ਦੇਵ ਸਮਾਜ ਕਾਲਜ *ਚ ਸੋਲਰ ਸਿਸਟਮ ਲਗਾਉਣ ਲਈ 25 ਲੱਖ ਰੁਪਏ ਦੀ ਗਰਾਂਟ ਹੋਈ ਮੰਜੂਰ, ਬਿਜਲੀ ਦੇ ਮਾਮਲੇ *ਚ ਬਣੇਗਾ ਆਤਮਨਿਰਭਰ^ ਵਿਧਾਇਕ ਪਿੰਕੀ
ਕਿਹਾ, ਹਰ ਮਹੀਨੇ 2 ਲੱਖ ਰੁਪਏ ਤੱਕ ਦੀ ਹੋਵੇਗੀ ਬਿਜਲੀ ਦੇ ਬਿੱਲ ਦੀ ਬਚਤ, ਵਿਦਿਆਰਥੀਆਂ ਦੀ ਭਲਾਈ ਤੇ ਖਰਚ ਹੋਵੇਗੀ ਰਾਸ਼ੀ
ਫਿਰੋਜ਼ਪੁਰ 23 ਜੂਨ 2020 ਵਿੱਤ ਵਿਭਾਗ ਵੱਲੋਂ ਫਿਰੋਜ਼ਪੁਰ ਦੇ ਦੇਵ ਸਮਾਜ ਕਾਲਜ ਫਾਰ ਵੂਮੈਨ ਵਿਚ ਸੋਲਰ ਸਿਸਟਮ ਲਗਾਉਣ ਲੲ 25 ਲੱਖ ਰੁਪਏ ਦੀ ਗਰਾਂਟ ਮੰਜੂਰ ਕਰ ਲਈ ਗਈ ਹੈ, ਜਿਸ ਨਾਲ ਜਲਦ ਹੀ ਕਾਲਜ ਵਿਚ ਸੋਲਰ ਸਿਸਟਮ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ. ਇਹ ਜਾਣਕਾਰੀ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ: ਪਰਮਿੰਦਰ ਸਿੰਘ ਪਿੰਕੀ ਨੇ ਦਿੱਤੀ. ਉਨ੍ਹਾ ਦੱਸਿਆ ਕਿ ਇਹ ਕਾਲਜ ਲਗਭਗ 100 ਸਾਲ ਪੁਰਾਣਾ ਹੈ ਬਟਵਾਰੇ ਤੋਂ ਪਹਿਲਾਂ ਇੱਥੇ ਲਾਹੋਰ ਦੇ ਵਿਦਿਆਰਥੀ ਵੀ ਪੜਾਈ ਕਰਨ ਆਉਂਦੇ ਸੀ ਅਤੇ ਇਹ ਕਾਲਜ ਫਿਰੋਜ਼ਪੁਰ ਦੀ ਸ਼ਾਨ ਹੈ. ਉਸ ਵਕਤ ਦਿੱਲੀ ਤੱਕ ਕੋਈ ਵੀ ਕਾਲਜ ਨਹੀਂ ਸੀ ਅਤੇ ਜੰਮੂ ਕਸ਼ਮੀਰ ਤੋਂ ਵੀ ਵਿਦਿਆਰਥੀ ਇੱਥੇ ਪੜਾਈ ਲਈ ਆਂਉਦੇ ਸਨ.
ਵਿਧਾਇਕ ਨੇ ਕਿਹਾ ਕਿ ਕਾਲਜ ਵਿਚ ਬਿਜਲੀ ਦਾ ਬਿੱਲ ਜਿਆਦਾ ਆਉਂਦਾ ਸੀ, ਜਿਸ ਲਈ ਸੂਬਾ ਸਰਕਾਰ ਦੇ ਜਰਿਏ ਇਸ ਕਾਲਜ ਵਿਚ ਸੋਲਰ ਸਿਸਟਮ ਲਗਾਉਣ ਲਈ 25 ਲੱਖ ਦੀ ਗਰਾਂਟ ਦਵਾਈ ਗਈ ਹੈ. ਇਸ ਸਿਸਟਮ ਦੇ ਲਗਣ ਨਾਲ ਕਾਲਜ ਨੂੰ ਹਰ ਮਹੀਨੇ 2 ਲੱਖ ਰੁਪਏ ਤੱਕ ਦੀ ਬਿਜਲੀ ਦੀ ਬਚਤ ਹੋਵੇਗੀ ਅਤੇ ਇਹ ਪੈਸੇ ਵਿਦਿਆਰਥੀਆਂ ਦੀ ਭਲਾਈ ਅਤੇ ਹੋਰ ਸੁਵਿਧਾਵਾਂ ਲਈ ਖਰਚ ਕੀਤੇ ਜਾਣਗੇ. ਇਸ ਨਾਲ ਕਾਲਜ ਬਿਜਲੀ ਦੇ ਮਾਮਲੇ ਵਿਚ ਆਤਮਨਿਰਭਰ ਹੋ ਜਾਵੇਗਾ. ਜਲਦ ਹੀ ਕਾਲਜ ਨੂੰ ਇਹ ਚੈੱਕ ਸੌਂਪ ਦਿੱਤਾ ਜਾਵੇਗਾ. ਇਹ ਗਰਾਂਟ ਲਘੁ ਬਚਤ ਯੋਜਨਾਵਾਂ ਦੀ ਐਵਾਰਡ ਮਨੀ ਸਕੀਮ ਤਹਿਤ ਮੁਹੱਇਆ ਕਾਰਵਾਈ ਜਾਵੇਗੀ ਅਤੇ ਵਿੱਤ ਵਿਭਾਗ ਵੱਲੋਂ ਇਸ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ.
ਵਿਧਾਇਕ ਪਿੰਕੀ ਨੇ ਕਿਹਾ ਕਿ ਸਰਹੱਦੀ ਜ਼ਿਲ੍ਹਾ ਹੋਣ ਦੇ ਬਾਵਜੂਦ ਫਿਰੋਜ਼ਪੁਰ ਸ਼ਹਿਰ ਵਿਚ ਕਈ ਵਿਕਾਸ ਦੇ ਪ੍ਰਾਜੈਕਟ ਲਿਆਂਦੇ ਜਾ ਰਹੇ ਹਨ ਅਤੇ ਸਿੱਖਿਅ ਦੇ ਪੱਧਰ ਨੂੰ ਉੱਪਰ ਚੁੱਕਣ ਲਈ ਯਤਨ ਕੀਤੇ ਜਾ ਰਹੇ ਹਨ.ਇਸ ਤੋਂ ਇਲਾਵਾ ਚੰਗੀ ਸਿਹਤ ਸੁਵਿਧਾਵਾਂ ਸਮੇਤ ਹੋਰ ਕਈ ਪ੍ਰਾਜੈਕਟ ਲਿਆਂਦੇ ਜਾ ਰਹੇ ਹਨ ਅਤੇ ਜਲਦ ਹੀ ਫਿਰੋਜ਼ਪੁਰ ਜ਼ਿਲ੍ਹਾ ਸੂਬੇ ਦੇ ਮੁਹਰੀ ਜ਼ਿਲਿ੍ਹਆਂ ਵਿਚ ਸ਼ਾਮਲ ਹੋ ਜਾਵੇਗਾ