ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਵਿਖੇ ਮਾਤਾੑਪਿਤਾ ਸੰਤਾਨ ਯੱਗ ਮੌਕੇ ਕਰਵਾਈਆਂ ਗਈਆਂ ਗਤੀਵਿਧੀਆਂ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਵਿਖੇ ਮਾਤਾੑਪਿਤਾ ਸੰਤਾਨ ਯੱਗ ਮੌਕੇ ਕਰਵਾਈਆਂ ਗਈਆਂ ਗਤੀਵਿਧੀਆਂ
ਫ਼ਿਰੋਜ਼ਪੁਰ, 23.1.2023: ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਦੀ ਛਤਰੑਛਾਇਆ ਅਤੇ ਡਾ। ਸੰਗੀਤਾ, ਪ੍ਰਿੰਸੀਪਲ ਦੇ ਉਚਿਤ ਮਾਰਗਦਰਸ਼ਨ ਹੇਠ ਕਾਲਜ ਲਗਾਤਾਰ ਤਰੱਕੀ ਦੀਆਂ ਲੀਹਾਂ ਤੇ ਅੱਗੇ ਵੱਧ ਰਿਹਾ ਹੈ । ਕਾਲਜ ਦੇ ਦੇਵ ਸਮਾਜ ਅਧਿਅਨ ਕੇਂਦਰ ਦੀ ਤਰਫੋਂ ਦੇਵ ਸਮਾਜ ਕਾਲਜ ਵਿਖੇ 19 ਅਤੇ 20 ਜਨਵਰੀ ਨੂੰ ਮਾਤਾੑਪਿਤਾ ਸੰਤਾਨ ਦਿਵਸ ਸ਼ਰਧਾ ਅਤੇ ਸਤਿਕਾਰ ਦੇ ਯੋਗ ਸ। ਨਿਰਮਲ ਸਿੰਘ ਢਿੱਲੋਂ, ਸੈਕਟਰੀ ਦੇਵ ਸਮਾਜ ਦੀ ਯੋਗ ਅਗਵਾਈ ਹੇਠ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪੂਜਨੀਯ ਪ੍ਰਮਾਤਮਾ ਦੁਆਰਾ ਰਚਿਤ ਸ਼ਬਦ “ਸ਼ਰਧਾ ਭਾਜਨ ਮਾਤੑਪਿਤਾ ਜੀ” ਭਜਨ ਨਾਲ ਹੋਈ। ਪ੍ਰਿੰਸੀਪਲ ਡਾ। ਸੰਗੀਤਾ ਨੇ ਭਗਵਾਨ ਦੇਵਾਤਮਾਂ ਜੀ ਵੱਲੋਂ 16 ਸੰਬੰਧਾਂ ਦੇ ਵਿਸ਼ਿਆਂ ਵਿੱਚ ਦਿੱਤੀ ਗਈ ਸਿੱਖਿਆ ਬਾਰੇ ਦੱਸਦਿਆਂ ਮਾਤਾੑਪਿਤਾ ਅਤੇ ਬੱਚਿਆਂ ਦੇ ਰਿਸ਼ਤੇ ਦਾ ਵਰਣਨ ਕੀਤਾ । ਉਹਨਾਂ ਦੱਸਿਆ ਕਿ ਹਰੇਕ ਵਿਅਕਤੀ ਨੂੰ ਆਪਣੇ ਮਾਤਾੑਪਿਤਾ ਦੇ ਉਪਕਾਰਾਂ ਦਾ ਅਨੁਭਵ ਕਰਕੇ ਉਹਨਾਂ ਪ੍ਰਤੀ ਸ਼ਰਧਾ ਅਤੇ ਸ਼ੁਕਰਗੁਜ਼ਾਰੀ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨਾ ਬਹੁਤ ਜ਼ਰੂਰੀ ਹੈ।
ਪ੍ਰੌਗਰਾਮ ਦੇ ਸੰਚਾਲਕ ਅਨੂ ਨੰਦਾ ਨੇ ਮਾਤੑਪਿਤਾ ਅਤੇ ਸੰਤਾਨ ਦਿਵਸ ਦੀ ਮਹੱਤਤਾ ਬਾਰੇ ਦੱਸਿਆ ਕਿ ਅੱਜ ਬੱਚੇ ਮਾਤਾੑਪਿਤਾ ਦੇ ਵਿਚਾਰਾਂ ਨੂੰ ਭੁੱਲਦੇ ਜਾ ਰਹੇ ਹਨ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਵੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਮਾਪਿਆਂ ਤੋਂ ਆਪਣੀਆਂ ਗਲਤੀਆਂ ਲਈ ਮੁਆਫੀ ਮੰਗੀ ਅਤੇ ਉਨ੍ਹਾਂ ਦੀਆਂ ਸੇਵਾਵਾਂ ਲਈ ਉਹਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੇ ਵਿਚਾਰ ਹਮਦਰਦੀ ਨਾਲ ਭਰੇ ਹੋਏ ਸਨ। ਮਾਤੑਪਿਤਾ ਸੰਤਾਨ ਯੱਗ ਦੇ ਦੂਜੇ ਦਿਨ ਕਾਲਜ ਦੇ ਅੰਗਰੇਜ਼ੀ ਵਿਭਾਗ ਵੱਲੋਂ ਪੱਤਰ ਲਿਖਣ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ 50 ਦੇ ਕਰੀਬ ਵਿਦਿਆਰਥਣਾਂ ਨੇ ਭਾਗ ਲਿਆ ਅਤੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ ਕਾਰਡ ਮੇਕਿੰਗ ਮੁਕਾਬਲਾ ਕਰਵਾਇਆ ਗਿਆ।
ਇਸ ਮੌਕੇ ਕਾਲਜ ਦਾ ਟੀਚਿੰਗੇਨਾਨ ਟੀਚਿੰਗ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। ਅੰਤ ‘ਚ ਪ੍ਰਿੰਸੀਪਲ ਡਾ। ਸੰਗੀਤਾ ਨੇ ਕਿਹਾ ਕਿ ਦੇਸ਼ ਚ ਅਜਿਹੀ ਕੋਈ ਵੀ ਸੰਸਥਾ ਨਹੀਂ ਜਿੱਥੇ ਮਾਤਾੑਪਿਤਾ ਅਤੇ ਬੱਚਿਆਂ ਦੇ ਰਿਸ਼ਤੇ ਨੂੰ ਲੈ ਕੇ ਅਜਿਹੀਆਂ ਸੰਭਾਵਾਂ ਕੀਤੀਆਂ ਜਾਦੀਆਂ ਹੋਣ ।