Ferozepur News

ਡਿਪਟੀ ਕਮਿਸ਼ਨਰ ਵੱਲੋ ਬੁਢਾਪਾ ਪੈਨਸ਼ਨਾ ਦੀ ਅਦਾਇਗੀ ਪੈਨਸ਼ਨ ਵੰਡ ਕਮੇਟੀ  ਦੀ ਹਾਜਰ ਵਿਚ ਕਰਨ ਦੇ ਆਦੇਸ਼

dc FZR 13jpgਫਿਰੋਜ਼ਪੁਰ 12 ਜਨਵਰੀ (ਏ.ਸੀ.ਚਾਵਲਾ) ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਦੀ ਅਦਾਇਗੀ 1 ਜਨਵਰੀ 2016 ਤੋਂ ਵੱਖ ਵੱਖ ਬੈਂਂਕਾਂ ਤੋਂ ਵਾਪਸ ਲੈਦੇ ਹੋਏ ਪੰਚਾਇਤਾਂ ਰਾਹੀ ਵੰਡਣ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਪੈਨਸ਼ਨ ਦੀ ਰਾਸ਼ੀ 250/- ਰੁਪਏ ਤੋਂ ਵਧਾ ਕੇ 500/-ਰੁਪਏ ਪ੍ਰਤੀ ਮਹੀਨਾਂ ਪ੍ਰਤੀ ਲਾਭਪਾਤਰੀ ਨੂੰ ਦਿੱਤੀ ਜਾਵੇਗੀ। ਉਨ•ਾਂ ਦੱਸਿਆ ਕਿ ਵੱਖ ਵੱਖ ਸਕੀਮਾਂ ਦੇ ਲਾਭਪਾਤਰੀਆਂ ਦੀਆਂ ਸੂਚੀਆਂ ਸਬੰਧਿਤ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਭੇਜੀਆਂ ਜਾਣਗੀਆਂ। ਇਸ ਉਪਰੰਤ ਗਰਾਮ ਪੰਚਾਇਤਾਂ ਵੱਲੋਂ ਪੈਨਸ਼ਨਾਂ ਦੀ ਵੰਡ ਲਾਭਪਾਤਰੀਆਂ ਨੂੰ ਪਿੰਡ ਦੀ ਸਾਂਝੀ ਤੇ ਪਹਿਲਾ ਦੀ ਤਰ•ਾਂ ਪੈਨਸ਼ਨ ਵੰਡ ਕਮੇਟੀ ਦੀ ਹਾਜ਼ਰੀ ਵਿੱਚ ਵੰਡੀ ਜਾਵੇਗੀ।

Related Articles

Back to top button