Ferozepur News

ਤੁਲਨਾ :ਵਿਜੈ ਗਰਗ

ਇੱਕ ਹਸਮੁੱਖ ਜਿਹਾ 12 ਕੁ ਸਾਲ ਦਾ ਮੁੰਡਾ ਦੁਕਾਨ ਤੇ ਗਿਆ । ਦੁਕਾਨਦਾਰ ਤੋਂ ਫੋਨ ਲਿਆ ਤੇ ਨੰਬਰ ਡਾਇਲ ਕਰਕੇ ਫੋਨ ਕਰਨ ਲੱਗ ਗਿਆ । ਦੁਕਾਨਦਾਰ ਕੋਲ ਹੀ ਸੀ ਤੇ ਸਭ ਗੱਲਾਂ ਸੁਣ ਰਿਹਾ ਸੀ ।

ਮੁੰਡਾ : ਮੈਡਮ, ਕੀ ਤੁਸੀਂ ਬਗੀਚੇ ਦੀ ਸਾਫ-ਸਫਾਈ ਦਾ ਕੰਮ ਕਰਨ ਲਈ ਮੈਨੂੰ ਰੱਖ ਸਕਦੇ ਹੋ ?

ਔਰਤ : ( ਜਿਸਨੂੰ ਫੋਨ ਮਿਲਾਇਆ ਗਿਆ ਸੀ ) ਮੈਂ ਪਹਿਲਾਂ ਤੋਂ ਹੀ ਕਿਸੇ ਨੂੰ ਰੱਖਿਆ ਹੋਇਆ ਹੈ ।

.ਮੁੰਡਾ : ਮੈਡਮ, ਜਿਸਨੂੰ ਤੁਸੀਂ ਰੱਖਿਆ ਹੈ ਮੈਂ ਉਸਦੇ ਰੇਟ ਤੋਂ ਅੱਧ 'ਚ ਰਹਿਣ ਲਈ ਤਿਆਰ ਹਾਂ ।

ਔਰਤ : ਨਹੀਂ, ਜਿਸਨੂੰ ਮੈਂ ਰੱਖਿਆ ਉਹ ਬਹੁਤ ਵਧੀਆ ਕੰਮ ਕਰਦਾ ਮੈਂ ਸੰਤੁਸ਼ਟ ਹਾਂ ।

.ਮੁੰਡਾ : (ਹੋਰ ਨਿਸ਼ਚਿਤ ਹੋਕੇ) ਮੈਡਮ, ਮੈ ਆਸ ਪਾਸ ਦੀ ਸਫਾਈ ਵੀ ਕਰ ਦਿਆਂ ਕਰਾਗਾਂ । ਐਤਵਾਰ ਨੂੰ ਪੂਰਾ ਚਮਕਾ ਦਿਆ ਕਰਾਂਗਾ ।

ਔਰਤ : ਨਹੀਂ, ਧੰਨਵਾਦ ਤੁਹਾਡਾ । ਮੈਂ ਨਹੀਂ ਰੱਖ ਸਕਦੀ ।

.ਮਿੰਨੀ ਜਿਹੀ ਮੁਸਕਰਾਹਟ ਨਾਲ ਮੁੰਡੇ ਨੇ ਫੋਨ ਰੱਖ ਦਿੱਤਾ ।

ਤਾਂ ਦੁਕਾਨਦਾਰ ਜੋ ਸਭ ਗੱਲ ਸੁਣ ਰਿਹਾ ਸੀ, ਉਸਨੇ ਕਿਹਾ

.ਬੇਟਾ, ਮੈਨੂੰ ਤੁਹਾਡਾ ਵਿਵਹਾਰ ਚੰਗਾ ਲੱਗਿਆ । ਤੂੰ ਸਿਆਣਾ ਲੱਗਦਾ । ਮੈਂ ਤੈਨੂੰ ਜੌਬ ਤੇ ਰੱਖਣ ਨੂੰ ਤਿਆਰ ਹਾਂ ।

.ਮੰਡਾ : ਨਹੀਂ ਧੰਨਵਾਦ ।

ਦੁਕਾਨਦਾਰ : ਪਰ ਥੋੜੀ ਦੇਰ ਪਹਿਲਾਂ ਤਾਂ ਤੂੰ ਇੰਨੀਆਂ ਮਿੰਨਤਾਂ ਕਰ ਰਿਹਾ ਸੀ ।

.ਮੁੰਡਾ : ਨਹੀਂ ਜੀ । ਮੈਂ ਤਾਂ ਸਿਰਫ ਆਪਣੀ      ਪ੍ਰਦਰਸ਼ਨ ਕਰ ਰਿਹਾ ਸੀ ਜਿਸ ਜੌਬ ਤੇ ਮੈਂ ਆਪ ਕੰਮ ਕਰ ਰਿਹਾਂ । ਮੈਂ ਉਹੀ ਹਾਂ ਜੋ ਮੈਡਮ ਦਾ ਬਗੀਚਾ ਸਾਫ ਕਰਦਾਂ ।

——-

.

ਦੋਸਤੋ ਇਸਨੂੰ ਕਹਿੰਦੇ ਹਨ ਆਪਣੇ ਆਪ ਦਾ ਮੁਲਾਂਕਣ ਕਰਨਾ ।

ਜਦੋਂ ਅਸੀਂ ਕਿਸੇ ਤੋ ਪਿੱਛੇ ਰਹਿ ਜਾਈਏ ਤਾਂ ਉਹਨੂੰ ਹੀ ਦੋਸ਼ ਦਿੰਦੇ ਹਾਂ ।

ਪਰ ਸਾਡਾ ਅਸਲੀ   ਤੁਲਨਾ  ਆਪਣੇ ਆਪ ਨਾਲ ਹੈ । ਸਾਨੂੰ ਆਪਣੇ ਆਪ ਨਾਲ ਹੀ ਕੰਪਰ ਕਰਕੇ ਆਪਣੇ ਅੰਦਰਲੀਆਂ ਖਾਮੀਆਂ ਦੂਰ ਕਰਨੀਆਂ ਚਾਹੀਦੀਆਂ । ਕੋਸ਼ਿਸ਼ ਕਰੋ ਜੋ ਅਸੀਂ ਕੱਲ ਸੀ ਉਸਤੋਂ ਵਧੀਆ ਬਣੀਏ ਅੱਜ ।

Related Articles

Back to top button