Ferozepur News
ਡਿਪਟੀ ਕਮਿਸ਼ਨਰ ਵਲੋਂ ਸਿਹਤ ਵਿਭਾਗ ਨੂੰ ਸਟਾਂਡਰਡ ਓਪਰੇਟਿੰਗ ਪਰੋਟੋਕਾਲ ਅਧੀਨ ਓ ਓ ਏ ਟੀ ਕਲੀਨਿਕ ਦੀ ਕਾਰਗੁਜ਼ਾਰੀ ਚਲਾਉਣ ਦੇ ਆਦੇਸ਼ ਓ ਓ ਏ ਟੀ ਕਲੀਨਿਕਾਂ ਵਿੱਚ ਮਰੀਜਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ, ਪੀੜਿਤਾਂ ਦਾ ਖੁਦ ਦਵਾਈ ਲੈਣ ਆਉਣਾ ਜਾਰੀ
ਫਿਰੋਜ਼ਪੁਰ, 9 ਅਗਸਤ: Manish Bawa
ਡਿਪਟੀ ਕਮਿਸ਼ਨਰ ਸ੍ਰ ਬਲਵਿੰਦਰ ਸਿੰਘ ਧਾਲੀਵਾਲ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਓ ਓ ਏ ਟੀ ਕਲੀਨਿਕਾਂ ਅਤੇ ਨਸ਼ਾ ਛੂਡਾਓ ਕੇਂਦਰਾਂ ਨੂ ਸਟੈਂਡਰਡ ਓਪਰੇਟਿਗ ਪ਼੍ਰੋਟੋਕੋਲ ਤਹਿਤ ਕਾਰਗੁਜ਼ਾਰੀ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਅਤੇ ਉਨ੍ਹਾਂ ਕੇਂਦਰਾਂ ਵਿੱਚ ਆਉਣ ਵਾਲੇ ਪੀੜਤਾਂ ਦੀ ਰੋਜ਼ਾਨਾ ਹਾਜ਼ਰੀ ਨੂੰ ਵੀ ਯਕੀਨੀ ਬਣਾਉਣ ਸਬੰਧੀ ਸਖ਼ਤ ਹਦਾਇਤ ਕੀਤੀ ਹੈ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰH ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਸੂਬੇ ਭਰ ਵਿੱਚ ‘ਆਊਟਪੇਸ਼ਂੇਟ ਓਪੀਓਡ ਅਸੀਸਟੱਡ ਟ਼੍ਰੀਟਮੈਂਟ ਕਲੀਨਿਕਜ਼’ ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ, ਪੰਜਾਬ ਸਰਕਾਰ ਵਲੋਂ 7 ਓ ਓ ਏ ਟੀ ਕਲੀਨਿਕ, ਫਿਰੋਜ਼ਪੁਰ ਜ਼ਿਲੇ ਵਿੱਚ ਖੋਲੇ ਗਏ ਹਨ ਜਿਹਨਾਂ ਵਿੱਚ 619 ਨਸ਼ੇ ਦੀ ਆਦਤ ਤੋਂ ਪੀੜਿਤ ਮਰੀਜ਼ਾਂ ਨੂµ ਰਜਿਸਟਰਡ ਕੀਤਾ ਗਿਆ ਹੈ ਅਤੇ ਇਨ੍ਹਾਂ ਮਰੀਜ਼ਾਂ ਨੂੰ ਮੁਫਤ ਇਲਾਜ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸੂਬਾ ਪੱਧਰ ’ਤੇ ਓ ਓ ਏ ਟੀ ਕਲੀਨਿਕਾਂ ਦੀ ਸਫਲਤਾ ਦਰਜ ਕਰਨ ਤੋਂ ਬਾਅਦ ਪੰਜਾਬ ਸਰਕਾਰ ਹੁੱਣ ਇਹ ਓ ਓ ਏ ਟੀ ਕਲੀਨਿਕ ਕਮਿਊਨਿਟੀ ਹੈਲਥ ਸੈਂਟਰਾਂ ਵਿਚ ਖੋਲ ਰਹੀ ਹੈ ਜਿੱਥੇ ਨਸ਼ੇ ਦੇ ਆਦੀ ਮਰੀਜਾਂ ਨੂ ਹਸਪਤਾਲ ਵਿੱਚ ਦਾਖ਼ਲ ਕੀਤੇ ਬਿਨਾਂ ਹੀ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਹਨਾਂ ਕੇਂਦਰਾਂ ਵਿਖੇ ਜ਼ਰੂਰੀ ਦਵਾਈਆਂ ਦੀ ਉਪਲੱਬਧਤਾ ਅਤੇ ਮੁਫ਼ਤ ਟੈਸਟਾਂ ਬਾਰੇ ਖੁਲਾਸਾ ਕਰਦਿਆਂ ਉਹਨਾਂ ਕਿਹਾ ਕਿ ਜ਼ਿਲੇ ਦੇ ਨਸ਼ਾ ਛੁਡਾਓ ਕੇਂਦਰਾਂ ਅਤੇ ਓ ਓ ਏ ਟੀ ਕਲੀਨਿਕਾਂ ਵਿੱਚ ਸਾਰੀਆਂ ਦਵਾਈਆਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਜਿਹੜੇ ਸਰਕਾਰੀ ਨਸ਼ਾ ਛੁਡਾਓ ਕੇਂਦਰ ਹਸਪਤਾਲਾਂ ਨਾਲ ਜੁੜੇ ਹੋਏ ਹਨ, ਉਹਨਾਂ ਕੇਂਦਰਾਂ ‘ਤੇ ਮੁਫ਼ਤ ਟੈਸਟਾਂ ਦੀ ਸਹੂਲਤ ਵੀ ਦਿੱਤੀ ਗਈ ਹੈ।
