ਡਿਪਟੀ ਕਮਿਸ਼ਨਰ ਵੱਲੋ ਸ਼ਹਿਰ ਦੀ ਸੁੰਦਰਤਾ ਲਈ ਮਾਲ ਰੋਡ ਤੇ ਲਗਾਏ ਗਏ ਲੈਂਪ ਪੋਲ ਲਾਈਟਾਂ ਦਾ ਉਦਘਾਟਨ
ਫਿਰੋਜ਼ਪੁਰ 5 ਫਰਵਰੀ, ਫਿਰੋਜ਼ਪੁਰ ਸ਼ਹਿਰ ਨੂੰ ਸਵੱਛ ਅਤੇ ਸੁੰਦਰ ਬਣਾਉਣ ਲਈ ਜੋ ਪਰ੍ਜੈਕਟ ਸ਼ੁਰੂ ਕੀਤਾ ਗਿਆ ਉਸ ਦੇ ਤਹਿਤ ਪੰਜਾਬ ਸਰਕਾਰ ਵੱਲੋ ਆਈ ਵਿਸ਼ੇਸ਼ ਗਰ੍ਾਂਟ ਨਾਲ ਮਾਲ ਰੋਡ ਫਿਰੋਜ਼ਪੁਰ ਸ਼ਹਿਰ ਵਿਖੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਇੰਜੀ: ਡੀ.ਪੀ.ਐਸ ਖਰਬੰਦਾ ਵੱਲੋ ਲੈਂਪ ਪੋਲ ਲਾਈਟਾਂ ਦਾ ਉਦਘਾਟਨ ਕੀਤਾ ਗਿਆ. ਇਸ ਮੌਕੇ ਉਨਹ੍ਾਂ ਦੇ ਨਾਲ ਸੰਦੀਪ ਸਿੰਘ ਗੜਾ ਐਸ.ਡੀ.ਐਮ ਫਿਰੋਜ਼ਪੁਰ, ਸਰ੍.ਜਗਰਾਜ ਸਿੰਘ ਕਟੋਰਾ ਜਿਲਹ੍ਾ ਪਰ੍ਧਾਨ ਭਾਜਪਾ ਵੀ ਹਾਜਰ ਸਨ. ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ ਫਿਰੋਜ਼ਪੁਰ ਦੀ ਨੁਹਾਰ ਨੂੰ ਬਦਲਣ ਲਈ ਪੁੱਲ ਤੋਂ ਲੈ ਕੇ ਊਧਮ ਸਿੰਘ ਚੌਂਕ ਤੱਕ ਮਾਡਰਨ ਲਾਈਟਾਂ ਲਗਾਈਆਂ ਗਈਆ ਹਨ, ਇਨਹ੍ਾਂ ਲੈਂਪ ਪੋਲ ਤੇ ਐਮ.ਪੀ.ਲੈਡ ਫੰਡ ਵਿਚੋੇ ਤਕਰੀਬਨ 4 ਲੱਖ 50 ਹਜਾਰ ਰੁਪਏ ਖਰਚ ਕੀਤੇ ਗਏ ਹਨ. ਉਨਹ੍ਾਂ ਕਿਹਾ ਕਿ ਜਿਸ ਨਾਲ ਇੱਕ ਤਾਂ ਸ਼ਹਿਰ ਵਿੱਚ ਹਨੇਰੇ ਦੀ ਸਮੱਸਿਆ ਦੂਰ ਹੋਵੇਗੀ ਅਤੇ ਦੂਜਾ ਸ਼ਹਿਰ ਦੀ ਖੂਬਸੂਰਤੀ ਵੀ ਵਧੇਗੀ. ਉਨਹ੍ਾਂ ਦੱਸਿਆ ਕਿ ਇਸ ਤੋ ਪਹਿਲਾਂ ਸਰਕਲ ਰੋਡ ਮਨਜੀਤ ਪੇਲੈਸ ਤੋ ਦੇਵ ਸਮਾਜ ਕਾਲਜ ਤੱਕ ਲੈਂਪ ਪੋਲ ਲਾਈਟਾਂ ਲਗਾਈਆਂ ਗਈਆਂ ਸਨ. ਉਨਹ੍ਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਿ ਪਰ੍ਧਾਨ ਮੰਤਰੀ ਜੀ ਵੱਲੋਂ ਚਲਾਈ ਗਈ ਸਵੱਛ ਭਾਰਤ ਅਭਿਆਨ ਵਿਚ ਆਪਣਾ ਯੋਗਦਾਨ ਪਾਉਂਦੇ ਹੋਏ ਆਪਣੇ ਸ਼ਹਿਰ ਅਤੇ ਆਪਣੇ ਇਲਾਕੇ ਨੂੰ ਸਾਫ ਸੁਥਰਾ ਰੱਖਣ ਵਿਚ ਸਰਕਾਰ ਦੀ ਮੱਦਦ ਕਰਨ. ਇਸ ਮੌਕੇ ਸਰ੍ੀ ਅਸ਼ੋਕ ਬਹਿਲ ਸਕੱਤਰ ਰੈਡ ਕਰਾਾਸ ਫਿਰੋਜ਼ਪੁਰ, ਸਰ੍ੀ.ਅਸ਼ਵਨੀ ਗਰੋਵਰ ਸਾਬਕਾ ਪਰ੍ਧਾਨ ਨਗਰ ਕੌਸਲ ਫਿਰੋਜ਼ਪੁਰ, ਸਰ੍ੀ ਡੀ.ਪੀ.ਚੰਦਨ, ਸਰ੍ੀ. ਦਵਿੰਦਰ ਬਜਾਜ ਮੰਡਲ ਪਰ੍ਧਾਨ ਫਿਰੋਜ਼ਪੁਰ ਤੋ ਇਲਾਵਾ ਇਲਾਕਾ ਨਿਵਾਸੀ ਹਾਜਰ ਸਨ.