Ferozepur News

ਡਿਪਟੀ ਕਮਿਸ਼ਨਰ ਨੇ ਸਵੈ-ਰੁਜ਼ਗਾਰ ਸਿਖਲਾਈ ਸੰਬੰਧੀ ਨੌਜਵਾਨਾਂ ਨੂੰ ਦਿੱਤੀ ਜਾਣਕਾਰੀ

ਪੜ•ੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਸ਼ੁਰੂ ਕਰਨ ਲਈ ਘੱਟ ਵਿਆਜ਼ &#39ਤੇ ਦਿੱਤੇ ਜਾਣਗੇ ਕਰਜੇ : ਡੀ.ਸੀ

ਗੁਰੂਹਰਸਹਾਏ, 5 ਮਾਰਚ (ਪਰਮਪਾਲ ਗੁਲਾਟੀ)- ਸਰਹੱਦੀ ਖੇਤਰ ਦੇ ਪੜ•ੇ-ਲਿਖੇ ਬੇਰੁਜ਼ਗਾਰ ਨੌਜਵਾਨ ਲੜਕੇ ਅਤੇ ਲੜਕੀਆਂ ਲਈ ਪੰਜਾਬ ਸਰਕਾਰ ਵਲੋਂ ਆਰੰਭ ਕੀਤੀ ਗਈ ਯੋਜਨਾ ਤਹਿਤ ਨਿਟਕੋਨ ਸੰਸਥਾ ਲੁਧਿਆਣਾ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਸਕਿਲਡ ਡਿਵੈਲਪਮੈਂਟ ਪ੍ਰੋਗਰਾਮ ਅਧੀਨ ਉਪ-ਮੰਡਲ ਗੁਰੂਹਰਸਹਾਏ ਵਿਖੇ ਵੱਖ-ਵੱਖ ਟਰੇਡਾਂ ਲਈ ਸਿਖਲਾਈ ਪ੍ਰਾਪਤ ਕਰ ਰਹੇ ਨੌਜਵਾਨਾਂ ਨੂੰ ਹੋਰ ਹੁਨਰਮੰਦ ਬਣਾਉਣ ਅਤੇ ਵਧੇਰੇ ਸਹੂਲਤਾਂ ਪ੍ਰਦਾਨ ਕਰਨ ਲਈ ਅੱਜ ਸਥਾਨਕ ਬਲਾਕ ਵਿਕਾਸ ਪੰਚਾਇਤ ਦਫ਼ਤਰ ਵਿਖੇ ਜਿਲ•ਾ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ. ਖਰਬੰਦਾ ਵੱਲੋਂ ਜਾਇਆ ਲਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ. ਖਰਬੰਦਾ ਨੇ ਸਿਖਲਾਈ ਪ੍ਰਾਪਤ ਕਰ ਰਹੇ ਲੜਕੇ ਅਤੇ ਲੜਕੀਆਂ ਨਾਲ ਉਨ•ਾਂ ਦੇ ਸਵੈ-ਰੁਜਗਾਰ ਲਈ ਅਪਨਾਏ ਜਾ ਰਹੇ ਹੱਥ ਦਸਤਕਾਰੀ ਕਿੱਤਿਆਂ ਸੰਬੰਧੀ ਵਿਚਾਰ-ਵਿਟਾਂਦਰਾ ਕੀਤਾ ਅਤੇ ਸਰਕਾਰ ਵੱਲੋਂ ਇਨ•ਾਂ ਕਿੱਤਿਆਂ ਲਈ ਮਿਲਣ ਵਾਲੀਆਂ ਸਹੂਲਤਾਂ ਸੰਬੰਧੀ ਜਾਣਕਾਰੀ ਦਿੱਤੀ। ਇਸ ਸਮੇਂ ਉਨ•ਾਂ ਨਾਲ ਸਥਾਨਕ ਐਸ.ਡੀ.ਐਮ. ਪ੍ਰੋ: ਜਸਪਾਲ ਸਿੰਘ ਗਿੱਲ, ਨਿਟਕੋਨ ਸੰਸਥਾ ਦੇ ਏ.ਜੀ.ਐਮ. ਵਿਜੈ ਅਰੋੜਾ, ਸੁੰਦਰ ਜੈਨ ਪ੍ਰਧਾਨ (ਸੀ.ਐਨ.ਟੀ.