Ferozepur News

ਡਿਪਟੀ ਕਮਿਸ਼ਨਰ ਵੱਲੋ ਸੋਸ਼ਲ ਮੀਡੀਆ ਰਾਹੀ ਮਨਾਇਆ ਕਰਵਾ ਚੌਥ ਦਾ ਤਿਉਹਾਰ, ਪਤਨੀ ਨਾਲ ਕੀਤੀ ਵੀਡੀਓ ਕਾਲ

ਡਿਪਟੀ ਕਮਿਸ਼ਨਰ ਵੱਲੋ ਸੋਸ਼ਲ ਮੀਡੀਆ ਰਾਹੀ ਮਨਾਇਆ ਕਰਵਾ ਚੌਥ ਦਾ ਤਿਉਹਾਰ, ਪਤਨੀ ਨਾਲ ਕੀਤੀ ਵੀਡੀਓ ਕਾਲ

ਫਿਰੋਜ਼ਪੁਰ 17 ਅਕਤੂਬਰ ( ) ਅੱਜ ਕਰਵਾ ਚੌਥ ਦਾ ਤਿਉਹਾਰ ਹੈ, ਜਿਸ ਕਰਕੇ ਦੂਸਰੇ ਜਿੱਲ੍ਹਿਆ ਦੇ ਲੋਕ ਆਪਣੇ-ਆਪਣੇ ਘਰਾਂ ਨੂੰ ਗਏ ਹੋਏ ਹਨ, ਉੱਥੇ ਹੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ੍ਰੀ.ਚੰਦਰ ਗੈਂਦ ਵੱਲੋ ਆਪਣੇ ਜ਼ਿਲ੍ਹੇ ਪ੍ਰਤੀ ਵਚਨਬੱਧਤਾ ਨੂੰ ਨਿਭਾਉਂਦੇ ਹੋਏ ਆਪਣਾ ਸ਼ਹਿਰ ਨਹੀਂ ਛੱਡਿਆ ਗਿਆ ਅਤੇ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹੋਏ ਉਨ੍ਹਾਂ ਆਪਣੀ ਪਤਨੀ ਜੋ ਚੰਡੀਗੜ੍ਹ ਵਿਖੇ ਰਹਿ ਰਹੇ ਹਨ ਨੂੰ ਵੀਡੀਓ ਕਾਲ ਰਹੀ ਕਰਵਾ ਚੌਥ ਦੀ ਵਧਾਈ ਦਿੱਤੀ।

ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਸ਼ਹਿਰ ਵਿਖੇ ਰਹਿਣ ਮੇਰਾ ਫ਼ਰਜ਼ ਹੈ ਇਸ ਲਈ ਮੇਰਾ ਫਿਰੋਜ਼ਪੁਰ ਸ਼ਹਿਰ ਛੱਡਣਾ ਵਾਜਬ ਨਹੀਂ ਸੀ। ਉਨ੍ਹਾਂ ਇਹ ਵੀ ਕਿਹਾ ਸਾਨੂੰ ਸੋਸ਼ਲ ਮੀਡੀਆ ਤਕਨੀਕ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ।

Related Articles

Back to top button