ਉਹਨਾਂ ਕਿਹਾ ਕਿ ਇਹ ਸੱਚ ਹੈ ਕਿ ਓ ਓ ਏ ਟੀ ਕਲੀਨਿਕਾਂ ਵਿੱਚ ਮਰੀਜਾਂ ਦੀ ਰਜਿਸਟ਼੍ਰੇਸ਼ਨ ਵੱਧੀ ਹੈ ਅਤੇ ਓ ਪੀ ਡੀ ‘ਤੇ ਆਧਾਰਿਤ ਹੋਣ ਕਰਕੇ ਅਤੇ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਕਰਕੇ ਇਹਨਾਂ ਕੇਂਦਰਾਂ ਨੂµ ਪਹਿਲ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸੂਬੇ ਦੇ ਓHਓHਏHਟੀH ਕਲੀਨਿਕਾਂ ਵਿੱਚ ਜੂਨ ਵਿੱਚ ਰੋਜ਼ਾਨਾ ਨਵੇਂ ਮਰੀਜ਼ਾਂ ਦੀ ਔਸਤਨ ਗਿਣਤੀ 70 ਸੀ, ਜੋ ਕਿ ਜੁਲਾਈ ਵਿੱਚ ਵੱਧ ਕੇ 408 ਤੱਕ ਪਹੁµਚ ਗਈ ਹੈ। ਅਗਲੇ 2 ਹਫ਼ਤਿਆਂ ਵਿੱਚ ਇਹ ਗਿਣਤੀ ਹੋਰ ਜ਼ਿਆਦਾ ਵੱਧਣ ਦੀ ਉਮੀਦ ਹੈ। ਉਹਨਾਂ ਕਿਹਾ ਕਿ ਸੂਬੇ ਭਰ ਵਿੱਚ 118 ਓ ਓ ਏ ਟੀ ਕਲੀਨਿਕ ਚਲਾਏ ਜਾ ਰਹੇ ਹਨ।
ਉਹਨਾਂ ਕਿਹਾ ਕਿ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਵਧੀਆ ਇਲਾਜ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ, ਟੀਮਾਂ ਜਿਸ ਵਿੱਚ ਮੈਡੀਕਲ ਅਫ਼ਸਰ, ਫਾਰਮਾਸਿਸਟ, ਸਟਾਫ਼ ਨਰਸ ਅਤੇ ਡਾਟਾ ਐਂਟਰੀ ਓਪਰੇਟਰ ਸ਼ਾਮਿਲ ਹਨ, ਨੂ ਸਮਰੱਥਾ ਨਿਰਮਾਣ ਸਿਖਲਾਈ (ਕਪੈਸਟੀ ਬਿਲਡਿµਗ ਟ਼੍ਰੇਨਿਗ) ਦਿੱਤੀ ਗਈ ਹੈ ।
ਉਹਨਾਂ ਅੱਗੇ ਕਿਹਾ ਕਿ ਓ ਓ ਏ ਟੀ ਕੇਂਦਰ ਓ ਪੀ ਡੀ ‘ਤੇ ਆਧਾਰਿਤ ਹਨ। ਵਿਭਾਗ ਵੱਲੋਂ ਸਿਰਫ਼ ਗਭੀਰ ਮਰੀਜਾਂ ਨੂ ਹੀ ਇਨਡੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਜਿਆਦਾਤਰ ਮਰੀਜਾਂ ਨੂ ਓ ਪੀ ਡੀ ਵਿੱਚ ਹੀ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਉਹਨਾਂ ਅੱਗੇ ਕਿਹਾ ਕਿ ਸੂਬੇ ਦੇ ਮਨੋਰੋਗ ਮਾਹਿਰ ਇਹਨਾਂ ਓ ਓ ਏ ਟੀ ਕੇਂਦਰਾਂ ਦੇ ਇµਚਾਰਜ ਹਨ ਅਤੇ ਵਿਭਾਗ ਵੱਲੋਂ ਇਹਨਾਂ ਕੇਂਦਰਾਂ ਦੀ ਸਹੀ ਕਾਰਗੁਜ਼ਾਰੀ ਲਈ ਮੈਡੀਕਲ ਅਫ਼ਸਰਾਂ, ਕਾਉਂਸਲਰਾਂ, ਸਟਾਫ਼ ਨਰਸਾਂ ਅਤੇ ਡਾਟਾ ਐਂਟਰੀ ਓਪਰੇਟਰਾਂ ਨੂ ਪਹਿਲਾਂ ਹੀ ਸਿਖਲਾਈ ਦਿੱਤੀ ਜਾ ਚੁੱਕੀ ਹੈ।