Ferozepur News

ਡਾ. ਬੀ. ਆਰ. ਅੰਬੇਦਕਰ ਦੀ ਵਿਚਾਰਧਾਰਾ ਦੀ ਸਾਰਥਕਤਾ' ਵਿਸ਼ੇ ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ

ambadkerਫਿਰੋਜ਼ਪੁਰ 18 ਮਾਰਚ (ਏ. ਸੀ. ਚਾਵਲਾ): ਸਥਾਨਕ ਆਰ. ਐਸ. ਡੀ. ਕਾਲਜ ਦੇ ਡਾ. ਬੀ. ਆਰ. ਅੰਬੇਦਕਰ ਸਟੱਡੀ ਸੈਂਟਰ ਵਲੋਂ ਯੂ. ਜੀ. ਸੀ. ਦੇ ਸਹਿਯੋਗ ਨਾਲ &#39ਅਜੋਕੇ ਸਮੇਂ ਵਿਚ &#39ਡਾ. ਬੀ. ਆਰ. ਅੰਬੇਦਕਰ ਦੀ ਵਿਚਾਰਧਾਰਾ ਦੀ ਸਾਰਥਕਤਾ&#39 ਵਿਸ਼ੇ ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਦੀ ਅਗਵਾਈ ਕਨਵੀਨਰ ਡਾ. ਦਿਨੇਸ਼ ਸ਼ਰਮਾ ਨੇ ਕੀਤੀ। ਇਸ ਸੈਮੀਨਾਰ ਵਿਚ ਡਾ. ਰੌਣਕੀ ਰਾਮ ਪੰਜਾਬ ਯੂਨੀਵਰਸਿਟੀ ਚੰਡੀਗੜ• ਨੇ ਪ੍ਰਮੁੱਖ ਵਕਤਾ ਵਜੋਂ ਅਤੇ ਪ੍ਰੋ. ਲੱਲਣ ਸਿੰਘ ਬਘੇਲ ਪੰਜਾਬ ਯੂਨੀਵਰਸਿਟੀ ਚੰਡੀਗੜ•, ਦਰਸ਼ਨ ਰਤਨ ਰਾਵਨ ਸੰਸਥਾਪਕ ਆਦਮ ਭਾਰਤ ਤੇ ਡਾ. ਸੁਰੇਖਾ ਪਰਸ਼ਾਰਥੀ ਦਿੱਲੀ ਯੂਨੀਵਰਸਿਟੀ ਨੇ ਭਾਗ ਲਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਏ. ਕੇ. ਸੇਠੀ ਅਤੇ ਡਾ. ਬੀ. ਆਰ. ਅੰਬੇਦਕਰ ਸਟੱਡੀ ਸੈਂਟਰ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਡਾ. ਰੌਣਕੀ ਰਾਮ ਨੇ ਦੱਸਿਆ ਕਿ ਭਾਰਤੀ ਦੀ ਸਨਾਤਨੀ ਵਰਣ ਵਿਵਸਥਾ ਦਲਿਤ ਵਰਗ ਨੂੰ ਸਮਾਜਿਕ ਤੌਰ &#39ਤੇ ਅਛੂਤ ਹੀ ਕਰਾਰ ਨਹੀਂ ਦਿੰਦੀ, ਬਲਕਿ ਉਸ ਦੇ ਮਨੂੱਖੀ ਤੇ ਸਮਾਜਿਕ ਅਧਿਕਾਰਾਂ ਦਾ ਹਨਨ ਕਰਕੇ ਉਸ ਨੂੰ ਜਿਹਨੀ ਤੌਰ ਤੇ ਗੁਲਾਮ ਵੀ ਬਣਾਉਂਦੀ ਹੈ। ਪ੍ਰੋ. ਲੱਲਣ ਸਿੰਘ ਬਘੇਲ ਨੇ ਕਿਹਾ ਕਿ ਭਾਰਤੀ ਜਾਤੀ ਸੰਰਚਨਾ ਦਲਿਦ ਵਰਗ ਨੂੰ ਆਰਥਿਕ ਤੌਰ ਤੇ ਵੰਚਿਤ ਤੇ ਸੱਭਿਆਚਾਰਕ ਤੌਰ ਤੇ ਅਪਮਾਣਿਤ ਕਰਨ ਕਰਕੇ ਜਾਤੀਗਤ ਚੇਤਨਾ ਉਨ•ਾਂ ਲਈ ਰਿਸਦਾ ਜ਼ਖਮ ਬਣ ਜਾਂਦੀ ਹੈ। ਡਾ. ਸੁਰੈਖਾ ਪੁਰਸ਼ਾਰਥੀ ਨੇ ਆਪਣੇ ਪੇਪਰ ਵਿਚ ਦਲਿਤ ਵਰਗ ਦੀ ਤਰਾਸਦੀ, ਨਾਰੀ ਦੀ ਸਥਿਤੀ ਸੁਧਾਰਨ ਲਈ ਡਾ. ਅੰਬੇਦਕਰ ਵਲੋਂ ਕੀਤੇ ਗਏ ਪ੍ਰਯਤਨਾਂ ਤੇ ਚਾਨਣਾ ਪਾਇਆ। ਡਾ. ਦਰਸ਼ਨ ਰਤਨ ਰਾਵਨ ਨੇ ਕਿਹਾ ਕਿ ਵਰਤਮਾਨ ਜਾਤ ਪਾਤ ਸਾਡੇ ਰਾਸ਼ਟਰ ਲਈ ਸਭ ਤੋਂ ਵੱਡੀ ਕਮਜ਼ੋਰੀ ਹੈ। ਉਨ•ਾਂ ਨੇ ਕਿਹਾ ਡਾ. ਅੰਬੇਦਕਰ ਦਾ ਮੁੱਖ ਮਕਸਦ ਹਰ ਤਰ•ਾਂ ਦੇ ਭੇਦਭਾਵ ਨੁੰ ਖਤਮ ਕਰਕੇ ਸਮਾਜਿਕ ਕ੍ਰਾਂਤੀ ਲਿਆਉਣਾ ਸੀ, ਜਿਸ ਨਾਲ ਸਭ ਲਈ ਸਮਾਨਤਾ, ਸਮਾਜੀ ਵਿਤਕਰੇ ਤੋਂ ਨਿਜਾਤ ਮਿਲ ਸਕੇ। ਇਸ ਮੌਕੇ ਪ੍ਰੋ. ਅਭਿਸ਼ੇਕ ਅਰੋੜਾ, ਪ੍ਰੋ. ਪ੍ਰਦੀਪ ਕੁਮਾਰ, ਡਾ. ਅੰਬੂਜ਼ ਸ਼ਰਮਾ, ਡਾ. ਹਰਿੰਦਰ, ਪ੍ਰੋ. ਜੇ. ਆਰ. ਪਰਾਸ਼ਰ, ਪ੍ਰੋ. ਵੀਨਾ ਜਿੰਦਲ, ਪ੍ਰੋ. ਗੁਰਤੇਜ ਸਿੰਘ, ਪ੍ਰੋ. ਜਸਪਾਲ ਘਈ, ਪ੍ਰੋ. ਐਚ. ਐਸ. ਰੰਧਾਵਾ, ਡਾ. ਅਨਿਲ ਧੀਮਾਨ, ਪ੍ਰੋ. ਲਕਸ਼ਮਿੰਦਰ, ਪ੍ਰੋ. ਆਜ਼ਾਦਵਿੰਦਰ ਸਿੰਘ, ਪ੍ਰੋਛ ਮਨਿੰਦਰ ਕੌਰ, ਪ੍ਰੋ. ਸੁਖਦੇਵ ਸਿੰਘ, ਡਾ. ਸੰਜੀਵ ਕੁਮਾਰ ਆਦਿ ਵੀ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਕੁਲਦੀਪ ਸਿੰਘ ਨੇ ਨਿਭਾਈ।

Related Articles

Back to top button