ਦੁਲਚੀਕੇ ਨੂੰ ਬਣਾਇਆ ਜਾਵੇਗਾ ਇਲਾਕੇ ਦਾ ਮਾਡਲ ਪਿੰਡ : ਪਿੰਕੀ
-72 ਲੱਖ ਰੁਪਏ ਦੀ ਲਾਗਤ ਨਾਲ ਵਿਧਾਇਕ ਪਿੰਕੀ ਨੇ ਸ਼ੁਰੂ ਕਰਵਾਏ ਪਿੰਡ ਵਿਚ ਵਿਕਾਸ ਦੇ ਕੰਮ-
ਫਿਰੋਜ਼ਪੁਰ, 17 ਜੂਨ,
ਸਰਹੱਦੀ ਪਿੰਡ ਦੁਲਚੀਕੇ ਦੇ ਵਿਕਾਸ ਲਈ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀ ਗਈ 72 ਲੱਖ ਰੁਪਏ ਦੀ ਗ੍ਰਾਂਟ ਨਾਲ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਐਤਵਾਰ ਨੂੰ ਕੰਮ ਸ਼ੁਰੂ ਕਰਵਾਏ। ਇਸ ਮੌਕੇ ਪਿੰਕੀ ਨੇ ਕਿਹਾ ਕਿ ਇਸ ਗ੍ਰਾਂਟ ਵਿਚੋਂ 20 ਲੱਖ ਰੁਪਏ ਪਿੰਡ ਦੇ ਛੱਪੜ ਦੀ ਸਫਾਈ ਤੇ ਇਸ ਨੂੰ ਪੱਕਾ ਕਰਨ ਲਈ, ਆਧੁਨਿਕ ਪਾਰਕ ਬਣਾਉਣ ਲਈ 10 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਪਾਰਕ ਵਿਚ ਜਿੱਥੇ ਸ਼ਾਨਦਾਰ ਪੌਦੇ ਲਾਏ ਜਾਣਗੇ, ਓਪਨ ਗਾਰਡਨ ਜਿੰਮ, ਝੂਲੇ ਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਪਿੰਕੀ ਨੇ ਕਿਹਾ ਕਿ ਇਸ ਤੋਂ ਇਲਾਵਾ ਪਿੰਡ ਵਿਚ 22 ਲੱਖ ਰੁਪਏ ਦੀ ਲਾਗਤ ਨਾਲ ਮਨਰੇਗਾ ਸਕੀਮ ਦੇ ਅਧੀਨ ਵੱਖ ਵੱਖ ਵਿਕਾਸ ਦੇ ਕੰਮ ਸ਼ੁਰੂ ਕਰਵਾ ਦਿੱਤੇ ਗਏ ਹਨ। ਪਿੰਡ ਦੀ ਕੋਈ ਵੀ ਗਲੀ ਜਾਂ ਸੜਕ ਕੱਚੀ ਨਹੀਂ ਰਹਿਣ ਦਿੱਤੀ ਜਾਵੇਗੀ। ਹਰ ਗਲੀ, ਚੌਕ ਚੌਰਾਹੇ ਤੇ ਸੋਲਰ ਲਾਈਟਾਂ ਲਗਵਾਈਆਂ ਜਾਣਗੀਆਂ ਤੇ ਪਿੰਡ ਦੁਲਚੀਕੇ ਨੂ ੰਮਾਡਲ ਪਿੰਡ ਬਣਾਇਆ ਜਾਵੇਗਾ। ਇਸ ਮੌਕੇ ਉਨਾਂ ਪਿੰਡ ਵਾਸੀਆਂ ਦੀ ਸਹੂਲਤ ਲਈ ਬਣੇ ਨਵੇਂ ਕਮਿਊਨਟੀ ਹਾਲ ਦਾ ਉਦਘਾਟਨ ਵੀ ਕੀਤਾ। ਇਸ ਮੌਕੈ ਵਿਧਾਇਕ ਪਿੰਕੀ ਨੇ ਪਿੰਡ ਦੇ 55 ਲਾਭਪਾਤਰੀ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟਾਂ ਦੇ ਕਾਗਜ ਸੌਂਪੇ। ਉਨਾਂ ਆਖਿਆ ਕਿ ਪਿੰਡ ਵਿਚ 20 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਨਾਲ ਹੋਰ ਵੀ ਵਿਕਾਸ ਦੇ ਕੰਮ ਕਰਵਾਏ ਜਾਣਗੇ। ਉਨਾਂ ਨਾਂਲ ਕਾਂਗਰਸੀ ਆਗੂ ਅਵਤਾਰ ਸਿੰਘ ਦੁਲਚੀਕੇ, ਦਲਜੀਤ ਸਿੰਘ ਦੁਲਚੀਕੇ, ਹਰਦਿਆਲ ਸਿੰਘ ਵਿਰਕ, ਅਮਰੀਕ ਸਿੰਘ ਵਿਰਕ, ਗੁਲਾਬ ਦਿਓਲ, ਚਰਨਜੀਤ ਸਿੰਘ, ਜੱਗਾ ਸਿੰਘ, ਗਗਨਦੀਪ ਸਿੰਘ ਤੇ ਪਾਰਟੀ ਦੇ ਹੋਰ ਵਰਕਰ ਸ਼ਾਮਲ ਸਨ।