ਦੇਵ ਕਾਲਜ ਕਾਲਜ ਫਾਰ ਵੁਮੇਨ ਫਿਰੋਜਪੁਰ ਦੀਆਂ ਵਿਦਿਆਰਥਣਾਂ ਨੇ ਪੰਜਾਬ ਰਾਜ ਇੰਟਰਵਰਸਿਟੀ ਯੁਵਕ ਮੇਲੇ ‘ਚ ਦੂਸਰੀ ਵਾਰ ਪਹਿਲਾ ਸਥਾਨ ਹਾਸਿਲ ਕਰਕੇ ਮਾਰੀ ਬਾਜੀ
ਦੇਵ ਕਾਲਜ ਕਾਲਜ ਫਾਰ ਵੁਮੇਨ ਫਿਰੋਜਪੁਰ ਦੀਆਂ ਵਿਦਿਆਰਥਣਾਂ ਨੇ ਪੰਜਾਬ ਰਾਜ ਇੰਟਰਵਰਸਿਟੀ ਯੁਵਕ ਮੇਲੇ ‘ਚ ਦੂਸਰੀ ਵਾਰ ਪਹਿਲਾ ਸਥਾਨ ਹਾਸਿਲ ਕਰਕੇ ਮਾਰੀ ਬਾਜੀ
ਫਿਰੋਜ਼ਪੁਰ, ਦਸੰਬਰ 2, 2024: ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਸਿੱਖਿਆ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਏ ਪਲੱਸ ਗਰੇਡ ਪ੍ਰਾਪਤ ਕਾਲਜ ਹੈ।
ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿਲੋਂ ਦੀ ਛਤਰ ਛਾਇਆ ਅਤੇ ਡਾ. ਸੰਗੀਤਾ, ਪ੍ਰਿੰਸੀਪਲ ਦੇ ਉਚਿਤ ਮਾਰਗ-ਦਰਸ਼ਨ ਹੇਠ ਕਾਲਜ ਤਰੱਕੀ ਦੀ ਰਾਹ ਤੇ ਨਿਰੰਤਰ ਅਗਰਸਰ ਹੈ। ਦੇਵ ਸਮਾਜ ਕਾਲਜ ਫਾਰ ਵੁਮੇਨ ਫਿਰੋਜਪੁਰ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੁਵਕ ਸੇਵਾਵਾਂ ਵਿਭਾਗ ਦੁਆਰਾ ਆਯੋਜਿਤ ਪੰਜਾਬ ਐਗਰੀਕਲ ਲੁਧਿਆਣਾ ਵਿਖੇ ਪੰਜਾਬ ਰਾਜ ਇੰਟਰਵਰਸਿਟੀ ਯੁਵਕ ਮੇਲੇ ‘ਚ ਦੂਸਰੀ ਵਾਰ ਪਹਿਲਾ ਸਥਾਨ ਹਾਸਿਲ ਕਰਕੇ ਜਿੱਤ ਦਾ ਝੰਡਾ ਬੁਲੰਦ ਕੀਤਾ।
ਇਸ ਤੋਂ ਪਹਿਲਾ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਨੇ ਸ਼ਾਨਦਾਰ ਨਤੀਜਿਆ ਸਦਕਾ ਬਾਬਾ ਕੁੰਦਨ ਸਿੰਘ ਕਾਲਜ ਮੁਹਾਰ ਵਿਖੇ 65 ਵੇਂ ਪੰਜਾਬ ਯੂਨੀਵਰਸਿਟੀ ਜੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ, ਜੋਨ-3 ਵਿੱਚ ਸ਼ਾਨਦਾਰ ਪ੍ਰਦਰਸ਼ਨ ਸਦਕਾ ਓਵਰ-ਆਲ ਟਰਾਫੀ ਆਪਣੇ ਨਾਮ ਕੀਤੀ ਸੀ । ਇਸ ਦੇ ਨਾਲ ਪੰਜਾਬ ਯੂਨੀਵਰਸਿਟੀ ਇੰਟਰ-ਜੋਨਲ ਯੂਥ ਐਂਡ ਹੇਰੀਟੇਜ ਫੇਸਟੀਵਲ ਵਿੱਚ ਦੂਜੀ ਰਨਰ-ਅਪ ਦੀ ਟਰਾਫੀ ਜਿੱਤ ਕੇ ਕਾਲਜ ਦਾ ਮਾਣ ਵਧਾਇਆ ।
