ਤਿੰਨ ਦੁਕਾਨਾਂ ਚੋਂ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ
ਫਿਰੋਜ਼ਪੁਰ 19 ਫਰਵਰੀ (ਏ.ਸੀ.ਚਾਵਲਾ) : ਇਕ ਸਟੂਡੀਓ ਅਤੇ ਇਕ ਮੋਬਾਈਲ ਟੈਲੀਕਾਲ ਦੀ ਦੁਕਾਨ ਤੋਂ ਕੁਝ ਅਣਪਛਾਤੇ ਵਿਅਕਤੀਆਂ ਨੇ ਦੁਕਾਨ ਦੀ ਛੱਤ ਪੁੱਟ ਕੇ ਦੁਕਾਨ ਅੰਦਰ ਮਦਰ ਬੋਰਡ, ਹਾਰਡ ਡਿਸਕ, ਡੀ.ਵੀ.ਡੀ. ਰਾਈਟਰ, ਐਲ.ਈ. 6 ਪੈਨ ਡਰਾਈਵ, 32 ਜੀ.ਬੀ. 20 ਮੈਮਰੀ ਕਾਰਡ ਆਦਿ ਚੋਰੀ ਕਰਕੇ ਲਏ ਗਏ ਹਨ। ਜਾਣਕਾਰੀ ਅਨੁਸਾਰ ਪਹਿਲਾਂ ਵੀ ਇਸੇ ਦੁਕਾਨ ਦੀ ਛੱਤ ਪੁੱਟ ਕੇ 13 ਜਨਵਰੀ ਨੂੰ ਕਰੀਬ 70 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ ਸਨ। ਦੂਜੀ ਚੋਰੀ ਵੀ ਇਸੇ ਦੇ ਨਾਲ ਲੱਗਦੀ ਦੁਕਾਨ ਪ੍ਰੀਤ ਸਟੂਡੀਓ ਤੋਂ ਵੀ ਚੋਰ ਮਦਰ ਬੋਰਡ, ਹਾਰਡ ਡਿਸਕ, ਐਲ.ਸੀ.ਡੀ. ਆਦਿ ਸਮਾਨ ਚੋਰੀ ਕਰਕੇ ਲਏ ਗਏ ਹਨ। ਇਨ•ਾਂ ਚੋਰੀਆਂ ਦੀ ਸੂਚਨਾ ਪੁਲਸ ਥਾਣਾ ਮੱਲਾਂਵਾਲਾ ਨੂੰ ਦੇ ਦਿੱਤੀ ਗਈ ਹੈ। ਦੂਜੇ ਪਾਸੇ ਥਾਣਾ ਅਮੀਰ ਖਾਸ ਅਧੀਨ ਆਉਂਦੇ ਪਿੰਡ ਥਾਰਾ ਸਿੰਘ ਵਾਲਾ ਵਿਖੇ ਮੋਬਾਈਲ ਰਿਪੇਅਰ ਦੀ ਦੁਕਾਨ ਦੀ ਛੱਤ ਨੂੰ ਬੀਤੀ ਰਾਤ ਨੂੰ ਚੋਰਾਂ ਵਲੋਂ ਪਾੜ ਪਾ ਕੇ ਅੰਦਰ ਪਏ ਸਮਾਨ ਦੀ ਚੋਰੀ ਲਿਆ ਹੈ। ਜਾਣਕਾਰੀ ਦਿੰਦੇ ਹੋਏ ਨਿਰਮਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਥਾਰਾ ਸਿੰਘ ਵਾਲਾ ਮੋੜ ਨੇ ਪੁਲਸ ਥਾਣਾ ਅਮੀਰ ਖ਼ਾਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ। ਉਨ•ਾਂ ਦੱਸਿਆ ਕਿ ਉਸ ਦੀ ਮੋਬਾਈਲ ਰਿਪੇਅਰ ਦੀ ਦੁਕਾਨ ਜੋ ਕਿ ਪਿੰਡ ਵਿਚ ਹੀ ਹੈ ਅਤੇ ਉਸ ਨੇ ਕੱਲ• ਮੰਗਲਵਾਰ ਦੇਰ ਸ਼ਾਮ ਨੂੰ ਆਪਣੀ ਦੁਕਾਨ ਨੂੰ ਜਿੰਦਰਾ ਲਗਾ ਕੇ ਆਇਆ ਸੀ ਅਤੇ ਸਵੇਰੇ ਜਦੋਂ ਦੁਕਾਨ ਖੋਲ•ੀ ਤਾਂ ਉਸ ਨੇ ਵੇਖਿਆ ਕਿ ਬੀਤੀ ਰਾਤ ਨੂੰ ਚੋਰਾਂ ਵਲੋਂ ਦੁਕਾਨ ਦੀ ਛੱਤ ਨੂੰ ਪਾੜ ਪਾਇਆ ਗਿਆ ਅਤੇ ਅੰਦਰ ਪਏ ਸਾਮਾਨ 6 ਨਵੇਂ ਤੇ ਪੁਰਾਣੇ ਮੋਬਾਈਲ, ਇਕ ਐਲ.ਐਲ.ਡੀ. ਅਤੇ ਹੋਰ ਸਾਮਾਨ ਚੋਰ ਚੋਰੀ ਕਰਕੇ ਲੈ ਗਏ ਹਨ। ਜਿਸ ਨਾਲ ਉਸ ਦਾ ਭਾਰੀ ਨੁਕਸਾਨ ਹੋ ਗਿਆ ਹੈ।