Ferozepur News

ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ – 4 ਮਈ ਤੋਂ ਚੱਲ ਰਹੀਂ ਹੜਤਾਲ-  1-06-2021 ਨੂੰ ਜਿਲ੍ਹਾ ਪੱਧਰ ਤੇ ਕਾਲੇ ਝੰਡੇ ਲੈਕੇ ਮੋਟਰਸਾਈਕਲ/ਰੋਸ ਮਾਰਚ ਕੱਢਿਆ ਜਾਵੇਗਾ 

1 ਜੂਨ, 2021 ਨੂੰ ਬਾਦ ਦੁਪਹਿਰ 2:00 ਵਜੇ ਆਨ ਲਾਈਨ ਮੀਟਿੰਗ ਕਰਕੇ ਰੀਵਿਊ ਕੀਤਾ ਜਾਵੇਗਾ

ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ - 4 ਮਈ ਤੋਂ ਚੱਲ ਰਹੀਂ ਹੜਤਾਲ-  1-06-2021 ਨੂੰ ਜਿਲ੍ਹਾ ਪੱਧਰ ਤੇ ਕਾਲੇ ਝੰਡੇ ਲੈਕੇ ਮੋਟਰਸਾਈਕਲ/ਰੋਸ ਮਾਰਚ ਕੱਢਿਆ ਜਾਵੇਗਾ 

ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ – 4 ਮਈ ਤੋਂ ਚੱਲ ਰਹੀਂ ਹੜਤਾਲ-  1-06-2021 ਨੂੰ ਜਿਲ੍ਹਾ ਪੱਧਰ ਤੇ ਕਾਲੇ ਝੰਡੇ ਲੈਕੇ ਮੋਟਰਸਾਈਕਲ/ਰੋਸ ਮਾਰਚ ਕੱਢਿਆ ਜਾਵੇਗਾ

1 ਜੂਨ, 2021 ਨੂੰ ਬਾਦ ਦੁਪਹਿਰ 2:00 ਵਜੇ ਆਨ ਲਾਈਨ ਮੀਟਿੰਗ ਕਰਕੇ ਰੀਵਿਊ ਕੀਤਾ ਜਾਵੇਗਾ

Ferozepur,May 30, 2021: ਅੱਜ ਮਿਤੀ 30-05-2021 ਨੂੰ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੀ ਆਨ ਲਾਈਨ ਮੀਟਿੰਗ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਪੰਜਾਬ ਦੀ ਸੂਬਾ ਲੀਡਰਸ਼ਿਪ ਅਤੇ ਸਾਰੇ ਜਿਲਿਆਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਸਾਹਿਬਾਨ ਆਨ ਲਾਈਨ ਹਾਜ਼ਰ ਸਨ।

ਮੀਟਿੰਗ ਵਿੱਚ 24 ਮਈ ਤੋਂ ਚੱਲ ਰਹੀਂ ਹੜਤਾਲ ਦੌਰਾਨ ਸਮੁੱਚੇ ਪੰਜਾਬ ਦੇ ਡੀ.ਸੀ. ਦਫ਼ਤਰਾਂ ਦੇ ਦਫ਼ਤਰੀ ਕਾਮੇ ਸਮੂਹਿਕ ਛੁੱਟੀ ਤੇ ਚਲੇ ਜਾਣ ਬਾਦ ਵੀ ਪੰਜਾਬ ਸਰਕਾਰ ਅਤੇ ਮਾਲ ਵਿਭਾਗ ਦੇ ਕੰਨ ਤੇ ਜੂੰ ਵੀ ਨਾ ਸਰਕਣ ਦੇ ਮੱਦੇ ਨਜ਼ਰ ਸਰਵਸੰਮਤੀ ਨਾਲ ਫੈਸਲਾ ਲਿਆ ਗਿਆ ਹੈ ਕਿ ਸਮੂਹਿਕ ਛੁੱਟੀ ਦੀ ਹੜਤਾਲ ਜਾਰੀ ਰਹੇਗੀ। ਪਰੰਤੂ ਕਰੋਨਾ ਦਾ ਕੰਮ ਬਾਦਸਤੂਰ ਜਾਰੀ ਰਹੇਗਾ ਅਤੇ ਇਸ ਐਕਸ਼ਲ ਨੂੰ ਮੁੜ 1 ਜੂਨ, 2021 ਨੂੰ ਬਾਦ ਦੁਪਹਿਰ 2:00 ਵਜੇ ਆਨ ਲਾਈਨ ਮੀਟਿੰਗ ਕਰਕੇ ਰੀਵਿਊ ਕੀਤਾ ਜਾਵੇਗਾ। ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਸੁਣਵਾਈ ਨਾ ਹੋਣ ਦੇ ਰੋਸ ਵਜੋਂ ਕਰੋਨਾ ਕੰਮ ਬੰਦ ਕਰਨ ਸਬੰਧੀ ਵਿਚਾਰਾਂ ਵੀ ਕੀਤੀਆਂ ਜਾਣਗੀਆਂ।

ਇਸ ਤੋਂ ਇਲਾਵਾ ਮਿਤੀ 31-05-2021 ਨੂੰ ਜਿਲ੍ਹਾ ਪੱਧਰ ਅਤੇ ਤਹਿਸੀਲ ਪੱਧਰ ਤੇ ਯੂਨੀਅਨ ਦੇ ਅਹੁਦੇਦਾਰਾਂ ਵੱਲੋਂ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਕੋਵਿਡ19 ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਸਾਰੇ ਸਾਥੀਆਂ ਦੇ ਟਵਿੱਟਰ ਅਕਾਉਂਟ ਬਨਾਉਣ ਦਾ ਕੰਮ ਪੂਰਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਯੂਨੀਅਨ ਵੱਲੋਂ ਭੇਜੇ ਗਏ ਪੀ.ਡੀ.ਐਫ. ਅਨੁਸਾਰ ਪੰਜਾਬ ਸਰਕਾਰ ਦੀ ਪੋਲ ਖੋਲ੍ਹ ਦੇ ਬੈਨਰ/ਫਲੈਕਸੀਆਂ ਤਿਆਰ ਕਰਵਾ ਕੇ ਤਹਿਸੀਲ ਕੰਪਲੈਕਸ, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਜਨਤਕ ਥਾਵਾਂ ਤੇ ਲਗਾਏ ਜਾਣਗੇ।

ਮਿਤੀ 01-06-2021 ਨੂੰ ਜਿਲ੍ਹਾ ਪੱਧਰ ਤੇ ਕਾਲੇ ਝੰਡੇ ਲੈਕੇ ਮੋਟਰਸਾਈਕਲ/ਰੋਸ ਮਾਰਚ ਕੱਢਿਆ ਜਾਵੇਗਾ ਅਤੇ ਇਸ ਤੋਂ ਅਗਲੇ ਐਕਸ਼ਨ ਵਿੱਚ ਪੰਜਾਬ ਸਰਕਾਰ ਵੱਲੋਂ 5 ਜੂਨ, 2021 ਨੂੰ ਮਲੇਰਕੋਟਲਾ ਜਿਲੇ ਦੇ ਉਦਘਾਟਨ ਸਮੇਂ ਮਲੇਰਕੋਟਲਾ ਵਿਖੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button