ਇਸੇ ਲੜੀ ਵਿੱਚ ਇਨ੍ਹਾਂ ਮੁਕਾਬਲਿਆਂ ਵਿੱਚ ਜਿੱਤ ਤੋਂ ਬਾਅਦ ਚੁਣਵੇ ਕਾਲਜਾਂ ‘ਚ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੀਆਂ ਵਿਦਿਆਰਥਣਾਂ ਨੇ ਮਿਤੀ 29 ਨਵੰਬਰ ਤੋਂ 2 ਦਸੰਬਰ 2024 ਨੂੰ 17 ਯੂਨੀਵਰਸਿਟੀਆਂ ਵਿਚਕਾਰ ਚੱਲਣ ਵਾਲੇ ਪੰਜਾਬ ਰਾਜ ਇੰਟਰਵਰਸਿਟੀ ਯੂਵਕ ਮੇਲੇ ‘ਚ ਸੰਮੀ, ਕਲੀ, ਕਵੀਸ਼ਰੀ ਮੁਕਾਬਲਿਆਂ ਵਿੱਚ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਜਿੱਤ ਹਾਸਿਲ ਕਰਕੇ ਸਿਰ ਸਜੇ ਤਾਜ ਵਿੱਚ ਇੱਕ ਹੌਰ ਨਗ ਜੜਿਆ । ਡਾ. ਸੰਗੀਤਾ, ਪ੍ਰਿੰਸੀਪਲ ਨੇ ਕਾਲਜ ਦੀਆਂ ਵਿਦਿਆਰਥਣਾਂ ਦੁਆਰਾ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਹਿਲਾ ਸਥਾਨ ਪ੍ਰਾਪਤ ਕਰਨ ਦੀ ਖੁਸ਼ੀ ‘ਚ ਵਧਾਈ ਦਿੱਤੀ। ਉਹਨਾਂ ਕਿਹਾ ਕਿ ਸੱਭਿਆਚਾਰਕ ਗਤੀਵਿਧੀਆਂ ਵਿਦਿਆਰਥਣਾਂ ਦੇ ਆਤਮ ਵਿਸ਼ਵਾਸ ਦੇ ਪੱਧਰ ਨੂੰ ਮਜਬੂਤ ਕਰਦੀਆ ਹਨ ਅਤੇ ਉਹਨਾਂ ਦੇ ਵਿਆਕਤਿਤਵ ਦਾ ਵਿਕਾਸ ਵੀ ਕਰਦੀ ਹੈ।
ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਵਿਦਿਆਰਥਣਾਂ ਨੇ ਇਸ ਉਪਲਬਧੀ ਨਾਲ ਆਪਣੇ ਮਾਤਾ-ਪਿਤਾ ਦੇ ਨਾਲ-ਨਾਲ ਕਾਲਜ ਦਾ ਵੀ ਨਾਮ ਰੋਸ਼ਨ ਕੀਤਾ ਹੈ। ਉਹਨਾਂ ਵਿਦਿਆਰਥਣਾਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਨ ਦੀ ਉਮੀਦ ਪ੍ਰਗਟ ਕੀਤੀ ਅਤੇ ਡਾ. ਸੰਗੀਤਾ ਨੇ ਇਸ ਸ਼ਾਨਦਾਰ ਜਿੱਤ ਲਈ ਮੈਡਮ ਪਲਵਿੰਦਰ ਕੌਰ,ਡੀਨ, ਸੱਭਿਆਚਾਰਕ ਮਾਮਲੇ, ਡਾ. ਸੰਦੀਪ ਕੁਮਾਰ, ਅਸਟੀਟੈਂਟ ਪ੍ਰੋਫੇਸਰ, ਸੰਗੀਤ ਵਿਭਾਗ ਅਤੇ ਹੋਰ ਕਾਲਜ ਅਧਿਆਪਕ ਮੈਡਮ ਚੰਦਰਿਕਾ, ਸ਼੍ਰੀ ਪਵਨ ਕੁਮਾਰ ਅਤੇ ਵਿਦਿਆਰਥਣਾਂ ਦੁਆਰਾ ਕਾਲਜ ਦਾ ਨਾਮ ਰੌਸ਼ਨ ਕਰਨ ਲਈ ਮੁਬਾਰਕਬਾਦ ਦਿੱਤੀ ।
ਇਸਦੇ ਨਾਲ ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿਲੋਂ ਜੀ ਨੇ ਆਪਣੀਆਂ ਸ਼ੁੱਭ ਕਾਮਾਨਾਵਾਂ ਦਿੱਤੀਆ।