ਡਿਪਟੀ ਕਮਿਸ਼ਨਰ ਨੇ ਸਬ-ਜੂਨੀਅਰ ਅਤੇ ਜੂਨੀਅਰ ਨੈਸ਼ਨਲ ਯੋਗਾ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਸਬੰਧੀ ਕੀਤੀ ਮੀਟਿੰਗ
28 ਤੋਂ 31 ਅਕਤੂਬਰ ਤੱਕ ਦਾਸ ਐਂਡ ਬਰਾਊਨ ਵਰਲਡ ਸਕੂਲ ਵਿਖੇ ਹੋਵੇਗੀ ਨੈਸ਼ਨਲ ਯੋਗਾ ਚੈਂਪੀਅਨਸ਼ਿਪ
ਡਿਪਟੀ ਕਮਿਸ਼ਨਰ ਨੇ ਸਬ–ਜੂਨੀਅਰ ਅਤੇ ਜੂਨੀਅਰ ਨੈਸ਼ਨਲ ਯੋਗਾ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਸਬੰਧੀ ਕੀਤੀ ਮੀਟਿੰਗ
28 ਤੋਂ 31 ਅਕਤੂਬਰ ਤੱਕ ਦਾਸ ਐਂਡ ਬਰਾਊਨ ਵਰਲਡ ਸਕੂਲ ਵਿਖੇ ਹੋਵੇਗੀ ਨੈਸ਼ਨਲ ਯੋਗਾ ਚੈਂਪੀਅਨਸ਼ਿਪ
ਫਿਰੋਜ਼ਪੁਰ, 12 ਅਕਤੂਬਰ, 2022:
28 ਤੋਂ 31 ਅਕਤੂਬਰ, 2022 ਤੱਕ ਫਿਰੋਜ਼ਪੁਰ ਵਿਖੇ 47ਵੀਂ ਸਬ-ਜੂਨੀਅਰ ਅਤੇ ਜੂਨੀਅਰ ਯੋਗਾ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਇਸ ਚੈਂਪੀਅਨਸ਼ਿਪ ਦੀ ਸਫ਼ਲਤਾ ਲਈ ਸਾਰੇ ਵਿਭਾਗਾਂ, ਆਯੋਜਨਾਂ ਅਤੇ ਸੰਸਥਾਵਾਂ ਨੂੰ ਟੀਮ ਵਰਕ ਵਜੋਂ ਕੰਮ ਕਰਨਾ ਚਾਹੀਦਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੈਡਮ ਅਮ੍ਰਿਤ ਸਿੰਘ ਨੇ ਚੈਂਪੀਅਨਸ਼ਿਪ ਦੇ ਅਗਾਊਂ ਪ੍ਰਬੰਧਾਂ ਸਬੰਧੀ ਜਾਇਜ਼ਾ ਲੈਣ ਲਈ ਅਧਿਕਾਰੀਆਂ ‘ਤੇ ਆਯੋਜਕਾਂ ਨਾਲ ਮੀਟਿੰਗ ਮੌਕੇ ਕੀਤਾ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸਾਗਰ ਸੇਤੀਆ ਵੀ ਹਾਜ਼ਰ ਸਨ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਮੈਡਮ ਅਮ੍ਰਿਤ ਸਿੰਘ ਨੇ ਦੱਸਿਆ ਕਿ 28 ਤੋਂ 31 ਅਕਤੂਬਰ, 2022 ਨੂੰ 47ਵੀਂ ਸਬ-ਜੂਨੀਅਰ ਅਤੇ ਜੂਨੀਅਰ ਨੈਸ਼ਨਲ ਯੋਗਾ ਚੈਂਪੀਅਨਸ਼ਿਪ ਦਾਸ ਐਂਡ ਬਰਾਊਨ ਵਰਲਡ ਸਕੂਲ ਫਿਰੋਜ਼ਪੁਰ ਵਿਖੇ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਯੋਗਾ ਚੈਂਪੀਅਨਸ਼ਿਪ ਵਿੱਚ ਦੇਸ਼ ਭਰ ਤੋਂ ਲੱਗਭਗ 800 ਤੋਂ ਵੱਧ ਖਿਡਾਰੀਆਂ ਅਤੇ 300 ਤੋਂ ਵੱਧ ਕੋਚ/ਸਟਾਫ ਦੇ ਭਾਗ ਲੈਣ ਦੀ ਉਮੀਦ ਹੈ।
ਡਿਪਟੀ ਕਮਿਸ਼ਨਰ ਨੇ ਇਸ ਨੈਸ਼ਨਲ ਪੱਧਰੀ ਚੈਂਪੀਅਨਸ਼ਿਪ ਦੀਆਂ ਅਗਾਊਂ ਤਿਅਰੀਆਂ ਅਤੇ ਪ੍ਰਬੰਧਾਂ ਬਾਰੇ ਆਯੋਜਕਾਂ ਤੋਂ ਜਾਣਕਾਰੀ ਹਾਸਲ ਕੀਤੀ ਤੇ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ, ਮੈਡੀਕਲ, ਰਿਹਾਇਸ਼ ਆਦਿ ਪ੍ਰਬੰਧਾਂ ਵਿੱਚ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਆਉਣ ਵਾਲੇ ਖਿਡਾਰੀਆਂ, ਕੋਚਾਂ ਅਤੇ ਹੋਰ ਸਹਾਇਕ ਸਟਾਫ਼ ਲਈ ਲੋੜੀਂਦੇ ਪ੍ਰਬੰਧਾਂ ਬਾਰੇ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਰਾਸ਼ਟਰ ਪੱਧਰੀ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਰਾਜਾਂ ਤੋਂ ਹਿੱਸਾ ਲੈਣ ਆ ਰਹੇ ਖਿਡਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਜਾ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਮੀਟਿੰਗ ਵਿੱਚ ਸ੍ਰੀ ਅਭਿਸ਼ੇਕ ਸ਼ਰਮਾ ਪੀ.ਸੀ.ਐਸ., ਐਸ.ਪੀ.(ਐਚ) ਸ੍ਰੀ ਸੋਹਨ ਲਾਲ ਸੋਨੀ, ਸੀ.ਈ.ਓ.ਡੀ.ਸੀ.ਐਮ. ਗਰੁੱਪ ਆਫ ਸਕੂਲ ਸ੍ਰੀ ਅਨਿਰੁੱਧ ਗੁਪਤਾ, ਸ੍ਰੀ ਅਸ਼ੋਕ ਬਹਿਲ ਸਕੱਤਰ ਰੈਡ ਕਰਾਸ, ਕਾਰਜ ਸਾਧਕ ਅਫ਼ਸਰ ਮਿਉਂਸੀਪਲ ਕੌਂਸਲ ਸ੍ਰੀ ਸੰਜੇ ਕੁਮਾਰ ਬਾਂਸਲ, ਹਾਜ਼ਰ ਸਨ।