Ferozepur News

ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ ਨੈਟਵਰਕ ਸੁਰੱਖਿਆ ਵਿਸ਼ੇ ਤੇ ਅੰਤਰਰਾਸ਼ਟਰੀ ਵੈਬੀਨਾਰ ਦਾ ਆਯੋਜਨ ਕਰਵਾਇਆ ਗਿਆ

ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ ਨੈਟਵਰਕ ਸੁਰੱਖਿਆ ਵਿਸ਼ੇ ਤੇ ਅੰਤਰਰਾਸ਼ਟਰੀ ਵੈਬੀਨਾਰ ਦਾ ਆਯੋਜਨ ਕਰਵਾਇਆ ਗਿਆ

ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ ਨੈਟਵਰਕ ਸੁਰੱਖਿਆ ਵਿਸ਼ੇ ਤੇ ਅੰਤਰਰਾਸ਼ਟਰੀ ਵੈਬੀਨਾਰ ਦਾ ਆਯੋਜਨ ਕਰਵਾਇਆ ਗਿਆ

ਫ਼ਿਰੋਜ਼ਪੁਰ, 18.3.2023: ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਜੀ ਦੀ ਛਤਰ ਛਾਇਆ ਅਤੇ ਡਾ. ਸੰਗੀਤਾ, ਪ੍ਰਿੰਸੀਪਲ ਦੀ ਯੋਗ ਅਗਵਾਈ ਕਾਲਜ ਨਿਰੰਤਰ ਤਰੱਕੀ ਦੀਆਂ ਲੀਹਾਂ ਤੇ ਚੱਲ ਰਿਹਾ ਹੈ। ਇਸੇ ਲੜੀ ਤਹਿਤ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਨੈਟਵਰਕ ਸੁਰੱਖਿਆ ਵਿਸ਼ੇ ਤੇ ਅੰਤਰ-ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ । ਇਸ ਵੈਬੀਨਾਰ ਵਿੱਚ ਸ਼੍ਰੀ ਸਰਵੇਸ਼ ਅਰੌੜਾ, ਸੀਨੀਅਰ ਸਾਇਬਰ ਇੰਜੀਨੀਅਰ, ਆਈ.ਕੇ.ਈ.ਏ. ਆਈ.ਟੀ. ਸਵੇਡਨ ਮੁੱਖ ਵਕਤਾਂ ਦੇ ਤੌਰ ਤੇ ਪੁਹੁੰਚੇ । ਪ੍ਰਿੰਸੀਪਲ ਡਾ. ਸੰਗੀਤਾ ਵੱਲੋਂ ਮੁੱਖ ਵਕਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਕਾਲਜ ਦੀਆੰ ਉਪਲੱਬਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ।

ਵੈਬੀਨਾਰ ਵਿੱਚ ਇੰਜੀਨੀਅਰ ਸਰਵੇਸ਼ ਅਰੋੜਾ ਨੇ ਨੈੱਟਵਰਕ ਸੁਰੱਖਿਆ, ਮਾਲਵੇਅਰ ਅਟੈਕ, ਵਿੰਡੋਜ਼ ਸਿਸਟਮ ਅਟੈਕ, ਮਾਲਵੇਅਰ ਅਟੈਕ, ਵਿੰਡੋਜ਼ ਸਿਸਟਮ ਅਟੈਕ ਅਤੇ ਇਨ੍ਹਾਂ ਦੀ ਰੋਕਥਾਮ ਦੀਆਂ ਤਕਨੀਕਾਂ ਬਾਰੇ ਦੱਸਿਆ। ਉਹਨਾਂ ਨੇ ਹੈਕਿੰਗ ਦੀਆਂ ਬੁਨਿਆਦੀ ਗੱਲਾਂ ਅਤੇ ਕੰਪਿਊਟਰ ਨੂੰ ਖਤਰਨਾਕ ਪ੍ਰਭਾਵਾਂ ਤੋਂ ਕਿਵੇਂ ਬਚਾਉਣਾ ਹੈ ਬਾਰੇ ਵੀ ਦੱਸਿਆ। ਇਸ ਤੋਂ ਇਲਾਵਾ, ਉਹਨਾਂ ਨੇ ਸਾਈਬਰ ਸੁਰੱਖਿਆ ਦੀ ਮਹੱਤਤਾ, ਸੀਆਈਏ, ਸੁਰੱਖਿਆ ਸਮੱਸਿਆਵਾਂ, ਹੈਕਰਾਂ, ਐਨਕ੍ਰਿਪਸ਼ਨ ਅਤੇ ਚੁਣੌਤੀਆਂ ਅਤੇ ਸਾਈਬਰ ਸੁਰੱਖਿਆ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ।

ਵਿਦਿਆਰਥੀਆਂ ਨੂੰ ਵੈਬੀਨਾਰ ਤੋਂ ਐਥੀਕਲ ਹੈਕਿੰਗ ਜਿਵੇਂ ਕਿ ਈਮੇਲ ਹੈਕਿੰਗ DOS ਹਮਲਿਆਂ, SQL ਆਦਿ ਨਾਲ ਸਮਝੌਤਾ ਆਦਿ ਬਾਰੇ ਵੀ ਜਾਣਕਾਰੀ ਮਹੁੱਈਆ ਕਰਵਾਈ ਗਈ । ਇਸ ਵੈਬੀਨਾਰ ਦੇ ਅੰਤ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਇੱਕ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕੀਤਾ ਗਿਆ ।

ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਵੈਬੀਨਾਰ ਦੇ ਸਫਲ ਆਯੋਜਨ ਤੇ ਵਿਭਾਗ ਦੇ ਮੁਖੀ ਸ਼੍ਰੀ ਸੰਜੀਵ ਕੱਕੜ. ਕੌਆਰਡੀਨੇਟਰ ਸ਼੍ਰੀ ਰਜੇਸ਼ ਸਚਦੇਵਾ ਅਤੇ ਵਿਭਾਗ ਦੇ ਹੌਰਨਾਂ ਅਧਿਆਪਕਾ ਨੂੰ ਵਧਾਈ ਦਿੱਤੀ ।  ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆ ।

Related Articles

Leave a Reply

Your email address will not be published. Required fields are marked *

Back to top button