Ferozepur News

ਚੋਰ ਘਰ ਅੰਦਰੋਂ ਪੰਜ ਤੋਲੇ ਸੋਨਾ ਤੇ ਨਕਦੀ ਲੈ ਹੋਏ ਫਰਾਰ

ਚੋਰ ਘਰ ਅੰਦਰੋਂ ਪੰਜ ਤੋਲੇ ਸੋਨਾ ਤੇ ਨਕਦੀ ਲੈ ਹੋਏ ਫਰਾਰ

ਗੁਰੂਹਰਸਹਾਏ, 1 ਸਤੰਬਰ, 2019 (ਧਰਮਪਾਲ ਗੁਲਾਟੀ) : ਫਿਰੋਜ਼ਪੁਰ ਫਾਜ਼ਿਲਕਾ ਜੀ ਟੀ ਰੋਡ ਉਪਰ ਸਥਿਤ ਪਿੰਡ ਪਿੰਡੀ ਵਿਖੇ ਦਿਨ ਦਿਹਾੜੇ ਚੋਰਾਂ ਵਲੋਂ ਸੋਨਾ ਤੇ ਨਕਦੀ ਲੈ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਹੋਇਆ ਹੈ  । ਪੁਲਿਸ ਨੂੰ ਦਿੱਤੀ ਦਰਖਾਸਤ ਅਨੁਸਾਰ ਮਦਨ ਲਾਲ ਪੁੱਤਰ ਦੀਵਾਨ ਚੰਦ ਵਾਸੀਂ ਪਿੰਡ ਪਿੰਡੀ ਨੇ ਦੱਸਿਆਂ ਕਿ ਉਹ ਆਪਣੇ ਸਾਰੇ ਪਰਿਵਾਰ ਸਮੇਤ ਰਿਸ਼ਤੇਦਾਰਾਂ ਤੇ ਗਏ ਹੋਏ ਸੀ ਤੇ ਚੋਰਾਂ ਵਲੋਂ ਘਰ ਅੰਦਰੋਂ ਪੰਜ ਤੋਲੇ ਸੋਨਾ ਤੇ ਇਕ ਲੱਖ ਚੌਦਾਂ ਹਜਾਰ ਰੁਪਏ ਲੈ ਕੇ ਫਰਾਰ ਹੋ ਗਏ । ਉਹਨਾਂ ਦੱਸਿਆਂ ਕਿ ਜਦੋਂ ਉਹ ਆਪਣੇ ਰਿਸ਼ਤੇਦਾਰਾਂ ਤੋ ਘਰ ਵਾਪਸ ਆਏ ਤਾਂ ਘਰ ਅੰਦਰ ਬਾਰੀ ਦੇ ਸ਼ੀਸੇ ਟੁੱਟੇ ਪਏ ਸੀ ਜਦੋਂ ਅੰਦਰ ਜਿੰਦਰਾ ਖੋਲ ਕੇ ਦੇਖਿਆਂ ਤਾਂ ਅੰਦਰ ਪਏ ਟਰੰਕ ਵਿੱਚ ਰੱਖਿਆ ਪੰਜ ਤੋਲੇ ਸੋਨਾ ਤੇ ਇਕ ਲੱਖ ਚੌਦਾਂ ਹਜਾਰ ਰੁਪਏ ਚੋਰੀ ਹੋ ਚੁੱਕਿਆ ਸੀ।

ਇਸ ਸਬੰਧੀ ਜਦੋਂ ਥਾਣਾ ਗੁਰੂਹਰਸਹਾਏ ਦੇ ਥਾਣਾ ਮੁਖੀ ਜਸਵਰਿੰਦਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆਂ ਕਿ ਸਾਨੂੰ ਚੋਰੀ ਸਬੰਧੀ ਲਿਖਤੀ ਸ਼ਿਕਾਇਤ ਪ੍ਰਾਪਤ ਹੋਈ ਹੈ ਤੇ ਇਸ ਸਬੰਧੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਦੀ ਜਾ ਰਹੀ ਹੈ ਤੇ ਚੋਰਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ।

Related Articles

Back to top button