ਡਾ। ਸਾਨੀਆ ਗਿੱਲ ਅਤੇ ਪ੍ਰੋਫੈਸਰ ਵਿਵੇਕ ਗੁਪਤਾ ਨੂੰ ਵੈਬੀਨਾਰ ਦੇ ਸਫਲ ਆਯੋਜਨ ਤੇ ਵਧਾਈ ਦਿੱਤੀ । ਸ੍ਰੀ ਨਿਰਮਲ ਸਿੰਘ ਢਿੱਲੋਂ, ਚੇਅਰਮੈਨ, ਦੇਵ ਸਮਾਜ ਕਾਲਜ ਫਾਰ ਵੋਮੈਨ ਨੇ ਇਸ ਮੌਕੇ ਵਿਭਾਗ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ।