ਦੂਸਰੇ ਮਯੰਕ ਸ਼ਰਮਾ ਮੈਮੋਰੀਅਲ ਬੈਂਡਮਿਂਟਨ ਚੈਪਿਅਨਸ਼ਿਪ ਦਾ ਸ਼ਾਨਦਾਰ ਆਗਾਜ਼
ਦੂਸਰੇ ਮਯੰਕ ਸ਼ਰਮਾ ਮੈਮੋਰੀਅਲ ਬੈਂਡਮਿਂਟਨ ਚੈਪਿਅਨਸ਼ਿਪ ਦਾ ਸ਼ਾਨਦਾਰ ਆਗਾਜ਼
ਫ਼ਿਰੋਜ਼ਪੁਰ, 14.12.2019: ਸਿੱਖਿਆ , ਟ੍ਰੈਫਿਕ ਸੂਝ, ਖੇਡਾਂ ਅਤੇ ਹੋਰ ਸਮਾਜਿਕ ਗਤੀਵਿਧੀਆਂ ਲਈ ਬਣਾਈ ਗਈ ਮੋਢੀ ਸੰਸਥਾ ਮਯੰਕ ਫਾਉਡੇਸ਼ਨ ਵੱਲੋਂ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਫਿੱਟ ਇੰਡੀਆ ਪ੍ਰੋਗਰਾਮ ਤਹਿਤ ਦੂਸਰੇ ਮਯੰਕ ਸ਼ਰਮਾ ਮੈਮੋਰੀਅਲ ਬੈਂਡਮਿਂਟਨ ਚੈਪਿਅਨਸ਼ਿਪ ਦਾ ਸ਼ਾਨਦਾਰ ਆਗਾਜ਼ ਸ਼ਹੀਦ ਭਗਤ ਸਿੰਘ ਬੈਂਡਮਿੰਟਨ ਇੰਨਡੋਰ ਸਟੇਡੀਅਮ ਵਿਖੇ ਹੋਇਆ ।
ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਮਾਣਯੋਗ ਐੱਸ ਐੱਸ ਪੀ ਫ਼ਿਰੋਜ਼ਪੁਰ ਵਿਵੇਕਸ਼ੀਲ ਸੋਨੀ ਵਿਸ਼ੇਸ਼ ਮਹਿਮਾਨ ਅਨਿਰੁੱਧ ਗੁਪਤਾ ,ਹਰਿੰਦਰ ਸਿੰਘ ਖੋਸਾ ਨੇ ਆਪਣੇ ਆਪਣੇ ਸੰਬੋਧਨ ਵਿਚ ਜਿੱਥੇ ਸੰਸਥਾ ਦੀ ਨਿੱਜੀ ਸ਼ਲਾਘਾ ਕੀਤੀ ਉੱਥੇ ਆਏ ਹੋਏ ਨੌਜਵਾਨਾਂ ਨੂੰ ਸ਼ੁੱਭ ਇੱਛਾਵਾਂ ਦਿੰਦੇ ਹੋਏ ਆਪਣੀ ਊਰਜਾ ਖੇਡਾਂ ਵਿੱਚ ਲਾਉਣ ਲਈ ਪ੍ਰੇਰਿਤ ਕੀਤਾ ।ਸੰਸਥਾ ਦੇ ਆਗੂ ਦੀਪਕ ਸ਼ਰਮਾ ਗਜ਼ਲਪ੍ਰੀਤ ਸਿੰਘ ਅਤੇ ਰਾਕੇਸ਼ ਕੁਮਾਰ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਚੈਪਿਅਨਸ਼ਿਪ ਤਿੰਨ ਵਰਗਾ ਅੰਡਰ 13, ਅੰਡਰ 15 ਅਤੇ ਅੰਡਰ 19 ਲੜਕੇ ਅਤੇ ਲੜਕੀਆਂ ਵਿੱਚ ਵੰਡਿਆਂ ਗਿਆ ਹੈ,ਅਤੇ ਵੱਖ ਵੱਖ ਜ਼ਿਲ੍ਹਿਆਂ ਫ਼ਿਰੋਜ਼ਪੁਰ , ਫਰੀਦਕੋਟ, ਫਾਜਿਲਕਾ, ਰੋਪੜ, ਸੰਗਰੂਰ ,ਪਟਿਆਲਾ, ਅੰਮ੍ਰਿਤਸਰ , ਜਲੰਧਰ, ਗੰਗਾਨਗਰ, ਹਨੂੰਮਾਨਗੜ, ਬਠਿੰਡਾ, ਮਾਨਸਾ, ਲੁਧਿਆਣਾ , ਪਠਾਨਕੋਟ ਅਤੇ ਮੋਗਾ ਦੇ ਲਗਭਗ 160 ਖਿਡਾਰੀ ਇਹਨਾ ਮੁਕਾਬਲਿਆਂ ਵਿੱਚ ਭਾਗ ਲੈ ਰਹੇ ਹਨ ।
