Ferozepur News

ਡੀ. ਟੀ. ਓ. ਦਫਤਰ ਦੇ ਕਲਰਕ ਵਲੋਂ ਇਕ ਵਿਅਕਤੀ ਦੀ ਮਿਲੀਭੁਗਤ ਨਾਲ ਟਰੱਕ ਦੀ ਆਰ. ਸੀ. ਕਿਸੇ ਹੋਰ ਦੇ ਨਾਂਅ ਕਰਨ ਦਾ ਦੋਸ਼

truckਫਿਰੋਜ਼ਪੁਰ 2 ਅਪ੍ਰੈਲ (ਏ. ਸੀ. ਚਾਵਲਾ) ਫਿਰੋਜ਼ਪੁਰ ਦੇ ਡੀ. ਟੀ ਓ. ਦਫਤਰ ਵਿਖੇ ਇਕ ਵਿਅਕਤੀ ਵਲੋਂ ਕਲਰਕ ਨਾਲ ਮਿਲ ਕੇ ਟਰੱਕ ਦੀ ਆਰ. ਸੀ. ਇਕ ਸਫੈਦ ਕਾਗਜ਼ ਤੇ ਕਿਸੇ ਹੋਰ ਦੇ ਨਾਂਅ ਤੇ ਟਰਾਂਸਫਰ ਕਰਕੇ ਵਰਤੋਂ ਵਿਚ ਲਿਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਕੈਂਟ ਫਿਰੋਜ਼ਪੁਰ ਪੁਲਸ ਨੇ ਡੀ. ਟੀ. ਓ. ਦਫਤਰ ਦੇ ਕਲਰਕ ਸ਼ੀਤਲ ਸਿੰਘ ਅਤੇ ਗੁਰਪ੍ਰੀਤ ਸਿੰਘ ਖਿਲਾਫ 420, 467, 468, 471, 120-ਬੀ ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐਸ. ਆਈ. ਸੰਦੀਪ ਕੁਮਾਰ ਨੇ ਦੱਸਿਆ ਕਿ ਜ਼ਿਲ•ਾ ਤਰਨਤਾਰਨ ਤਹਿਸੀਲ ਪੱਟੀ ਦੇ ਪਿੰਡ ਮਹਿੰਦੀਪੁਰ ਦੇ ਰਹਿਣ ਵਾਲੇ ਕੁਲਵੰਤ ਸਿੰਘ ਪੁੱਤਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਜ਼ਿਲ•ਾ ਟਰਾਂਸਪੋਰਟ ਦਫਤਰ ਫਿਰੋਜ਼ਪੁਰ ਦੇ ਕਲਰਕ ਸ਼ੀਤਲ ਸਿੰਘ ਨੇ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬਸਤੀ ਪਲਾਟ ਥਾਣਾ ਹਰੀਕੇ ਜ਼ਿਲ•ਾ ਤਰਨਤਾਰਨ ਨੇ ਮਿਲ ਕੇ ਉਸ ਦੇ ਟਰੱਕ ਨੰਬਰ ਪੀ. ਬੀ. 05 ਐਸ 9449 ਦੀ ਆਰ. ਸੀ. ਡੀ. ਟੀ. ਓ. ਦਫਤਰ ਫਿਰੋਜ਼ਪੁਰ ਦੇ ਰਜਿਸ਼ਟਰ ਵਿਚ ਇਕ ਸਫੈਦ ਕਾਗਜ਼ ਤੇ ਹਰਪ੍ਰੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਨਿਜ਼ਾਮਦੀਨ ਵਾਲਾ ਦੇ ਨਾਂਅ ਤੇ 30 ਸਤੰਬਰ 2012 ਨੂੰ ਟਰਾਂਸਫਰ ਕਰ ਦਿੱਤੀ ਹੈ। ਕੁਲਵੰਤ ਸਿੰਘ ਨੇ ਦੱਸਿਆ ਕਿ ਸ਼ੀਤਲ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਉਸ ਦੇ ਟਰੱਕ ਦਾ ਸਮਾਰਟ ਕਾਰਡ ਡੁਪਲੀਕੇਟ 22 ਨਵੰਬਰ 2012 ਨੂੰ ਜਾਰੀ ਕਰਕੇ ਵਰਤੋਂ ਵਿਚ ਲਿਆਂਦਾ ਹੈ। ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਸੰਦੀਪ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਕੁਲਵੰਤ ਸਿੰਘ ਦੇ ਬਿਆਨਾਂ ਤੇ ਜ਼ਿਲ•ਾ ਟਰਾਂਸਪੋਰਟ ਦਫਤਰ ਫਿਰੋਜ਼ਪੁਰ ਦੇ ਕਲਰਕ ਸ਼ੀਤਲ ਸਿੰਘ ਅਤੇ ਗੁਰਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਫਿਲਹਾਲ ਇਸ ਮਾਮਲੇ ਵਿਚ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

Related Articles

Back to top button