ਤੈਰਾਕੀ 'ਚ ਜ਼ਿਲ੍ਹੇ ਫਿਰੋਜ਼ਪੁਰ ਦੀ ਬੱਲੇ ਬੱਲੇ
ਤੈਰਾਕੀ 'ਚ ਜ਼ਿਲ੍ਹੇ ਫਿਰੋਜ਼ਪੁਰ ਦੀ ਬੱਲੇ ਬੱਲੇ
ਫਿਰੋਜ਼ਪੁਰ, 17.11.2019: 65ਵੀਂ ਪ੍ਰਾਇਮਰੀ ਵਿੰਗ ਦੀਆਂ ਖੇਡਾਂ ਜੋ ਕਿ ਜ਼ਿਲ੍ਹਾ ਸੰਗਰੂਰ ਵਿੱਚ ਹੋ ਰਹੀਆਂ ਹਨ, ਇਨ੍ਹਾਂ ਖੇਡਾਂ ਵਿੱਚ ਫਿਰੋਜ਼ਪੁਰ ਦੇ ਲਗਭਗ 200 ਖਿਡਾਰੀਆਂ ਨੇ ਭਾਗ ਲਿਆ। ਤੈਰਾਕੀ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 9 ਮੈਡਲ ਜਿੱਤੇ, ਜਿਸ ਵਿੱਚ ਕਾਇਨਾ ਸ਼ਰਮਾ ਨੇ ਇੱਕ ਸੋਨੇ ਦਾ ਮੈਡਲ 100 ਮੀਟਰ ਫਰੀ, ਇੱਕ ਚਾਂਦੀ ਮੈਡਲ 200 ਮੀਟਰ ਆਈਐੱਮ ਚਾਂਦੀ, ਰਿਲੇਅ ਗੋਲਡ ਮੈਡਲ 50 ਮੀਟਰ ਵਿੱਚ ਸੋਨੇ ਦਾ ਮੈਡਲ, ਫਰੀ ਰਿਲੇਅ ਵਿੱਚ ਸੋਨੇ ਦਾ ਮੈਡਲ, ਪਾਰੀ ਜਾਤ ਨੇ 50 ਮੀਟਰ ਬਰੈਸਟ ਵਿੱਚ ਚਾਂਦੀ, 200 ਮੀਟਰ ਆਈ ਐੱਮ ਵਿੱਚ ਤਾਂਬੇ ਮੈਡਲ, ਰਿਲੇਅ 4 ਗੁਣਾ 50 ਮੀਟਰ ਵਿੱਚ ਸੋਨੇ ਦਾ ਮੈਡਲ ਜਿੱਤਿਆ। ਸਾਰਾ ਸ਼ਰਮਾ ਨੇ 50 ਮੀਟਰ ਬਰੈਸਟ ਵਿੱਚ ਤਾਂਬੇ, 50 ਮੀਟਰ ਫਰੀ ਸਟਾਈਲ ਵਿੱਚ ਤਾਂਬੇ, ਦਵੀਸ਼ਾ ਨੇ ਰਿਲੇਅ ਵਿੱਚ ਸੋਨੇ ਦਾ ਮੈਡਲ ਜਿੱਤਿਆ। ਸਵੀਮਿੰਗ ਦੀ ਪੰਜਾਬ ਪੱਧਰ ਤੇ ਓਵਰ ਆਲ ਟਰਾਫੀ ਫਿਰੋਜ਼ਪੁਰ ਦੀਆਂ ਕੁੜੀਆਂ ਦੇ ਹਿੱਸੇ ਆਈ। ਮੁੰਡਿਆਂ ਵਿੱਚ ਅਦਿੱਤਿਆ ਸ਼ਰਮਾ ਨੇ 50 ਮੀਟਰ ਬਟਰ ਫਲਾਈ ਵਿੱਚ ਤਾਂਬੇ ਮੈਡਲ ਜਿੱਤਿਆ। ਕੁਸ਼ਤੀ ਮੁਕਾਬਲੇ ਵਿੱਚ ਜੋਬਨਪ੍ਰੀਤ ਸਿੰਘ ਕੰਧਾਂਵਾਲੀ ਨੇ ਸੋਨੇ ਦਾ ਮੈਡਲ ਜਿੱਤਿਆ। ਸਰਕਲ ਇੰਚਾਰਜ ਬਲਕਾਰ ਸਿੰਘ ਗਿੱਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵੱਖ ਵੱਖ ਈਵੈਂਟਸ ਵਿੱਚ ਬੱਚਿਆਂ ਨੇ 12 ਮੈਡਲ ਪੰਜਾਬ ਪੱਧਰ 'ਤੇ ਜਿੱਤੇ। ਇਸ ਮੌਕੇ ਉਨ੍ਹਾਂ ਨੇ ਬੱਚਿਆਂ ਦਾ ਉਤਸ਼ਾਹ ਵਧਾਇਆ ਅਤੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।
ਫਿਰੋਜ਼ਪੁਰ ਜ਼ਿਲ੍ਹੇ ਦੀਆਂ ਇਨ੍ਹਾਂ ਪ੍ਰਾਪਤੀਆਂ ਤੇ ਤੈਰਾਕੀ ਕੋਚ ਗਗਨ ਮਾਟਾ, ਜ਼ਿਲ੍ਹਾ ਖੇਡ ਅਫਸਰ ਸੁਨੀਲ ਕੁਮਾਰ ਸ਼ਰਮਾ, ਸੁਖਵਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ, ਰੁਪਿੰਦਰ ਕੌਰ ਉਪ ਜ਼ਿਲ੍ਹਾ ਸਿੱਖਿਆ ਅਫਸਰ, ਹਰਿੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ, ਲਖਵਿੰਦਰ ਸਿੰਘ ਏਈਓ ਫਿਰੋਜ਼ਪੁਰ, ਸੁਖਵਿੰਦਰ ਸਿੰਘ ਭੁੱਲਰ, ਸੰਦੀਪ ਚੌਧਰੀ, ਜੀਵਨ ਸ਼ਰਮਾ, ਤਲਵਿੰਦਰ ਸਿੰਘ, ਲਖਵਿੰਦਰ ਹਾਂਡਾ, ਅੰਗਰੇਜ਼ ਸਿੰਘ, ਮਹਿੰਦਰ ਸਿੰਘ ਸ਼ੈਲੀ, ਸਰਬਜੀਤ ਸਿੰਘ ਭਾਵੜਾ, ਹਰਮਨ ਸਿੰਘ, ਮੋਨਿਕਾ, ਰਵਿੰਦਰ ਸਿੰਘ ਜੋਧਪੁਰ, ਕਿਰਪਾਲ ਸਿੰਘ ਭੂਰੇ ਵੱਲੋਂ ਸ਼ਹਿਨਾਜ਼ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ।