ਡਿਗਰੀ ਕਾਲਜ਼ ‘ਚ ਦਾਖਲੇ ਲਈ ਵਿਧਾਇਕ ਆਵਲਾ ਨੇ ਲੋੜਵੰਦ ਪਰਿਵਾਰ ਦੀ ਲੜਕੀ ਨੂੰ 49024 ਰੁਪਏ ਦੀ ਸਹਾਇਤਾ ਦਿੱਤੀ
ਸਿੱਖਿਆ ਨੂੰ ਲੈ ਕੇ ਲੋੜਵੰਦਾਂ ਦੀ ਸਹਾਇਤਾਂ ਲਈ ਜੋ ਹੋ ਸਕਿਆ ਸੰਭਵ ਯਤਨ ਕੀਤਾ ਜਾਵੇਗਾ-ਆਵਲਾ
ਡਿਗਰੀ ਕਾਲਜ਼ ‘ਚ ਦਾਖਲੇ ਲਈ ਵਿਧਾਇਕ ਆਵਲਾ ਨੇ ਲੋੜਵੰਦ ਪਰਿਵਾਰ ਦੀ ਲੜਕੀ ਨੂੰ 49024 ਰੁਪਏ ਦੀ ਸਹਾਇਤਾ ਦਿੱਤੀ
–ਸਿੱਖਿਆ ਨੂੰ ਲੈ ਕੇ ਲੋੜਵੰਦਾਂ ਦੀ ਸਹਾਇਤਾਂ ਲਈ ਜੋ ਹੋ ਸਕਿਆ ਸੰਭਵ ਯਤਨ ਕੀਤਾ ਜਾਵੇਗਾ-ਆਵਲਾ
ਜਲਾਲਾਬਾਦ , 31.10.2020: ਪਿੰਡ ਸਿੰਘੇਵਾਲਾ ਸੈਣੀਆਂ ਨਾਲ ਸਬੰਧਤ ਲੋੜਵੰਦ ਪਰਿਵਾਰ ਦੀ ਲੜਕੀ ਸੁਖਦੀਪ ਕੌਰ ਸਪੁੱਤਰੀ ਕਰਮਜੀਤ ਸਿੰਘ ਨੂੰ ਪੰਜਾਬ ਸਕੂਲ ਆਫ ਲਾਅ (ਪੰਜਾਬ ਯੂਨੀਵਰਸਿਟੀ ਪਟਿਆਲਾ) ਵਿਖੇ ਮੈਰਿਟ ਦੇ ਆਧਾਰ ਤੇ ਦਾਖਲਾ ਮਿਲਣ ਤੇ ਉਸਦੀ ਫੀਸ 49024 ਰੁਪਏ ਵਿਧਾਇਕ ਆਵਲਾ ਨੇ ਨਿੱਜੀ ਕੰਪਨੀ ‘ਚ ਭਰ ਕੇ ਸਹਾਇਤਾ ਦੀ ਮਿਸਾਲ ਪੇਸ਼ ਕੀਤੀ ਹੈ। ਇਸ ਮੌਕੇ ਉਨ•ਾਂ ਨਾਲ ਸਰਪੰਚ ਰਘੁਬੀਰ ਸਿੰਘ ਜੈਮਲਵਾਲਾ ਪਰਿਵਾਰਕ ਮੈਂਬਰ ਮੌਜੂਦ ਸਨ।
ਇਥੇ ਦੱਸਣਯੋਗ ਹੈ ਕਿ ਲੜਕੀ ਸੁਖਦੀਪ ਕੌਰ ਜਿਸਦਾ ਪਿਤਾ ਨਹੀਂ ਹੈ ਅਤੇ ਲੋੜਵੰਦ ਪਰਿਵਾਰ ਨਾਲ ਸਬੰਧਤ ਰੱਖਦੀ ਹੈ ਅਤੇ ਲੜਕੀ ਮੁਤਾਬਕ ਉਸਦੀ ਇੱਛਾ ਸੀ ਕਿ ਉਹ ਡਿਗਰੀ ਕਾਲਜ਼ ‘ਚ ਦਾਖਲ ਲਵੇ ਪਰ ਘਰ ਦੀ ਆਰਥਿਕ ਹਾਲਤ ਖਸਤਾ ਹੋਣ ਕਾਰਣ ਦਾਖਲ ਨਹੀਂ ਲੈ ਸਕਦੀ ਸੀ ਅਤੇ ਜਿਵੇ ਇਸ ਸਬੰਧੀ ਇਲਾਕੇ ਕਾਂਗਰਸੀ ਆਗੂ ਰਘੁਬੀਰ ਸਿੰਘ ਜੈਮਵਾਲਾ ਨੇ ਇਹ ਮਾਮਲਾ ਵਿਧਾਇਕ ਰਮਿੰਦਰ ਆਵਲਾ ਦੇ ਧਿਆਨ ‘ਚ ਲਿਆਂਦਾ ਹੈ ਤਾਂ ਵਿਧਾਇਕ ਰਮਿੰਦਰ ਆਵਲਾ ਨੇ ਬਿਨਾ ਦੇਰੀ ਕੀਤੇ ਲੜਕੀ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਪੜ•ਾਈ ਲਈ ਪ੍ਰੇਰਿਤ ਕੀਤਾ।
ਜਿਸ ਤੋਂ ਬਾਅਦ ਬੀਤੀ ਸ਼ਾਮ ਵਿਧਾਇਕ ਰਮਿੰਦਰ ਆਵਲਾ ਪਿੰਡ ਸੈਣੀਆਂ ਪਹੁੰਚੇ ਜਿੱਥੇ ਉਨ•ਾਂ ਨੇ ਪਰਿਵਾਰ ਦੀ ਮੌਜੂਦਗੀ ‘ਚ ਲੜਕੀ ਪੜ•ਾਈ ਫੀਸ ਦਾ ਚੈਕ ਦੇ ਕੇ ਲੜਕੀ ਦਾ ਸੁਪਨਾ ਪੂਰਾ ਕਰ ਦਿੱਤਾ। ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਹਲਕੇ ਅੰਦਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਹਨ ਅਤੇ ਖਾਸਕਰ ਸਿੱਖਿਆ ਨੂੰ ਲੈ ਕੇ ਜੇਕਰ ਕੋਈ ਵੀ ਲੋੜਵੰਦ ਪਰਿਵਾਰ ਦੀ ਲੜਕੀ ਅੱਗੇ ਵਧਣਾ ਚਾਹੁੰਦਾ ਹੈ ਅਤੇ ਉਸ ਪਰਿਵਾਰ ਕੋਲ ਫੀਸ ਭਰਨ ਦੀ ਸਮਰਥਨਾ ਨਹੀਂ ਹੈ ਤਾਂ ਉਹ ਉਨ•ਾਂ ਦੀ ਮੱਦਦ ਲਈ ਜੋ ਹੋ ਸਕਿਆ ਹਰ ਸੰਭਵ ਸਹਾਇਤਾ ਕਰਨਗੇ ਅਤੇ ਇਸੇ ਤਹਿਤ ਹੀ ਉਕਤ ਪਰਿਵਾਰ ਨਾਲ ਸਬੰਧਤ ਲੜਕੀ ਜੋ ਕਿ ਡਿਗਰੀ ਕਾਲਜ਼ ‘ਚ ਦਾਖਲ ਲੈਣਾ ਚਾਹੁੰਦੀ ਸੀ ਅਤੇ ਉਸਦਾ ਸਪਨਾ ਪੂਰਾ ਕੀਤਾ ਹੈ।