ਆਈ), ਉਪ-ਪ੍ਰਧਾਨ ਅਸ਼ਵਨੀ ਗਰਗ ਵਿਸ਼ੇਸ਼ ਤੌਰ &#39ਤੇ ਸ਼ਾਮਲ ਹੋਏ। ਇਸ ਮੌਕੇ &#39ਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਤੱਰੀ ਭਾਰਤ ਤਕਨੀਕੀ ਸਲਾਹਕਾਰ ਸੰਗਠਨ (ਨਿਟਕੌਨ) ਦੇ ਸਹਿਯੋਗ ਨਾਲ ਲੜਕੀਆਂ ਨੂੰ ਸਿਲਾਈ ਮਸ਼ੀਨਾਂ, ਬਿਊਟੀ ਪਾਰਲਰ ਅਤੇ ਲੜਕਿਆਂ ਨੂੰ ਇਲੈਕਟ੍ਰੋਨਿਕਸ ਸਬੰਧੀ ਵੱਖ-ਵੱਖ ਵਿਸ਼ਿਆਂ ਅਤੇ ਹੋਰ ਹੋਜ਼ਰੀ ਸੰਬੰਧੀ ਕਿੱਤਿਆਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਸਿਖਲਾਈ ਪ੍ਰਾਪਤ ਕਰ ਚੁੱਕੇ ਨੌਜਵਾਨਾਂ ਨੂੰ ਸਵੈ-ਰੁਜਗਾਰ ਲਈ ਆਪਣੇ ਕੰਮਕਾਜ਼ ਨੂੰ ਸ਼ੁਰੂ ਕਰਨ ਲਈ ਬੈਂਕਾਂ ਪਾਸੋਂ 15 ਹਜ਼ਾਰ ਤੱਕ ਦੀ ਰਕਮ ਸਿਰਫ਼ 4 ਪ੍ਰਤੀਸ਼ਤ ਵਿਆਜ &#39ਤੇ ਕਰਜੇ ਮੁਹੱਈਆ ਕਰਵਾਏ ਜਾਣਗੇ। ਉਨ•ਾਂ ਕਿਹਾ ਕਿ ਸਥਾਨਕ ਬਲਾਕ ਵਿਕਾਸ ਦਫ਼ਤਰ ਵਿਖੇ ਸਰਹੱਦੀ ਪੜ•ੇ ਲਿਖੇ ਲੜਕੇ ਅਤੇ ਲੜਕੀਆਂ ਨੂੰ ਸਿਖਲਾਈ ਦੇਣ ਲਈ ਨਿਟਕੌਨ ਸੰਸਥਾ ਦੇ ਸਹਿਯੋਗ ਨਾਲ ਸਿਖਲਾਈ ਸੰਬੰਧੀ ਮਸ਼ੀਨਾਂ ਆਦਿ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਨੌਜਵਾਨ ਸਹੀ ਢੰਗ ਨਾਲ ਸਿਖਲਾਈ ਪ੍ਰਾਪਤ ਕਰਕੇ ਸਵੈ-ਰੁਜਗਾਰ ਦੇ ਕਿੱਤੇ ਅਪਨਾ ਸਕਣ। ਉਨ•ਾਂ ਦੱਸਿਆ ਕਿ ਆਉਂਦੇ ਦਿਨਾਂ ਵਿਚ ਸਥਾਨਕ ਉਪ-ਮੰਡਲ ਵਿਖੇ ਸਿਖਲਾਈ ਪ੍ਰਾਪਤ ਕਰ ਰਹੇ ਲੜਕੇ ਲੜਕੀਆਂ ਨੂੰ ਹੋਰ ਵਧੇਰੇ ਜਾਣਕਾਰੀ ਦੇਣ ਲਈ ਫਿਰੋਜ਼ਪੁਰ ਵਿਖੇ ਚੱਲ ਰਹੇ ਸਿਖਲਾਈ ਕੇਂਦਰਾਂ ਦਾ ਦੌਰਾ ਵੀ ਕਰਵਾਇਆ ਜਾਵੇਗਾ ਅਤੇ ਸਵੈ-ਰੁਜਗਾਰ ਦੇ ਕਿੱਤਿਆਂ ਸਬੰਧੀ ਵਿਸ਼ੇਸ਼ ਕੈਂਪ ਵੀ ਲਗਾਏ ਜਾਣਗੇ। ਇਸ ਸਮੇਂ ਉਨ•ਾਂ ਨਾਲ ਡੀ.ਐਸ.ਪੀ ਸੁਲੱਖਣ ਸਿੰਘ, ਬੀ.ਡੀ.ਪੀ.ਓ ਗੁਰੂਹਰਸਹਾਏ, ਨਾਇਬ ਤਹਿਸੀਲਦਾਰ ਸੁਰਿੰਦਰਪਾਲ ਸਿੰਘ, ਇੰਸਪੈਕਟਰ ਬੂੜ ਚੰਦ ਬਿੰਦਰਾ, ਬੈਂਕ ਮੈਨੇਜਰ ਸ਼ਾਮ ਸੁੰਦਰ ਚੌਹਾਨ, ਲਲਿਤ ਸੇਠੀ, ਆਰ.ਪੀ ਗੁਪਤਾ, ਐਸ.ਐਚ.ਓ ਛਿੰਦਰ ਸਿੰਘ ਆਦਿ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੋਜ਼ੂਦ ਸਨ।

Related Articles

Back to top button