ਚੀਫ ਰੈਫਰੀ ਹਰਕਮਲ ਸਿੰਘ ਅਤੇ ਡਿਸਟਿਕ ਬੈਡਮਿੰਟਨ ਐਸੋਸੀਏਸ਼ਨ ਤੋਂ ਸੰਜੇ ਕਟਾਰੀਆ ਅਤੇ ਅਸ਼ੋਕ ਵਡੇਰਾ ਨੇ ਦੱਸਿਆ ਇਸ ਚੈਪਿਅਨਸ਼ਿਪ ਵਿੱਚ ਭਾਗ ਲੈ ਰਹੇ ਸਾਰੇ ਖਿਡਾਰੀਆਂ ਨੂੰ ਮਯੰਕ ਫਾਉਡੇਸ਼ਨ ਵਲ਼ੋ ਪ੍ਰਸ਼ਸਾ ਪੱਤਰ ਅਤੇ ਜੇਤੂਆਂ ਨੰ 7100ਰੁ ਦਾ ਪਹਿਲਾ ਅਤੇ 5100ਰੁ ਦਾ ਦੂਸਰਾ ਇਨਾਮ ਦਿੱਤਾ ਜਾਵੇਗਾ।ਇਸ ਮੌਕੇ ਉਪ ਜਿਲ਼ਾ ਅਫਸਰ ਕੋਮਲ ਅਰੋੜਾ, ਰਿੰਕੂ ਗਰੋਵਰ, ਅਜੇ ਜੋਸ਼ੀ, ਅਸ਼ਵਨੀ ਗਰੋਵਰ, ਦਵਿੰਦਰ ਬਜਾਜ, ਪ੍ਰਧਾਨ ਰੋਟਰੀ ਕੱਲਬ ਬਲਦੇਵ ਸਲੂਜਾ ਜ਼ਿਲ੍ਹਾ ਖੇਡ ਅਫ਼ਸਰ ਸੁੰਨੀਲ ਸ਼ਰਮਾ, ਪ੍ਰਿ. ਰਾਜੇਸ਼ ਮਹਿਤਾ, ਸੈਕਟਰੀ ਰੈਡ ਕਰਾਸ ਅਸ਼ੋਕ ਬਹਿਲ, ਜਤਿੰਦਰਪਾਲ ਸਿੰਘ ਸ਼ੰਟੀ ਉਚੇਚੇ ਤੌਰ ਤੇ ਪਹੁੰਚੇ ।
ਇਸ ਚੈਂਪੀਅਨਸ਼ਿਪ ਵਿੱਚ ਸੋਅਮ ਸੇਠੀ, ਸ਼ਿਵਮ ਵਸ਼ਿਸਟ,ਵਿੱਕੀ ਨਾਰੰਗ, ਅੰਸ਼ੂ ਬੱਬਰ , ਅਸ਼ੀਸ਼ ਗਰੋਵਰ ,ਯੋਗੇਸ਼ ਛਾਬੜਾ ,ਅਮਿਤ ਅਰੋੜਾ,ਨਰਾਇਣ ਧਮੀਜਾ ਰਾਜੀਵ ਤਿਵਾੜੀ , ਅਸ਼ਵਨੀ ਸ਼ਰਮਾ, ਅਨਿਲ ਮੱਛਰਾਲ, ਗਜਲਪ੍ਰੀਤ ਸਿੰਘ , ਮੁਨੀਸ਼ ਪੁੰਜ, ਦਿਨੇਸ਼ ਗੁਪਤਾ, ਦੀਪਕ ਨਰੂਲਾ, ਯੋਗੇਸ਼ ਤਲਵਾੜ, ਸੰਦੀਪ ਸਹਿਗਲ, ਅਰਨੀਸ਼ ਮੌਗਾ, ਮਿਤੁੱਲ ਭੰਡਾਰੀ, ਵਿਕਾਸ ਪਾਸੀ, ਜਤਿੰਦਰ ਸੰਧਾ, ਰਤਨਦੀਪ ਸਿੰਘ, ਕੁਲਦੀਪ ਸਿੰਘ,ਗੁਰਪ੍ਰੀਤ ਸਿੰਘ ,ਸੰਦੀਪ ਸਾਹਿਗਲ,ਚਰਨਜੀਤ ਸਿੰਘ ਚਹਿਲ ,ਕਮਲ ਸ਼ਰਮਾ ਹਾਜ਼ਰ ਸਨ